ਪ੍ਰਿੰਸ ਐਂਡਰਿਊ ਦੇ ਵਕੀਲਾਂ ਨੇ ਜਿਨਸੀ ਸ਼ੋਸ਼ਣ ਦੇ ਮੁਕੱਦਮੇ ਨੂੰ ਖਾਰਜ ਕਰਨ ਲਈ ਪਟੀਸ਼ਨ ਕੀਤੀ ਦਾਇਰ

Wednesday, Dec 29, 2021 - 11:50 AM (IST)

ਪ੍ਰਿੰਸ ਐਂਡਰਿਊ ਦੇ ਵਕੀਲਾਂ ਨੇ ਜਿਨਸੀ ਸ਼ੋਸ਼ਣ ਦੇ ਮੁਕੱਦਮੇ ਨੂੰ ਖਾਰਜ ਕਰਨ ਲਈ ਪਟੀਸ਼ਨ ਕੀਤੀ ਦਾਇਰ

ਨਿਊਯਾਰਕ (ਭਾਸ਼ਾ): ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਪ੍ਰਿੰਸ ਐਂਡਰਿਊ ਦੇ ਵਕੀਲਾਂ ਨੇ ਮੰਗਲਵਾਰ ਨੂੰ ਇਕ ਪਟੀਸ਼ਨ ਦਾਇਰ ਕੀਤੀ। ਇਸ ਦਾਇਰ ਪਟੀਸ਼ਨ 'ਚ ਕਿਹਾ ਗਿਆ ਕਿ ਪ੍ਰਿੰਸ 'ਤੇ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਉਣ ਵਾਲੀ ਔਰਤ ਦੇ ਮੁਕੱਦਮੇ ਨੂੰ ਖਾਰਜ ਕੀਤਾ ਜਾ ਸਕਦਾ ਹੈ ਕਿਉਂਕਿ ਉਹ ਹੁਣ ਉਹ ਅਮਰੀਕਾ ਵਿਚ ਨਹੀਂ ਰਹਿੰਦੀ। ਅਟਾਰਨੀ ਐਂਡਰਿਊ ਬ੍ਰੈਟਲਰ ਅਤੇ ਮੇਲਿਸਾ ਲਰਨਰ ਨੇ ਲਿਖਿਆ ਕਿ ਉਨ੍ਹਾਂ ਨੂੰ ਹਾਲ ਹੀ ਵਿੱਚ ਪਤਾ ਲੱਗਾ ਹੈ ਕਿ ਵਰਜੀਨੀਆ ਗਿਫਰੇ ਪਿਛਲੇ 17 ਸਾਲਾਂ ਤੋਂ ਆਸਟ੍ਰੇਲੀਆ ਵਿੱਚ ਰਹਿ ਰਹੀ ਹੈ, ਇਸ ਲਈ ਉਹ ਕੋਲੋਰਾਡੋ ਨਿਵਾਸੀ ਹੋਣ ਦਾ ਦਾਅਵਾ ਨਹੀਂ ਕਰ ਸਕਦੀ। 

ਪੜ੍ਹੋ ਇਹ ਅਹਿਮ ਖ਼ਬਰ- ਹਵਾ 'ਚ ਉੱਡ ਰਹੇ ਜਹਾਜ਼ ਨਾਲ ਟਕਰਾਇਆ ਬਰਫ ਦਾ ਟੁੱਕੜਾ, ਵਾਲ-ਵਾਲ ਬਚੇ 200 ਯਾਤਰੀ 

ਜ਼ਿਕਰਯੋਗ ਹੈ ਕਿ ਅਗਸਤ ਵਿੱਚ ਇੱਕ ਮੁਕੱਦਮੇ ਵਿੱਚ ਵਰਜੀਨੀਆ ਗਿਫਰੇ ਨੇ ਦਾਅਵਾ ਕੀਤਾ ਸੀ ਕਿ ਪ੍ਰਿੰਸ ਨੇ 2001 ਵਿੱਚ ਕਈ ਮੌਕਿਆਂ 'ਤੇ ਉਸ ਦਾ ਜਿਨਸੀ ਸ਼ੋਸ਼ਣ ਕੀਤਾ, ਜਦੋਂ ਉਹ 17 ਸਾਲ ਦੀ ਸੀ। ਅਕਤੂਬਰ ਵਿੱਚ ਪ੍ਰਿੰਸ ਦੇ ਵਕੀਲਾਂ ਨੇ ਜੱਜ ਲੁਈਸ ਏ. ਕਪਲਾਨ ਨੂੰ ਮੁਕੱਦਮੇ ਨੂੰ ਰੱਦ ਕਰਨ ਦੀ ਅਪੀਲ ਕਰਦੇ ਹੋਏ ਕਿਹਾ ਕਿ ਪ੍ਰਿੰਸ ਨੇ "ਕਦੇ ਵੀ ਉਸਦਾ ਜਿਨਸੀ ਸ਼ੋਸ਼ਣ ਨਹੀਂ ਕੀਤਾ"। ਪਿਛਲੇ ਮਹੀਨੇ, ਕਪਲਾਨ ਨੇ ਕਿਹਾ ਸੀ ਕਿ ਪ੍ਰਿੰਸ ਖ਼ਿਲਾਫ਼ ਗਿਫਰੇ ਦੇ ਮੁਕੱਦਮੇ ਦੀ ਸੁਣਵਾਈ ਸਤੰਬਰ ਅਤੇ ਦਸੰਬਰ 2022 ਦੇ ਵਿਚਕਾਰ ਹੋ ਸਕਦੀ ਹੈ ਪਰ ਯੂਐਸ ਵਿੱਚ ਪ੍ਰਿੰਸ ਐਂਡਰਿਊ ਦੇ ਵਕੀਲਾਂ ਨੇ ਦਲੀਲ ਦਿੱਤੀ ਹੈ ਕਿ ਗਿਫਰੇ ਦੇ ਨਿਵਾਸ ਬਾਰੇ ਨਵੀਂ ਜਾਣਕਾਰੀ ਮਿਲਣ ਕਾਰਨ ਮੁਕੱਦਮੇ ਦੀ ਅੱਗੇ ਦੀ ਪ੍ਰਕਿਰਿਆ ਉਦੋਂ ਤੱਕ ਮੁਅੱਤਲ ਕੀਤੀ ਜਾਣੀ ਚਾਹੀਦੀ ਹੈ ਜਦੋਂ ਤੱਕ ਕਿ ਉਸ ਦਾ ਵਿਦੇਸ਼ੀ ਪ੍ਰਵਾਸ ਉਸ ਨੂੰ ਮੁਕੱਦਮਾ ਲੜਨ ਦੇ ਯੋਗ ਨਹੀਂ ਠਹਿਰਾਉਂਦਾ। 


author

Vandana

Content Editor

Related News