PM ਅਲਬਾਨੀਜ਼ ਨੇ ਬ੍ਰਿਟੇਨ ਦੀ ਮਹਾਰਾਣੀ ਦੀ ਮੌਤ 'ਤੇ ਸੰਸਦ ਦੀ ਬੈਠਕ 'ਤੇ ਰੋਕ ਦਾ ਕੀਤਾ ਬਚਾਅ
Monday, Sep 12, 2022 - 03:56 PM (IST)
ਕੈਨਬਰਾ (ਏਜੰਸੀ): ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਸੋਮਵਾਰ ਨੂੰ ਉਸ ਪੁਰਾਣੇ ਪ੍ਰੋਟੋਕੋਲ ਦਾ ਬਚਾਅ ਕੀਤਾ ਜਿਸ ਦੇ ਤਹਿਤ ਬ੍ਰਿਟਿਸ਼ ਬਾਦਸ਼ਾਹ ਦੀ ਮੌਤ ਕਾਰਨ 15 ਦਿਨਾਂ ਤੱਕ ਦੇਸ਼ ਦੀ ਸੰਸਦ ਦੀ ਬੈਠਕ ਨਹੀਂ ਬੁਲਾਈ ਜਾ ਸਕਦੀ। ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਕਿਹਾ ਕਿ ਸੰਸਦ ਮੈਂਬਰ ਮਹਾਰਾਣੀ ਐਲਿਜ਼ਾਬੈਥ II ਦੀ ਮੌਤ 'ਤੇ ਸ਼ੋਕ ਮਤੇ 'ਤੇ 23 ਸਤੰਬਰ ਨੂੰ ਚਰਚਾ ਕਰਨਗੇ। ਉਨ੍ਹਾਂ ਮੁਤਾਬਕ ਪ੍ਰੋਟੋਕੋਲ ਤਹਿਤ 23 ਸਤੰਬਰ ਨੂੰ ਸੰਸਦ ਦੀ ਮੀਟਿੰਗ ਹੋ ਸਕਦੀ ਹੈ।
ਪੜ੍ਹੋ ਇਹ ਅਹਿਮ ਖ਼ਬਰ- ਮਹਾਰਾਣੀ ਐਲਿਜ਼ਾਬੇਥ-II ਨੇ ਆਸਟ੍ਰੇਲੀਆ ਨੂੰ ਲਿਖਿਆ ਸੀ 'ਗੁਪਤ ਪੱਤਰ', 63 ਸਾਲ ਬਾਅਦ ਹੋਵੇਗਾ ਜਨਤਕ
ਅਲਬਾਨੀਜ਼ ਨੇ ਆਪਣੇ ਆਪ ਨੂੰ ਪਰੰਪਰਾਵਾਦੀ ਵਜੋਂ ਪੇਸ਼ ਕੀਤਾ ਹੈ, ਪਰ ਉਹ ਚਾਹੁੰਦੇ ਹਨ ਕਿ ਆਸਟ੍ਰੇਲੀਆ ਦੇ ਪ੍ਰਮੁੱਖ ਦੇ ਤੌਰ 'ਤੇ ਕੋਈ ਵੀ ਰਾਸ਼ਟਰਪਤੀ ਹੋਵੇ ਨਾ ਕਿ ਬ੍ਰਿਟੇਨ ਦਾ ਕੋਈ ਰਾਜਾ। ਹਾਲਾਂਕਿ ਉਸਨੇ ਆਸਟ੍ਰੇਲੀਆ ਨੂੰ ਗਣਰਾਜ ਬਣਾਉਣ ਦੇ ਸਵਾਲ ਨੂੰ ਟਾਲ ਦਿੱਤਾ। ਉੱਧਰ ਬ੍ਰਿਟੇਨ ਵਿਚ ਅਜਿਹਾ ਕੋਈ ਪ੍ਰੋਟੋਕੋਲ ਨਹੀਂ ਹੈ ਅਤੇ ਬ੍ਰਿਟੇਨ ਅਤੇ ਆਸਟ੍ਰੇਲੀਆ ਦੇ ਰਾਜਾ ਚਾਰਲਸ III ਇਸ ਹਫ਼ਤੇ ਬ੍ਰਿਟਿਸ਼ ਸੰਸਦ ਨੂੰ ਸੰਬੋਧਨ ਕਰਨਗੇ। ਬ੍ਰਿਟੇਨ ਦੇ ਪਿਛਲੇ ਬਾਦਸ਼ਾਹ ਦੀ 1952 ਵਿੱਚ ਮੌਤ ਹੋ ਗਈ ਸੀ, ਇਸ ਲਈ ਬਹੁਤ ਘੱਟ ਲੋਕ ਆਸਟ੍ਰੇਲੀਆ ਦੇ ਇਸ ਪ੍ਰੋਟੋਕੋਲ ਬਾਰੇ ਜਾਣਦੇ ਹਨ। 1901 ਵਿੱਚ ਆਸਟ੍ਰੇਲੀਆ ਦੀ ਸੰਸਦ ਦੀ ਪਹਿਲੀ ਮੀਟਿੰਗ ਤੋਂ ਲੈ ਕੇ 1952 ਤੱਕ, ਬ੍ਰਿਟੇਨ ਦੇ ਸਿਰਫ ਦੋ ਰਾਜੇ ਮਰੇ ਸਨ। ਇਹ ਪੁੱਛੇ ਜਾਣ 'ਤੇ ਕਿ ਪ੍ਰੋਟੋਕੋਲ ਕਿਸ ਨੇ ਬਣਾਇਆ, ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਲੰਬੇ ਸਮੇਂ ਤੋਂ ਹੈ।