ਮਹਾਰਾਣੀ ਦੇ ਦੇਹਾਂਤ ਤੋਂ ਬਾਅਦ ਹੈਰੀ ਅਤੇ ਮੇਘਨ ਦੇ ਬੱਚੇ ਬਣੇ ਪ੍ਰਿੰਸ ਆਰਚੀ ਅਤੇ ਪ੍ਰਿੰਸੈੱਸ ਲਿਲੀਬੇਟ

Friday, Sep 09, 2022 - 06:07 PM (IST)

ਲੰਡਨ (ਭਾਸ਼ਾ): ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈਥ II ਦੇ ਦੇਹਾਂਤ ਤੋਂ ਬਾਅਦ ਪ੍ਰਿੰਸ ਹੈਰੀ ਅਤੇ ਮੇਘਨ ਮਾਰਕਲ ਦਾ ਪੁੱਤਰ ਆਰਚੀ ਮਾਊਂਟਬੈਟਨ-ਵਿੰਡਸਰ ਤਕਨੀਕੀ ਤੌਰ ’ਤੇ ਹੁਣ ਰਾਜਕੁਮਾਰ ਹੈ। ਇਹ ਜਾਣਕਾਰੀ ਸ਼ੁੱਕਰਵਾਰ ਨੂੰ ਇਕ ਖ਼ਬਰ ਵਿਚ ਦਿੱਤੀ ਗਈ। ਦਿ ਗਾਰਡੀਅਨ ਅਖ਼ਬਾਰ ਦੀ ਖ਼ਬਰ ਮੁਤਾਬਕ ਆਰਚੀ ਦੀ ਛੋਟੀ ਭੈਣ ਲਿਲੀਬੇਟ "ਲਿਲੀ" ਮਾਊਂਟਬੈਟਨ-ਵਿੰਡਸਰ ਵੀ ਐਲਿਜ਼ਾਬੈਥ ਦੀ ਮੌਤ ਤੋਂ ਬਾਅਦ ਅਤੇ ਆਪਣੇ ਦਾਦਾ ਚਾਰਲਸ, ਪ੍ਰਿੰਸ ਆਫ ਵੇਲਜ਼ ਦੇ ਗੱਦੀ 'ਤੇ ਬੈਠਣ ਦੇ ਬਾਅਦ ਰਾਜਕੁਮਾਰੀ ਬਣਨ ਦੀ ਹੱਕਦਾਰ ਹੈ।ਸਸੇਕਸ ਦੇ ਡਿਊਕ ਅਤੇ ਡਚੇਸ ਹੈਰੀ ਅਤੇ ਮੇਘਨ ਮਾਰਕਲ ਆਪਣੇ ਸ਼ਾਹੀ ਰੁਤਬੇ ਵਿੱਚ ਕੋਈ ਬਦਲਾਅ ਨਹੀਂ ਦੇਖ ਸਕਣਗੇ। 

ਮੇਘਨ ਨੇ ਪਿਛਲੇ ਸਾਲ ਮਾਰਚ ਵਿੱਚ ਅਮਰੀਕੀ ਪ੍ਰਸਾਰਕ 'ਓਪਰਾ ਵਿਨਫਰੇ' ਨਾਲ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ ਆਰਚੀ ਨੂੰ ਪੁਲਸ ਸੁਰੱਖਿਆ ਨਹੀਂ ਮਿਲੇਗੀ ਕਿਉਂਕਿ ਉਸ ਕੋਲ ਕੋਈ ਡਿਗਰੀ ਨਹੀਂ ਹੈ। ਉਸ ਨੇ ਇੰਟਰਵਿਊਆਂ ਵਿੱਚ ਸੰਕੇਤ ਦਿੱਤਾ ਸੀ ਕਿ ਉਹ ਉਮੀਦ ਕਰਦੀ ਹੈ ਕਿ ਪ੍ਰਿੰਸ ਚਾਰਲਸ ਦੇ ਗੱਦੀ ਸੰਭਾਲਣ ਤੋਂ ਬਾਅਦ ਆਰਚੀ ਨੂੰ ਰਾਜਕੁਮਾਰ ਦਾ ਖਿਤਾਬ ਦਿੱਤਾ ਜਾਵੇਗਾ। ਕਿੰਗ ਜਾਰਜ V ਦੁਆਰਾ 1917 ਵਿੱਚ ਸਥਾਪਿਤ ਪ੍ਰੋਟੋਕੋਲ ਦੇ ਤਹਿਤ ਇੱਕ ਬਾਦਸ਼ਾਹ ਦੇ ਬੱਚਿਆਂ ਅਤੇ ਪੋਤੇ-ਪੋਤੀਆਂ ਨੂੰ 'ਹਰ ਰਾਇਲ ਹਾਈਨੈਸ' ਜਾਂ 'ਹਿਜ਼ ਰਾਇਲ ਹਾਈਨੈਸ' (HRH) ਅਤੇ ਰਾਜਕੁਮਾਰ ਜਾਂ ਰਾਜਕੁਮਾਰੀ ਦੇ ਸਿਰਲੇਖ ਦਾ ਇੱਕ ਸਵੈਚਲਿਤ ਅਧਿਕਾਰ ਹੈ। 

ਪੜ੍ਹੋ ਇਹ ਅਹਿਮ ਖ਼ਬਰ- ਮਹਾਰਾਣੀ ਐਲਿਜ਼ਾਬੇਥ II ਦੇ ਦੇਹਾਂਤ ਮਗਰੋਂ ਬ੍ਰਿਟੇਨ 'ਚ ਹੋਣਗੇ ਇਹ ਵੱਡੇ ਬਦਲਾਅ

ਜਿਸ ਸਮੇਂ ਆਰਚੀ ਦਾ ਜਨਮ ਹੋਇਆ ਸੀ, ਉਹ ਮਹਾਰਾਣੀ ਦਾ ਪੜਪੋਤਾ ਸੀ, ਪੋਤਾ ਨਹੀਂ। ਪਰ ਉਸਨੂੰ ਰਾਜਕੁਮਾਰ ਬਣਨ ਤੋਂ ਰੋਕਣ ਲਈ ਰਾਜੇ ਨੂੰ ਇੱਕ 'ਲੈਟਰਸ ਪੇਟੈਂਟ' ਜਾਰੀ ਕਰਨਾ ਹੋਵੇਗਾ, ਜਿਸ ਵਿਚ ਆਰਚੀ ਦੇ ਰਾਜਕੁਮਾਰ ਬਣਨ ਦੇ ਅਧਿਕਾਰ ਅਤੇ ਲਿਲੀ ਦੇ ਰਾਜਕੁਮਾਰੀ ਬਣਨ ਦੇ ਅਧਿਕਾਰ ਵਿੱਚ ਸੋਧ ਕੀਤੀ ਜਾਵੇਗੀ।ਡੇਲੀ ਸਟਾਰ ਅਖ਼ਬਾਰ ਨੇ ਦੱਸਿਆ ਕਿ ਮਹਾਰਾਣੀ ਦੀ ਮੌਤ ਤੋਂ ਬਾਅਦ ਉਤਰਾਧਿਕਾਰੀ ਦੀ ਲਾਈਨ ਨੂੰ ਵੀ ਬਦਲ ਦਿੱਤਾ ਗਿਆ ਹੈ ਅਤੇ ਪ੍ਰਿੰਸ ਵਿਲੀਅਮ ਨੂੰ ਗੱਦੀ ਵੱਲ ਵਧਦੇ ਦੇਖਿਆ ਜਾ ਸਕਦਾ ਹੈ। ਉਸ ਤੋਂ ਬਾਅਦ ਪ੍ਰਿੰਸ ਜਾਰਜ (09), ਰਾਜਕੁਮਾਰੀ ਸ਼ਾਰਲੋਟ (07), ਪ੍ਰਿੰਸ ਲੂਇਸ (04), ਪ੍ਰਿੰਸ ਹੈਰੀ ਅਤੇ ਮਾਸਟਰ ਆਰਚੀ (03) ਹਨ।


Vandana

Content Editor

Related News