PM ਨੂੰ ਕਹਿ''ਤਾ ''ਅੰਕਲ'', ਸਸਪੈਂਡ ਕਰ''ਤੀ ਥਾਈਲੈਂਡ ਦੀ ਪ੍ਰਧਾਨ ਮੰਤਰੀ

Tuesday, Jul 01, 2025 - 03:17 PM (IST)

PM ਨੂੰ ਕਹਿ''ਤਾ ''ਅੰਕਲ'', ਸਸਪੈਂਡ ਕਰ''ਤੀ ਥਾਈਲੈਂਡ ਦੀ ਪ੍ਰਧਾਨ ਮੰਤਰੀ

ਬੈਂਕਾਕ- ਥਾਈਲੈਂਡ ਦੀ ਸੰਵਿਧਾਨਕ ਅਦਾਲਤ ਨੇ ਪ੍ਰਧਾਨ ਮੰਤਰੀ ਪੀ ਸ਼ਿਨਾਵਾਤਰਾ ਨੂੰ ਕੰਬੋਡੀਆ ਦੇ ਸਾਬਕਾ ਪ੍ਰਧਾਨ ਮੰਤਰੀ ਹੁਨ ਸੇਨ ਨਾਲ ਫੋਨ 'ਤੇ ਹੋਈ ਉਨ੍ਹਾਂ ਦੀ ਫ਼ੌਜ ਵਿਰੋਧੀ ਗੱਲਬਾਤ ਲੀਕ ਹੋਣ ਦੇ ਮਾਮਲੇ ਦੀ ਜਾਂਚ ਹੋਣ ਤੱਕ ਮੁਅੱਤਲ ਕਰਨ ਦਾ ਆਦੇਸ਼ ਦਿੱਤਾ ਹੈ। ਅਦਾਲਤ ਨੇ ਸੰਵਿਧਾਨ ਦੀ ਉਲੰਘਣਾ ਕਰਨ ਲਈ ਸ਼੍ਰੀਮਤੀ ਸ਼ਿਨਾਵਾਤਰਾ ਵਿਰੁੱਧ ਦਾਇਰ ਪਟੀਸ਼ਨ ਨੂੰ ਅਧਿਕਾਰਤ ਤੌਰ 'ਤੇ ਸਵੀਕਾਰ ਕਰ ਲਿਆ ਹੈ। ਨੇਸ਼ਨ ਥਾਈਲੈਂਡ ਦੀ ਇਕ ਰਿਪੋਰਟ ਦੇ ਅਨੁਸਾਰ, ਜੱਜਾਂ ਨੇ ਮੰਗਲਵਾਰ ਨੂੰ ਸਰਬਸੰਮਤੀ ਨਾਲ ਸ਼੍ਰੀਮਤੀ ਸ਼ਿਨਾਵਾਤਰਾ 'ਤੇ ਨੈਤਿਕਤਾ ਦੀ ਉਲੰਘਣਾ ਦਾ ਦੋਸ਼ ਲਗਾਉਣ ਵਾਲੀ ਪਟੀਸ਼ਨ 'ਤੇ ਵਿਚਾਰ ਕੀਤਾ ਅਤੇ ਉਨ੍ਹਾਂ ਨੂੰ ਅਹੁਦੇ ਤੋਂ ਮੁਅੱਤਲ ਕਰਨ ਲਈ 7 ਤੋਂ 2 ਵੋਟਾਂ ਨਾਲ ਵੋਟਿੰਗ ਕੀਤੀ। 

ਇਹ ਵੀ ਪੜ੍ਹੋ : ਵੱਡੀ ਖ਼ਬਰ ; ਭਾਰੀ ਬਾਰਿਸ਼ ਮਗਰੋਂ ਪ੍ਰਸ਼ਾਸਨ ਨੇ ਸਕੂਲ-ਕਾਲਜ ਬੰਦ ਕਰਨ ਦੇ ਦਿੱਤੇ ਹੁਕਮ

ਕੰਬੋਡੀਆ ਦੇ ਸਾਬਕਾ PM ਹੁਨ ਸੇਨ ਨੂੰ ਕਿਹਾ ਸੀ 'ਅੰਕਲ'

ਦੱਸਣਯੋਗ ਹੈ ਕਿ ਸ਼੍ਰੀਮਤੀ ਸ਼ਿਨਾਵਾਤਰਾ ਕੰਬੋਡੀਆ ਨਾਲ ਹਾਲ ਹੀ 'ਚ ਹੋਏ ਸਰਹੱਦੀ ਵਿਵਾਦ ਨੂੰ ਸੰਭਾਲਣ ਦੇ ਤਰੀਕੇ ਨੂੰ ਲੈ ਕੇ ਦੇਸ਼ 'ਚ ਵੱਧ ਰਹੇ ਅਸੰਤੋਸ਼ ਦਾ ਸਾਹਮਣਾ ਕਰ ਰਹੀ ਹੈ, ਜਿਸ 'ਚ 28 ਮਈ ਨੂੰ ਇਕ ਹਥਿਆਰਬੰਦ ਝੜਪ ਵੀ ਸ਼ਾਮਲ ਸੀ ਜਿਸ 'ਚ ਇਕ ਕੰਬੋਡੀਅਨ ਸਿਪਾਹੀ ਮਾਰਿਆ ਗਿਆ ਸੀ। ਸਰਹੱਦੀ ਵਿਵਾਦ 'ਤੇ ਕੂਟਨੀਤਕ ਪਹਿਲ ਦੌਰਾਨ ਲੀਕ ਹੋਏ ਇਸ ਫ਼ੋਨ ਕਾਲ ਕਾਰਨ ਉਨ੍ਹਾਂ ਖ਼ਿਲਾਫ਼ ਕਈ ਸ਼ਿਕਾਇਤਾਂ ਅਤੇ ਜਨਤਕ ਵਿਰੋਧ ਸਾਹਮਣੇ ਆਏ। ਦੱਸਣਯੋਗ ਹੈ ਕਿ ਸ਼੍ਰੀਮਤੀ ਸ਼ਿਨਾਵਾਤਰਾ ਦਾ ਇਕ ਆਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਸੀ, ਜਿਸ 'ਚ ਉਹ ਸਾਬਕਾ ਕੰਬੋਡੀਆ ਦੇ ਪ੍ਰਧਾਨ ਮੰਤਰੀ ਹੁਨ ਸੇਨ ਨਾਲ ਫ਼ੋਨ 'ਤੇ ਗੱਲਬਾਤ ਦੌਰਾਨ ਹੁਨ ਸੇਨ ਨੂੰ 'ਅੰਕਲ' ਕਹਿ ਕੇ ਸੰਬੋਧਨ ਕੀਤਾ ਸੀ ਅਤੇ ਥਾਈਲੈਂਡ ਦੀ ਫ਼ੌਜ ਦੇ ਇਕ ਸੀਨੀਅਰ ਕਮਾਂਡਰ ਨੂੰ ਆਪਣਾ 'ਵਿਰੋਧੀ' ਕਿਹਾ ਸੀ। 

ਸੀਨੇਟਰਾਂ ਦੇ ਸਮੂਹ ਨੇ ਦੇਸ਼ ਦੀ ਪ੍ਰਭੂਸੱਤਾ ਨਾਲ ਸਬੰਧਤ ਦੇਸ਼ਧ੍ਰੋਹ ਦੇ ਦੋਸ਼ਾਂ 'ਚ ਸ਼੍ਰੀਮਤੀ ਸ਼ਿਨਾਵਾਤਰਾ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਹਟਾਉਣ ਦੀ ਅਦਾਲਤ ਨੂੰ ਅਪੀਲ ਕੀਤੀ ਹੈ। ਪ੍ਰਧਾਨ ਮੰਤਰੀ ਨੂੰ ਨੈਤਿਕਤਾ ਦੀ ਕਥਿਤ ਉਲੰਘਣਾ ਦੇ ਮਾਮਲੇ 'ਚ ਰਾਸ਼ਟਰੀ ਭ੍ਰਿਸ਼ਟਾਚਾਰ ਵਿਰੋਧੀ ਕਮਿਸ਼ਨ ਦੁਆਰਾ ਜਾਂਚ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਥਾਈ ਰਾਜਾ ਮਹਾ ਵਜੀਰਾਲੋਂਗਕੋਰਨ ਨੇ ਵੀ ਕੈਬਨਿਟ ਫੇਰਬਦਲ ਦਾ ਸਮਰਥਨ ਕੀਤਾ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News