ਪੈਰਿਸ ਦੀ ਯਾਤਰਾ ਤੋਂ ਪਰਤਣ ਮਗਰੋਂ ਟਰੰਪ ਨੇ ਮੀਡੀਆ ਵਿਰੁੱਧ ਅਪਨਾਇਆ ਹਮਲਾਵਰ ਰੱਵਈਆ

07/17/2017 2:12:24 PM

ਵਾਸ਼ਿੰਗਟਨ— ਫ੍ਰਾਂਸ ਦੇ ਦੌਰੇ ਤੋਂ ਪਰਤੇ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਆਪਣੀ ਘੱਟਦੀ ਲੋਕਪ੍ਰਿਅਤਾ ਵਿਚ ਇਕ ਵਾਰੀ ਫਿਰ ਹਮਲਾਵਰ ਰੱਵਈਆ ਅਪਨਾਉਂਦੇ ਹੋਏ ਮੀਡੀਆ ਅਤੇ ਹੋਰ ਦੂਜਿਆਂ ਨੂੰ ਘੇਰਿਆ। ਅਮਰੀਕੀ ਰਾਸ਼ਟਰਪਤੀ ਅਹੁੱਦੇ ਦੀ ਚੋਣ ਵਿਚ ਰੂਸ ਦੀ ਦਖਲ ਅੰਦਾਜ਼ੀ ਦੇ ਸ਼ੱਕ ਅਤੇ ਸਿਹਤ ਦੇਖਭਾਲ ਨਾਲ ਸੰਬੰਧਿਤ ਬਿੱਲ ਦੇ ਅੱਗੇ ਨਾ ਵਧਣ ਨੂੰ ਲੈ ਕੇ ਵੱਧਦੀ ਨਿਰਾਸ਼ਾ ਦੇ ਵਿਚ ਅਤੇ ਇਕ ਨਵੇਂ ਸਰਵੇਖਣ ਵਿਚ ਟਰੰਪ ਦੀ ਲੋਕਪ੍ਰਿਅਤਾ ਘੱਟ ਹੋਣ ਦੀ ਗੱਲ ਸਾਹਮਣੇ ਆਈ ਹੈ। ਕਲ ਟਰੰਪ ਨੇ ਆਪਣੇ ਮਨ ਪਸੰਦ ਪੈੱ੍ਰਸ 'ਤੇ ਤਿੱਖੇ ਸ਼ਬਦਾਂ ਵਾਲੀ ਭਾਸ਼ਾ ਦੇ ਜ਼ਰੀਏ ਨਿਸ਼ਾਨਾ ਸਾਧਦੇ ਹੋਏ ਟਵਿੱਟਰ 'ਤੇ ਲਿਖਿਆ,'' ਆਪਣੇ ਸਾਰੇ ਫਰਜੀ ਅਣਪਛਾਤੇ ਸਰੋਤਾਂ ਅਤੇ ਬਹੁਤ ਪੱਖਪਾਤੀ ਅਤੇ ਧੋਖਾਧੜੀ ਵਾਲੀ ਰਿਪੋਟਿੰਗ ਦੇ ਨਾਲ ਇਫਰਜੀ ਖਬਰਾਂ ਸਾਡੇ ਦੇਸ਼ ਵਿਚ ਲੋਕਤੰਤਰ ਨੂੰ ਪ੍ਰਭਾਵਿਤ ਕਰ ਰਹੀਆਂ ਹਨ।'' ਉਨ੍ਹਾਂ ਨੇ ਨਾਲ ਹੀ ਆਪਣੇ ਇਕ ਨਿੱਜੀ ਵਕੀਲ ਜੇ ਸੇਕੁਲੋਵ ਨੂੰ ਐਤਵਾਰ ਨੂੰ ਪ੍ਰਸਾਰਿਤ ਹੋਣ ਵਾਲੇ ਪੰਜ ਟਾਕ ਸ਼ੋਅ ਵਿਚ ਆਪਣੇ ਬੇਟੇ ਡੋਨਾਲਡ ਟਰੰਪ ਜੂਨੀਅਰ ਦਾ ਬਚਾਅ ਕਰਨ ਲਈ ਭੇਜਿਆ। ਟਰੰਪ ਜੂਨੀਅਰ 'ਤੇ ਬੀਤੇ ਸਾਲ ਡੈਮੋਕ੍ਰੇਟਿਕ ਪਾਰਟੀ ਵੱਲੋਂ ਰਾਸ਼ਟਰਪਤੀ ਅਹੁੱਦੇ ਦੀ ਉਮੀਦਵਾਰ ਹਿਲੇਰੀ ਕਲਿੰਟਨ ਨੂੰ ਪ੍ਰਭਾਵਿਤ ਕਰਨ ਵਾਲੀ ਸੂਚਨਾ ਪ੍ਰਾਪਤ ਕਰਨ ਲਈ ਰੂਸ ਦੇ ਇਕ ਵਕੀਲ ਨੂੰ ਮਿਲਣ ਦਾ ਦੋਸ਼ ਹੈ।


Related News