ਭਾਰਤ ਨੂੰ ਸਪੇਨ ਤੋਂ ਮਿਲਿਆ ਏਅਰਬੱਸ ਸੀ-295 ਫੌਜੀ ਟਰਾਂਸਪੋਰਟ ਜਹਾਜ਼

Sunday, Aug 03, 2025 - 04:21 AM (IST)

ਭਾਰਤ ਨੂੰ ਸਪੇਨ ਤੋਂ ਮਿਲਿਆ ਏਅਰਬੱਸ ਸੀ-295 ਫੌਜੀ ਟਰਾਂਸਪੋਰਟ ਜਹਾਜ਼

ਲੰਡਨ (ਭਾਸ਼ਾ) – ਸਪੇਨ ’ਚ ਸਥਿਤ ਭਾਰਤੀ ਅੰਬੈਸੀ ਨੇ ਕਿਹਾ ਹੈ ਕਿ ਭਾਰਤ ਨੂੰ ਸ਼ਨੀਵਾਰ ਨੂੰ ਸਪੇਨ ਤੋਂ 16 ਏਅਰਬੱਸ ਸੀ-295 ਫੌਜੀ ਟਰਾਂਸਪੋਰਟ ਜਹਾਜ਼ਾਂ ਵਿਚੋਂ ਆਖਰੀ ਜਹਾਜ਼ ਪ੍ਰਾਪਤ ਹੋਇਆ, ਜੋ ਉਸ ਦੀ ਰੱਖਿਆ ਸਮਰੱਥਾ ਨੂੰ ਮਜ਼ਬੂਤ ਕਰਨ ’ਚ ਅਹਿਮ ਮੀਲ ਦਾ ਪੱਥਰ ਹੈ।

ਸਮਕਾਲੀ ਤਕਨੀਕ ਨਾਲ ਲੈਸ 5-10 ਟਨ ਸਮਰੱਥਾ ਵਾਲਾ ਟਰਾਂਸਪੋਰਟ ਜਹਾਜ਼ ਸੀ-295 ਭਾਰਤੀ ਹਵਾਈ ਫੌਜ ਦੇ ਪੁਰਾਣੇ ਐਵਰੋ ਜਹਾਜ਼ ਦੀ ਜਗ੍ਹਾ ਲਵੇਗਾ। ਸਪੇਨ ਵਿਚ ਭਾਰਤੀ ਰਾਜਦੂਤ ਦਿਨੇਸ਼ ਕੇ. ਪਟਨਾਇਕ ਨੇ ਭਾਰਤੀ ਹਵਾਈ ਫੌਜ ਦੇ ਸੀਨੀਅਰ ਅਧਿਕਾਰੀਆਂ ਨਾਲ ਸੇਵਿਲੇ ’ਚ ਏਅਰਬੱਸ ਡਿਫੈਂਸ ਐਂਡ ਸਪੇਸ ਅਸੈਂਬਲੀ ਲਾਈਨ ’ਤੇ 16 ਏਅਰਬੱਸ ਸੀ-295 ਫੌਜੀ ਟਰਾਂਸਪੋਰਟ ਜਹਾਜ਼ਾਂ ਵਿਚੋਂ ਆਖਰੀ ਜਹਾਜ਼ ਪ੍ਰਾਪਤ ਕੀਤਾ, ਜਿਸ ਬਾਰੇ ਭਾਰਤੀ ਮਿਸ਼ਨ ਨੇ ਸੋਸ਼ਲ ਮੀਡੀਆ ’ਤੇ ਪੋਸਟ ਕੀਤਾ।

ਇਸ ਵਿਚ ਕਿਹਾ ਗਿਆ ਹੈ ਕਿ ਤੈਅ ਸਮੇਂ ਤੋਂ 2 ਮਹੀਨੇ ਪਹਿਲਾਂ ਕੀਤੀ ਗਈ ਇਹ ਸਪਲਾਈ ਭਾਰਤ ਦੀ ਰੱਖਿਆ ਸਮਰੱਥਾ ਨੂੰ ਮਜ਼ਬੂਤ ਕਰਨ ’ਚ ਅਹਿਮ ਮੀਲ ਦਾ ਪੱਥਰ ਹੈ। ਇਹ ਜਹਾਜ਼ ਇਕ ਬਹੁਮੁਖੀ ਤੇ ਮਾਹਿਰ ਰਣਨੀਤਕ ਟਰਾਂਸਪੋਰਟ ਜਹਾਜ਼ ਹੈ, ਜਿਸ ਦੀ ਉਡਾਣ ਸਮਰੱਥਾ 11 ਘੰਟੇ ਹੈ।

ਭਾਰਤ ਨੇ ਸਤੰਬਰ, 2021 ’ਚ ਭਾਰਤੀ ਹਵਾਈ ਫੌਜ ਲਈ 56 ਸੀ-295 ਮੈਗਾਵਾਟ ਟਰਾਂਸਪੋਰਟ ਜਹਾਜ਼ ਦੀ ਐਕੂਜ਼ੀਸ਼ਨ ਲਈ ਏਅਰਬੱਸ ਡਿਫੈਂਸ ਐਂਡ ਸਪੇਸ, ਸਪੇਨ ਦੇ ਨਾਲ ਇਕ ਸਮਝੌਤੇ ’ਤੇ ਹਸਤਾਖਰ ਕੀਤੇ ਸਨ। ਸੀ-295 ਪ੍ਰੋਗਰਾਮ ਅਧੀਨ ਕੁਲ 56 ਜਹਾਜ਼ਾਂ ਦੀ ਸਪਲਾਈ ਕੀਤੀ ਜਾਣੀ ਹੈ, ਜਿਨ੍ਹਾਂ ਵਿਚੋਂ 16 ਦੀ ਸਪੇਨ ਤੋਂ ਏਅਰਬੱਸ ਰਾਹੀਂ ਸਿੱਧੀ ਵੰਡ ਕੀਤੀ ਜਾਵੇਗੀ ਅਤੇ ਬਾਕੀ 40 ਦਾ ਨਿਰਮਾਣ ਭਾਰਤ ਵਿਚ ਕੀਤਾ ਜਾਵੇਗਾ।


author

Inder Prajapati

Content Editor

Related News