ਭੂਟਾਨ ਦੌਰੇ ਤੋਂ ਬਾਅਦ ਭਾਰਤ ਲਈ ਰਵਾਨਾ ਹੋਏ ਮੋਦੀ

Sunday, Aug 18, 2019 - 02:55 PM (IST)

ਭੂਟਾਨ ਦੌਰੇ ਤੋਂ ਬਾਅਦ ਭਾਰਤ ਲਈ ਰਵਾਨਾ ਹੋਏ ਮੋਦੀ

ਥਿੰਪੂ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਦਿਨਾਂ ਭੂਟਾਨ ਦੌਰੇ ਤੋਂ ਬਾਅਦ ਐਤਵਾਰ ਬਾਅਦ ਦੁਪਹਿਰ ਦਿੱਲੀ ਲਈ ਰਵਾਨਾ ਹੋ ਗਏ ਹਨ। ਪ੍ਰਧਾਨ ਮੰਤਰੀ ਮੋਦੀ ਦੇ ਦੂਜੇ ਕਾਰਜਕਾਲ ਦਾ ਇਹ ਪਹਿਲਾ ਭੂਟਾਨ ਦੌਰਾ ਹੈ। ਐਤਵਾਰ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਸਭ ਤੋਂ ਪਹਿਲਾਂ ਰਾਇਲ ਯੂਨੀਵਰਸਿਟੀ 'ਚ ਵਿਦਿਆਰਥੀਆਂ ਨੂੰ ਸੰਬੋਧਿਤ ਕੀਤਾ। ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਥਿੰਪੂ ਦੇ ਤਾਜ਼ਿਚੇਦੋਜੋਂਗ ਪੈਲੇਸ 'ਚ ਇਕ ਸੰਸਕ੍ਰਿਤਿਕ ਪ੍ਰੋਗਰਾਮ 'ਚ ਹਿੱਸਾ ਵੀ ਲਿਆ।


author

Baljit Singh

Content Editor

Related News