ਰਾਸ਼ਟਰਪਤੀ ਪੈਟਰੋ ਨੇ ਬਲਦ ਲੜਾਈ ''ਤੇ ਪਾਬੰਦੀ ਲਗਾਉਣ ਸਬੰਧੀ ਬਿੱਲ ''ਤੇ ਕੀਤੇ ਦਸਤਖਤ

Tuesday, Jul 23, 2024 - 11:04 AM (IST)

ਬੋਗੋਟਾ (ਪੋਸਟ ਬਿਊਰੋ)- ਕੋਲੰਬੀਆ ਦੇ ਰਾਸ਼ਟਰਪਤੀ ਗੁਸਤਾਵੋ ਪੈਟਰੋ ਨੇ ਸੋਮਵਾਰ ਨੂੰ ਇਸ ਦੱਖਣੀ ਅਮਰੀਕੀ ਦੇਸ਼ ਵਿੱਚ ਬਲਦਾਂ ਦੀ ਲੜਾਈ 'ਤੇ ਪਾਬੰਦੀ ਲਗਾਉਣ ਵਾਲੇ ਬਿੱਲ 'ਤੇ ਹਸਤਾਖਰ ਕੀਤੇ। ਇਸ ਦੇ ਨਾਲ ਦੁਨੀਆ ਭਰ ਵਿੱਚ ਉਨ੍ਹਾਂ ਦੇਸ਼ਾਂ ਦੀ ਗਿਣਤੀ ਹੋਰ ਘਟ ਗਈ, ਜਿੱਥੇ ਇਹ ਸਦੀਆਂ ਪੁਰਾਣੀ ਪਰੰਪਰਾ ਅਜੇ ਵੀ ਜਾਇਜ਼ ਹੈ। ਬੋਗੋਟਾ ਵਿੱਚ ਇੱਕ ਬਲਰਿੰਗ ਵਿੱਚ ਇੱਕ ਸਮਾਰੋਹ ਦੌਰਾਨ ਬਲਦ ਦੇ ਰੂਪ ਵਿੱਚ ਪਹਿਰਾਵਾ ਪਹਿਨੇ ਇੱਕ ਸਮਰਥਕ ਨੇ ਪੈਟਰੋ ਨੂੰ ਬਿੱਲ ਦੀ ਇੱਕ ਕਾਪੀ ਸੌਂਪੀ, ਜਿਸ 'ਤੇ ਉਸਨੇ ਸੈਂਕੜੇ ਜਾਨਵਰਾਂ ਦੇ ਅਧਿਕਾਰ ਕਾਰਕੁਨਾਂ ਸਾਹਮਣੇ ਦਸਤਖ਼ਤ ਕੀਤੇ।

ਪੜ੍ਹੋ ਇਹ ਅਹਿਮ ਖ਼ਬਰ-ਕਮਲਾ ਹੈਰਿਸ ਨੇ ਸ਼ੁਰੂ ਕੀਤੀ ਚੋਣ ਮੁਹਿੰਮ, ਕਿਹਾ-ਅਮਰੀਕਾ ਨੂੰ ਪਿੱਛੇ ਲਿਜਾਣਾ ਚਾਹੁੰਦੇ ਹਨ ਟਰੰਪ 

ਬਿੱਲ 'ਤੇ ਦਸਤਖ਼ਤ ਕਰਨ ਤੋਂ ਬਾਅਦ ਪੈਟਰੋ ਨੇ ਆਪਣੇ ਭਾਸ਼ਣ 'ਚ ਕਿਹਾ, ''ਅਸੀਂ ਦੁਨੀਆ ਨੂੰ ਇਹ ਨਹੀਂ ਦੱਸ ਸਕਦੇ ਕਿ ਮਨੋਰੰਜਨ ਲਈ ਜੀਵਿਤ ਅਤੇ ਸੰਵੇਦਨਸ਼ੀਲ ਜੀਵਾਂ ਨੂੰ ਮਾਰਨਾ ਇਕ ਸੱਭਿਆਚਾਰ ਹੈ। ਮਨੋਰੰਜਨ ਲਈ ਜਾਨਵਰਾਂ ਨੂੰ ਮਾਰਨ ਦੀ ਇਸ ਤਰ੍ਹਾਂ ਦੀ ਸੰਸਕ੍ਰਿਤੀ ਸਾਨੂੰ ਮਨੋਰੰਜਨ ਲਈ ਮਨੁੱਖਾਂ ਨੂੰ ਮਾਰਨ ਦੀ ਦਿਸ਼ਾ ਵੱਲ ਲੈ ਜਾਵੇਗੀ...''। ਮਹੀਨਿਆਂ ਦੀ ਗਰਮ ਬਹਿਸ ਤੋਂ ਬਾਅਦ ਕੋਲੰਬੀਆ ਦੀ ਸੰਸਦ ਨੇ ਮਈ ਵਿੱਚ ਬਲਦ ਲੜਾਈ 'ਤੇ ਪਾਬੰਦੀ ਲਗਾਉਣ ਨੂੰ ਮਨਜ਼ੂਰੀ ਦਿੱਤੀ ਸੀ। ਇਸ ਬਿੱਲ ਦੇ ਤਹਿਤ ਸਰਕਾਰ ਨੂੰ 2027 ਤੱਕ ਪੂਰੇ ਦੇਸ਼ 'ਚ ਬਲਦਾਂ ਦੀ ਲੜਾਈ 'ਤੇ ਮੁਕੰਮਲ ਪਾਬੰਦੀ ਲਗਾਉਣੀ ਪਵੇਗੀ। ਉਸ ਨੂੰ ਇੱਕ ਦਰਜਨ ਤੋਂ ਵੱਧ ਬਲਰਿੰਗਾਂ ਨੂੰ ਸੱਭਿਆਚਾਰਕ ਅਤੇ ਖੇਡ ਸਥਾਨਾਂ ਵਿੱਚ ਤਬਦੀਲ ਕਰਨਾ ਹੋਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News