ਰੂਸ ਦੇ ਸਕੂਲਾਂ ’ਚ ਨਾਬਾਲਗਾਂ ਨੂੰ ਪਾਦਰੀ ਪੜ੍ਹਾ ਰਹੇ ਕੁਆਰੇਪਨ ਦਾ ਪਾਠ

Tuesday, Jul 28, 2026 - 03:42 AM (IST)

ਰੂਸ ਦੇ ਸਕੂਲਾਂ ’ਚ ਨਾਬਾਲਗਾਂ ਨੂੰ ਪਾਦਰੀ ਪੜ੍ਹਾ ਰਹੇ ਕੁਆਰੇਪਨ ਦਾ ਪਾਠ

ਮਾਸਕੋ  - ਰੂਸ ਵਿਚ ਆਰਥੋਡਾਕਸ (ਰੂੜੀਵਾਦੀ) ਪਾਦਰੀ ਹੁਣ ਸਕੂਲਾਂ ’ਚ ਬੱਚਿਆਂ ਨੂੰ ਕੁਆਰੇਪਨ ਦਾ ਪਾਠ ਪੜ੍ਹਾ ਰਹੇ ਹਨ। ਖਾਸ ਤੌਰ ’ਤੇ 9ਵੀਂ ਤੋਂ 11ਵੀਂ ਜਮਾਤ ਦੇ ਮੁੰਡਿਆਂ ਅਤੇ ਕੁੜੀਆਂ ਨੂੰ ਵਿਆਹ ਤੋਂ ਪਹਿਲਾਂ ਸੰਜਮ ਨੂੰ ਉਤਸ਼ਾਹਿਤ ਕਰਨ ਲਈ ਕੁਆਰੇਪਨ ਅਤੇ ਬ੍ਰਹਮਚਾਰਿਆ ਨੂੰ ਸਿਲੇਬਸ ’ਚ ਸ਼ਾਮਲ ਕੀਤਾ ਗਿਆ ਹੈ।

ਰੂਸ ’ਚ ਡਿੱਗਦੀ ਜਨਮ ਦਰ ਨੂੰ ਰੋਕਣ ਅਤੇ ਰਵਾਇਤੀ ਪਰਿਵਾਰਕ ਮੁੱਲਾਂ ਨੂੰ ਉਤਸ਼ਾਹਤ ਕਰਨ ਲਈ ਕ੍ਰੈਮਲਿਨ ਨੇ ਇਹ ਨਵੀਂ ਨੀਤੀ ਅਪਣਾਈ ਹੈ। ਹੁਣ ਨਾਬਾਲਗਾਂ ਨੂੰ ਸੈਕਸ ਐਜੂਕੇਸ਼ਨ ਦੀ ਬਜਾਏ ਰੂਸ ਦੇ ਸਕੂਲਾਂ ’ਚ ਫੈਮਿਲੀ ਸਟੱਡੀਜ਼ ਕੋਰਸ ਸ਼ੁਰੂ ਕੀਤਾ ਗਿਆ ਹੈ। ਇਸ ’ਚ ਵਿਆਹ, ਮਾਤਾ-ਪਿਤਾ ਬਣਨ ਅਤੇ ਪਰਿਵਾਰ ਦੀਆਂ ਰਵਾਇਤੀ ਭੂਮਿਕਾਵਾਂ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਸੇਂਟ ਪੀਟਰਸਬਰਗ ਦੇ ਇਕ ਸਕੂਲ ’ਚ ਪਾਦਰੀ ਇਸ ਬਾਰੇ ਵਿਦਿਆਰਥਣਾਂ ਨੂੰ ਪੜ੍ਹਾ ਰਹੇ ਹਨ।


author

Inder Prajapati

Content Editor

Related News