ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦਾ ਸਲੋਵਾਕੀਆ ''ਚ ਰਸਮੀ ਸਵਾਗਤ, ਮਿਲਿਆ ਗਾਰਡ ਆਫ ਆਨਰ

Wednesday, Apr 09, 2025 - 05:28 PM (IST)

ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦਾ ਸਲੋਵਾਕੀਆ ''ਚ ਰਸਮੀ ਸਵਾਗਤ, ਮਿਲਿਆ ਗਾਰਡ ਆਫ ਆਨਰ

ਬ੍ਰਾਤੀਸਲਾਵਾ (ਏਜੰਸੀ)- ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦਾ ਬੁੱਧਵਾਰ ਨੂੰ ਰਾਸ਼ਟਰਪਤੀ ਭਵਨ ਵਿਖੇ ਸਲੋਵਾਕੀਆ ਦੇ ਰਾਸ਼ਟਰਪਤੀ ਪੀਟਰ ਪੇਲੇਗ੍ਰਿਨੀ ਨੇ ਸਵਾਗਤ ਕੀਤਾ। ਰਾਸ਼ਟਰਪਤੀ ਮੁਰਮੂ ਪੁਰਤਗਾਲ ਦੀ ਆਪਣੀ 2 ਦਿਨਾਂ ਦੀ ਸਰਕਾਰੀ ਫੇਰੀ ਸਮਾਪਤ ਕਰਨ ਤੋਂ ਬਾਅਦ ਸਲੋਵਾਕੀਆ ਪਹੁੰਚੀ। ਉਹ ਇਸ ਦੇਸ਼ ਦਾ ਦੌਰਾ ਕਰਨ ਵਾਲੀ ਦੂਜੀ ਭਾਰਤੀ ਰਾਸ਼ਟਰਪਤੀ ਹਨ। ਮੁਰਮੂ ਦਾ ਸਲਾਵਿਕ ਪਰੰਪਰਾਵਾਂ ਅਨੁਸਾਰ ਰਵਾਇਤੀ ਸਵਾਗਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਗਾਰਡ ਆਫ਼ ਆਨਰ ਦਿੱਤਾ ਗਿਆ। ਇਸ ਤੋਂ ਇਲਾਵਾ ਲੋਕ ਪਹਿਰਾਵੇ ਵਿੱਚ ਸਜੇ ਇੱਕ ਜੋੜੇ ਨੇ ਉਨ੍ਹਾਂ ਦਾ ਰਵਾਇਤੀ ਸਲੋਵਾਕ ਸਵਾਗਤ 'ਬਰੈੱਡ ਅਤੇ ਨਮਕ' ਨਾਲ ਕੀਤਾ। 

PunjabKesari

ਸਲੋਵਾਕੀਆ ਦੀ ਆਪਣੀ 2 ਦਿਨਾਂ ਫੇਰੀ ਦੌਰਾਨ, ਰਾਸ਼ਟਰਪਤੀ ਮੁਰਮੂ ਵਫ਼ਦ-ਪੱਧਰੀ ਗੱਲਬਾਤ ਕਰਨਗੇ ਅਤੇ ਪ੍ਰਧਾਨ ਮੰਤਰੀ ਰੌਬਰਟ ਫਿਕੋ ਅਤੇ ਰਾਸ਼ਟਰੀ ਪ੍ਰੀਸ਼ਦ ਦੇ ਸਪੀਕਰ ਰਿਚਰਡ ਰਾਸੀ ਨਾਲ ਮੁਲਾਕਾਤ ਕਰਨਗੇ। ਇਸ ਫੇਰੀ ਦੌਰਾਨ ਕਈ ਸਮਝੌਤਿਆਂ 'ਤੇ ਵੀ ਦਸਤਖਤ ਕੀਤੇ ਜਾਣਗੇ। ਆਖਰੀ ਵਾਰ ਕਿਸੇ ਭਾਰਤੀ ਰਾਸ਼ਟਰਪਤੀ ਨੇ 29 ਸਾਲ ਪਹਿਲਾਂ ਸਲੋਵਾਕੀਆ ਦਾ ਦੌਰਾ ਕੀਤਾ ਸੀ। ਮੁਰਮੂ ਮੱਧ ਯੂਰਪੀ ਦੇਸ਼ ਦਾ ਦੌਰਾ ਕਰਨ ਵਾਲੀ ਭਾਰਤ ਦੀ ਦੂਜੇ ਰਾਸ਼ਟਰਪਤੀ ਹਨ। ਰਾਸ਼ਟਰਪਤੀ ਪੁਰਤਗਾਲ ਦੀ ਆਪਣੀ ਦੋ ਦਿਨਾਂ ਦੀ ਸਰਕਾਰੀ ਫੇਰੀ ਪੂਰੀ ਕਰਨ ਤੋਂ ਬਾਅਦ ਇੱਥੇ ਪਹੁੰਚੀ। ਇਸ ਫੇਰੀ ਦੌਰਾਨ ਉਨ੍ਹਾਂ ਨੇ ਦੇਸ਼ ਦੀ ਉੱਚ ਲੀਡਰਸ਼ਿਪ ਨਾਲ ਵਿਚਾਰ-ਵਟਾਂਦਰਾ ਕੀਤਾ ਅਤੇ ਭਾਰਤੀ ਭਾਈਚਾਰੇ ਨਾਲ ਗੱਲਬਾਤ ਕੀਤੀ। 


author

cherry

Content Editor

Related News