ਪ੍ਰਧਾਨ ਮੰਤਰੀ ਇਮਰਾਨ ਖਾਨ ਨਹੀਂ ਈ.ਸੀ.ਪੀ. ਕਰੇਗੀ ਚੋਣਾਂ ਕਰਵਾਉਣ ਦਾ ਫੈਸਲਾ: ਮਰਯਮ

12/19/2020 5:56:04 PM

ਪੇਸ਼ਾਵਰ: ਆਉਣ ਵਾਲੀਆਂ ਚੋਣਾਂ ਨੂੰ ਲੈ ਕੇ ਪਾਕਿਸਤਾਨ ਮੁਸਲਿਮ ਲੀਗ ਨਵਾਜ (PMLN) ਦੀ ਉੱਪ ਪ੍ਰਧਾਨ ਮਰਯਮ ਨਵਾਜ ਨੇ ਇਮਰਾਨ ਸਰਕਾਰ ਨੂੰ ਲੰਮੇ ਹੱਥੀਂ ਲਿਆ ਹੈ। ਮਰਯਮ ਨਵਾਜ ਨੇ ਕਿਹਾ ਕਿ ਸੀਨੇਟ ਦੀਆਂ ਚੋਣਾਂ ਕਦੋਂ ਹੋਣਗੀਆਂ। ਇਸ ਦਾ ਫੈਸਲਾ ਪਾਕਿਸਤਾਨ ਚੋਣ ਕਮਿਸ਼ਨ (ECP) ਕਰੇਗਾ ਨਾ ਕਿ ਪ੍ਰਧਾਨ ਮੰਤਰੀ ਇਮਰਾਨ ਖਾਨ। ਉਨ੍ਹਾਂ ਨੇ ਕਿਹਾ ਕਿ ਇਕ ਰਣਨੀਤੀ ਦੇ ਰੂਪ ’ਚ ਸੀਨੇਟ ਮੂਵਮੈਂਟ (PDM) ਦੇ ਮੁਹਿੰਮ ਨੂੰ ਕੰਮਜ਼ੋਰ ਕਰਨ ਲਈ ਪਾਕਿਸਤਾਨੀ ਸਰਕਾਰ ਨੇ ਇਕ ਰਣਨੀਤੀ ਦੇ ਰੂਪ ’ਚ ਸੀਨੇਟ ਚੋਣਾਂ ਸਮੇਂ ਤੋਂ ਪਹਿਲਾਂ ਕਰਵਾਉਣ ਦਾ ਫੈਸਲਾ ਕੀਤਾ ਹੈ ਪਰ ਉਨ੍ਹਾਂ ਦਾ ਇਹ ਫ਼ੈਸਲਾ (PDM) ਦੇ ਮੁਹਿੰਮ ਨੂੰ ਹੋਰ ਮਜ਼ਬੂਤ ਕਰੇਗਾ। 

ਮਰਯਮ ਨੇ ਲਾਹੌਰ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਇਮਰਾਨ ਸਰਕਾਰ ’ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਸੀਨੇਟ ਚੋਣਾਂ ਨੂੰ ਇਕ ਮਹੀਨੇ ਪਹਿਲਾਂ ਜਾਂ ਇਕ ਮਹੀਨੇ ਬਾਅਦ ਕਰਾ ਸਕਦੇ ਹਨ ਪਰ ਆਪ ਆਪਣੀ ਸਰਕਾਰ ਨੂੰ ਨਹੀਂ ਬਚਾ ਸਕਦੇ। ਜੇਕਰ (PDM ) ਦੇ ਐਕਸ਼ਨ ਨਾਲ ਕੋਈ ਫਰਕ ਨਹੀਂ ਪੈਂਦਾ ਹੈ ਤਾਂ ਸਰਕਾਰ ਨੇ ਇਕ ਮਹੀਨਾ ਪਹਿਲਾਂ ਚੋਣਾਂ ਕਰਵਾਉਣ ਦੀ ਘੋਸ਼ਣਾ ਕਿਉਂ ਕੀਤੀ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੇ ਇਤਿਹਾਸ ’ਚ ਅਜਿਹਾ ਪਹਿਲੇ ਕਦੀ ਨਹੀਂ ਹੋਇਆ ਹੈ। ਮਰਯਮ ਨੇ ਅੱਗੇ ਕਿਹਾ ਕਿ ਸਰਕਾਰ ਨੂੰ ਕੰਮ ਨੂੰ ਦੇਖਦੇ ਹੋਏ ਲੱਗ ਰਿਹਾ ਹੈ ਕਿ ਇਮਰਾਨ ਸਰਕਾਰ ਦੇ ਗਿਣੇ-ਚੁਣੇ ਦਿਨ ਬਾਕੀ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਰਾਸ਼ਟਰੀ ਸੰਸਥਾਵਾਂ ਨੂੰ ਰਾਜਨੀਤੀ ’ਚ ਖਿੱਚ ਕੇ ਖ਼ਤਮ ਕਰ ਦਿੱਤਾ ਹੈ। 


Shyna

Content Editor

Related News