ਰਾਸ਼ਟਰਪਤੀ ਟਰੰਪ ਨੇ ਅਮਰੀਕਾ ਦੇ ਇਸ ਸ਼ਹਿਰ ਨੂੰ ਦੱਸਿਆ ''ਚੂਹਿਆਂ ਨਾਲ ਭਰਿਆ ਸ਼ਹਿਰ''

07/28/2019 8:21:22 PM

ਵਾਸ਼ਿੰਗਟਨ - ਆਪਣੇ ਵਿਵਾਦਾਂ ਕਾਰਨ ਚਰਚਾ 'ਚ ਰਹਿਣ ਵਾਲੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਇਕ ਵਾਰ ਫਿਰ ਆਪਣੇ ਬਿਆਨ ਕਾਰਨ ਵਿਵਾਦਾਂ 'ਚ ਹਨ। ਵਿਰੋਧੀ ਡੈਮੋਕ੍ਰੇਟਿਕ ਸੰਸਦੀ ਮੈਂਬਰ ਐਲੀਜ਼ਾ ਕਮਿੰਗਸ ਨੂੰ ਨਿਸ਼ਾਨਾ ਬਣਾਉਂਦੇ ਸਮੇਂ ਉਨ੍ਹਾਂ ਨੇ ਅਸ਼ਵੇਤ ਆਬਾਦੀ ਦੀ ਵੱਧ ਗਿਣਤੀ ਵਾਲੇ ਬਾਲਟੀਮੋਰ ਸ਼ਹਿਰ ਨੂੰ ਚੂਹਿਆਂ ਨਾਲ ਭਰਾ ਅਮਰੀਕਾ ਦਾ ਸਭ ਤੋਂ ਖਰਾਬ ਦਾ ਸਭਤੋਂ ਖਰਾਬ ਸ਼ਹਿਰ ਦੱਸਿਆ। ਕਮਿੰਗਸ ਬਾਲਟੀਮੋਰ ਤੋਂ ਹੀ ਸੰਸਦੀ ਮੈਂਬਰ ਹੈ। ਟਰੰਪ ਨੇ ਸ਼ਨੀਵਾਰ ਨੂੰ ਟਵੀਟ ਕੀਤਾ ਅਤੇ ਕਿਹਾ ਕਿ ਪ੍ਰਤੀਨਿਧੀ ਸਭਾ ਦਾ ਮੈਂਬਰ ਕਮਿੰਗਸ ਅਮਰੀਕਾ ਦੇ ਦੱਖਣੀ ਸਰਹੱਦੀ ਇਲਾਕੇ ਦੀਆਂ ਕਮੀਆਂ ਦੇ ਬਾਰੇ 'ਚ ਗੱਲ ਕਰਦੇ ਹਨ, ਜਦਕਿ ਉਨ੍ਹਾਂ ਦਾ ਖੁਦ ਦਾ ਸੰਸਦੀ ਖੇਤਰ ਅਮਰੀਕਾ ਦਾ ਸਭ ਤੋਂ ਬੇਕਾਰ ਇਲਾਕਾ ਹੈ।

ਕਮਿੰਗਸ ਦੇ ਖੇਤਰ 'ਚ ਭ੍ਰਿਸ਼ਟਾਚਾਰ ਚਰਮ 'ਤੇ ਹੈ ਅਤੇ ਉਥੇ ਕੋਈ ਵੀ ਰਹਿਣਾ ਚਾਹੇਵੇਗਾ। ਟਰੰਪ ਦਾ ਇਹ ਟਵੀਟ ਕਮਿੰਗਸ ਦੇ ਉਨ੍ਹਾਂ ਬਿਆਨਾਂ ਤੋਂ ਬਾਅਦ ਆਇਆ ਹੈ ਜਿਸ 'ਚ ਉਨ੍ਹਾਂ ਨੇ ਮੈਕਸੀਕੋ ਨਾਲ ਲੱਗਦੇ ਅਮਰੀਕਾ ਦੇ ਦੱਖਣੀ ਸਰਹੱਦੀ ਇਲਾਕੇ 'ਚ ਰਫਿਊਜ਼ੀਆਂ ਦੀ ਸਥਿਤੀ ਨੂੰ ਤਰਸਯੋਗ ਦੱਸਿਆ ਸੀ। ਕਮਿੰਗਸ ਨੇ ਕਿਹਾ ਸੀ ਕਿ ਰਫਿਊਜ਼ੀ ਕੈਂਪਾਂ 'ਚ ਸਰਕਾਰ ਦੇ ਸਮਰਥਨ ਤੋਂ ਬਾਲ ਉਤਪੀੜਣ ਹੋ ਰਿਹਾ ਹੈ। ਕਮਿੰਗਸ ਟਰੰਪ ਪ੍ਰਸ਼ਾਸਨ ਦੇ ਮੁਖ ਅਲੋਚਕਾਂ 'ਚੋਂ ਹਨ। ਟਰੰਪ ਦੇ ਟਵੀਟ ਦੇ ਜਵਾਬ 'ਚ ਕਮਿੰਗਸ ਨੇ ਲਿੱਖਿਆ ਕਿ ਮਿਸਟਰ ਪ੍ਰੈਜ਼ੀਡੈਂਟ, ਮੈਂ ਹਰ ਰੋਜ਼ ਆਪਣੇ ਖੇਤਰ ਜਾਂਦਾ ਹਾਂ ਅਤੇ ਜਨਤਾ ਲਈ ਆਵਾਜ਼ ਚੁੱਕਦਾ ਹਾਂ।


Khushdeep Jassi

Content Editor

Related News