ਕਮਲਾ ਹੈਰਿਸ 2028 'ਚ ਰਾਸ਼ਟਰਪਤੀ ਅਹੁਦੇ ਦੀ ਲੜੇਗੀ ਚੋਣ!

Friday, Aug 01, 2025 - 10:45 AM (IST)

ਕਮਲਾ ਹੈਰਿਸ 2028 'ਚ ਰਾਸ਼ਟਰਪਤੀ ਅਹੁਦੇ ਦੀ ਲੜੇਗੀ ਚੋਣ!

ਵਾਸ਼ਿੰਗਟਨ (ਰਾਜ ਗੋਗਨਾ)- ਸਾਬਕਾ ਉਪ-ਰਾਸ਼ਟਰਪਤੀ ਕਮਲਾ ਹੈਰਿਸ ਨੇ ਐਲਾਨ ਕੀਤਾ ਹੈ ਕਿ ਉਹ 2026 ਵਿੱਚ ਕੈਲੀਫੋਰਨੀਆ ਦੇ ਗਵਰਨਰ ਲਈ ਚੋਣ ਨਹੀਂ ਲੜੇਗੀ। ਹਾਲ ਹੀ ਦੇ ਮਹੀਨਿਆਂ ਵਿੱਚ ਹੈਰਿਸ ਨੇ ਕਿਹਾ,'' ਮੈ ਕੈਲੀਫੋਰਨੀਆ ਦੇ ਲੋਕਾਂ ਤੋਂ ਉਨ੍ਹਾਂ ਦੇ ਗਵਰਨਰ ਵਜੋਂ ਸੇਵਾ ਕਰਨ ਦੇ ਸਨਮਾਨ ਦੀ ਮੰਗ ਕਰਨ ਬਾਰੇ ਗੰਭੀਰਤਾ ਨਾਲ ਸੋਚਿਆ ਹੈ। ਮੈਂ ਇਸ ਰਾਜ, ਇਥੇ ਦੇ ਲੋਕਾਂ ਅਤੇ ਇਸਦੇ ਵਾਅਦੇ ਨੂੰ ਪਿਆਰ ਕਰਦੀ ਹਾਂ। ਇਹ ਮੇਰਾ ਘਰ ਹੈ। ਪਰ ਡੂੰਘੇ ਚਿੰਤਨ ਤੋਂ ਬਾਅਦ ਮੈਂ ਫੈਸਲਾ ਕੀਤਾ ਹੈ ਕਿ ਮੈਂ ਇਸ ਚੋਣ ਵਿੱਚ ਗਵਰਨਰ ਲਈ ਚੋਣ ਨਹੀਂ ਲੜਾਂਗੀ।" 

ਪੜ੍ਹੋ ਇਹ ਅਹਿਮ ਖ਼ਬਰ-ਟੈਰਿਫ 'ਤੇ Trump ਦਾ ਪਾਕਿਸਤਾਨ ਪ੍ਰੇਮ, ਦਿੱਤੀ ਭਾਰੀ ਛੋਟ

ਉਸਨੇ ਮੀਡੀਆ ਨੂੰ ਜਾਰੀ ਕੀਤੇ ਇੱਕ ਬਿਆਨ ਵਿੱਚ ਇਸ ਸਬੰਧੀ ਜਾਣਕਾਰੀ ਦਿੱਤੀ। ਇਸ ਫੈਸਲੇ ਨਾਲ ਹੈਰਿਸ ਨੂੰ 2028 ਵਿੱਚ ਉਹਨਾਂ ਨੂੰ ਰਾਸ਼ਟਰਪਤੀ ਅਹੁਦੇ ਦੀ ਦੌੜ ਲਈ ਵਧੇਰੇ ਖੁੱਲ੍ਹ ਮਿਲ ਸਕਦੀ ਹੈ ਅਤੇ ਇਹ ਇੱਕ ਅਜਿਹਾ ਵਿਕਲਪ ਹੈ, ਜਿਸਨੂੰ ਉਸਨੇ ਅਜੇ ਤੱਕ ਰੱਦ ਨਹੀਂ ਕੀਤਾ ਹੈ। ਹੈਰਿਸ ਨੇ ਕਿਹਾ ਕਿ ਉਹ ਆਪਣੀਆਂ ਯੋਜਨਾਵਾਂ ਬਾਰੇ "ਆਉਣ ਵਾਲੇ ਮਹੀਨਿਆਂ ਵਿੱਚ ਹੋਰ ਵੇਰਵੇ" ਸਾਂਝੇ ਕਰੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।


author

Vandana

Content Editor

Related News