ਨੈਸ਼ਨਲ ਪਰੇਡ ’ਚ ਸਫ਼ਲਤਾ ਪੂਰਵਕ ਸ਼ਮੂਲੀਅਤ ਉਪਰੰਤ ਸਿੱਖਸ ਆਫ ਅਮੈਰਿਕਾ ਨੇ ਕੀਤੀ ਵਿਸ਼ੇਸ਼ ਇਕੱਤਰਤਾ

Friday, Jul 25, 2025 - 10:40 AM (IST)

ਨੈਸ਼ਨਲ ਪਰੇਡ ’ਚ ਸਫ਼ਲਤਾ ਪੂਰਵਕ ਸ਼ਮੂਲੀਅਤ ਉਪਰੰਤ ਸਿੱਖਸ ਆਫ ਅਮੈਰਿਕਾ ਨੇ ਕੀਤੀ ਵਿਸ਼ੇਸ਼ ਇਕੱਤਰਤਾ

ਵਾਸ਼ਿੰਗਟਨ (ਰਾਜ ਗੋਗਨਾ)—  ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਚੇਅਰਮੈਨ ਜਸਪ੍ਰੀਤ ਸਿੰਘ ਜੱਸੀ ਦੀ ਅਗਵਾਈ ’ਚ ਸਿੱਖਸ ਆਫ ਅਮੈਰਿਕਾ ਵਲੋਂ ਅਮਰੀਕਾ ਦੀ ਅਜ਼ਾਦੀ ਦਿਹਾੜੇ ’ਤੇ ਸਜਾਈ ਜਾਂਦੀ ਨੈਸ਼ਨਲ ਪਰੇਡ ਵਿਚ ਸਿੱਖ ਫਲੋਟ ਸ਼ਾਮਿਲ ਕਰ ਕੇ ਵਿਲੱਖਣ ਸਫਲਤਾ ਹਾਸਲ ਕੀਤੀ ਹੈ। ਖਾਸੀਅਤ ਇਹ ਸੀ ਕਿ ਇਸ ਵਾਰ ਇਕ ਨਹੀਂ ਸਗੋਂ ਦੋ ਫਲੋਟ ਸ਼ਾਮਿਲ ਕੀਤੇ ਗਏ ਜਿਹਨਾਂ ਨੂੰ ਵੱਖ-ਵੱਖ ਭਾਈਚਾਰਿਆਂ ਵਲੋਂ ਬਹੁਤ ਹੀ ਪਸੰਦ ਕੀਤਾ ਗਿਆ ਅਤੇ ਅੰਤਰਰਾਸ਼ਟਰੀ ਮੀਡੀਆ ਵਲੋਂ ਵੀ ਕਵਰ ਕੀਤਾ ਗਿਆ। ਇਸ ਸਫਲਤਾ ਦੀ ਖੁਸ਼ੀ ਮਨਾਉਣ ਲਈ ਮੈਰੀਲੈਂਡ ਦੇ ਕੋਲੰਬੀਆ ਸ਼ਹਿਰ ਵਿਚ ਰੌਇਲ ਤਾਜ ਰੈਸਟੋਰੈਂਟ ਵਿਚ ਚੇਅਰਮੈਨ ਜਸਪ੍ਰੀਤ ਸਿੰਘ ਜੱਸੀ ਦੀ ਅਗਵਾਈ ’ਚ ਸਿੱਖਸ ਆਫ ਅਮੈਰਿਕਾ ਦੀ ਇਕ ਵਿਸ਼ੇਸ਼ ਇਕੱਤਰਤਾ ਹੋਈ। 

PunjabKesari

ਇਸ ਇਕੱਤਰਤਾ ਵਿਚ ਸ੍ਰ. ਜੱਸੀ ਤੋਂ ਇਲਾਵਾ ਪ੍ਰਧਾਨ ਕਮਲਜੀਤ ਸਿੰਘ ਸੋਨੀ, ਵਾਈਸ ਪ੍ਰਧਾਨ ਬਲਜਿੰਦਰ ਸਿੰਘ ਸ਼ੰਮੀ, ਡਾਇਰੈਕਟਰ ਸਾਜਿਦ ਤਰਾਰ, ਗੁਰਵਿੰਦਰ ਸੇਠੀ, ਜਸਵਿੰਦਰ ਸਿੰਘ, ਮਨਿੰਦਰ ਸੇਠੀ, ਚਤਰ ਸਿੰਘ ਸੈਣੀ, ਦਰਸ਼ਨ ਸਿੰਘ ਸਲੂਜਾ, ਮੀਤਾ ਸਲੂਜਾ, ਕਰਨ ਬੇਲਾ, ਗੁਰਪ੍ਰੀਤ ਸਿੰਘ, ਪਿ੍ਰਤਪਾਲ ਸਿੰਘ, ਹਰਬੀਰ ਸਿੰਘ ਬਤਰਾ, ਕੁਲਵਿੰਦਰ ਸਿੰਘ ਫਲੋਰਾ, ਮਨਜੀਤ ਸਿੰਘ ਗਿੱਲ ਫਿਲਾਡਾਲਫੀਆ (ਪੈਨਸਿਲਵੇਨੀਆਂ), ਚਰਨਜੀਤ ਸਿੰਘ ਚੰਡੋਕ, ਇੰਦਰਜੀਤ ਗੁਜਰਾਲ, ਸੁਖਪਾਲ ਸਿੰਘ ਧਨੋਆ, ਵਰਿੰਦਰ ਸਿੰਘ, ਚਰਨਜੀਤ ਸਿੰਘ ਸਰਪੰਚ, ਊਮਰ ਜਾਨ, ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ। ਇਕੱਤਰਤਾ ਨੂੰ ਸੰਬੋਧਨ ਕਰਦੇ ਹੋਏ ਕਮਲਜੀਤ ਸਿੰਘ ਸੋਨੀ, ਮੀਤਾ ਸਲੂਜਾ ਅਤੇ ਕੁਲਵਿੰਦਰ ਫਲੋਰਾ ਪੱਤਰਕਾਰ ਨੇ ਦੱਸਿਆ ਕਿ ਅੱਜ ਤੋਂ ਦਸ ਸਾਲ ਪਹਿਲਾਂ ਇਸ ਪਰੇਡ ਦਾ ਪ੍ਰਬੰਧ ਸੰਭਾਲਣ ਤੋਂ ਸਭ ਟਾਲਾ ਵੱਟਣ ਲੱਗ ਪਏ ਸਨ ਪਰ ਜਦੋਂ ਇਸ ਸਬੰਧੀ ਸ੍ਰ. ਜਸਪ੍ਰੀਤ ਸਿੰਘ ਜੱਸੀ ਨੂੰ ਬੇਨਤੀ ਕੀਤੀ ਗਈ ਤਾਂ ਉਹਨਾਂ ਅਜਿਹੀ ਸੇਵਾ ਸੰਭਾਲੀ ਕਿ ਅੱਜ 11ਵੇਂ ਸਾਲ ਵੀ ਉਹਨਾਂ ਨੂੰ ਇਸ ਸਫ਼ਲਤਾ ਦਾ ਮਾਣ ਮਿਲਿਆ ਹੈ। ਉਹਨਾਂ ਜਸਪ੍ਰੀਤ ਸਿੰਘ ਜੱਸੀ ਅਤੇ ਸਿੱਖਸ ਆਫ ਅਮੈਰਿਕਾ ਦੀ ਸਮੱੁਚੀ ਟੀਮ ਨੂੰ ਇਸ ਵਿਲੱਖਣ ਸਫਲਤਾ ਲਈ ਵਧਾਈ ਵੀ ਦਿੱਤੀ। 

PunjabKesari

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ 'ਚ Green card ਧਾਰਕਾਂ ਲਈ ਨਵੇਂ ਹੁਕਮ ਜਾਰੀ

ਅੰਤ ਵਿਚ ਸਮੂਹ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਚੇਅਰਮੈਨ ਸ੍ਰ. ਜਸਪ੍ਰੀਤ ਸਿੰਘ ਜੱਸੀ ਨੇ ਕਿਹਾ ਕਿ ਸਿੱਖਸ ਆਫ ਅਮੈਰਿਕਾ ਦੀ ਸਮੱੁਚੀ ਟੀਮ ਅਤੇ ਸਮੱੁਚੇ ਸਿੱਖ ਭਾਈਚਾਰੇ ਕਾਰਨ ਹੀ ਨੈਸ਼ਨਲ ਪਰੇਡ ਵਿਚ ਸ਼ਾਮਿਲ ਹੋ ਕੇ ਸਾਰੇ ਕਾਰਜ ਕਰਨ ਵਿਚ ਸਫਲਤਾ ਮਿਲੀ ਹੈ ਤੇ ਆਸ ਹੈ ਕਿ ਇਹ ਸਹਿਯੋਗ ਅੱਗੇ ਤੋਂ ਵੀ ਮਿਲਦਾ ਰਹੇਗਾ। ਉਹਨਾਂ ਕਿਹਾ ਕਿ ਸਿੱਖਸ ਆਫ ਅਮੈਰਿਕਾ ਵਲੋਂ ਅੰਤਰਰਾਸ਼ਟਰੀ ਪੱਧਰ ਉੱਤੇ ਸਿੱਖੀ ਦੀ ਵੱਖਰੀ ਪਛਾਣ ਦਾ ਪ੍ਰਚਾਰ ਅਤੇ ਸਮਾਜ ਸੇਵੀ ਕਾਰਜ ਹਮੇਸ਼ਾ ਕੀਤੇ ਜਾਂਦੇ ਰਹਿਣਗੇ। ਉਹਨਾਂ ਇਕ ਖੁਸ਼ੀ ਦੀ ਖਬਰ ਸਾਂਝੀ ਕਰਦਿਆਂ ਦੱਸਿਆ ਕਿ ਆਉਣ ਵਾਲੇ ਅਕਤੂਬਰ ਜਾਂ ਨਵੰਬਰ ਮਹੀਨੇ ਵਿਚ ਇਕ ਗਾਲਾ ਪ੍ਰੋਗਰਾਮ ਕੀਤਾ ਜਾਵੇਗਾ ਜਿਸ ਵਿਚ ਵਿਲੱਖਣ ਪ੍ਰਾਪਤੀਆਂ ਕਰਨ ਵਾਲੇ ਪੰਜ ਸਿੱਖਾਂ ਨੂੰ ਐਵਾਰਡ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਉਹਨਾਂ ਸਾਥੀਆਂ ਨੂੰ ਇਸ ਸਮਾਗਮ ਦੀਆਂ ਤਿਆਰੀਆਂ ਅਰੰਭਣ ਦੀ ਬੇਨਤੀ ਵੀ ਕੀਤੀ। ਉਹਨਾਂ ਇਕ ਵਾਰ ਫਿਰ ਆਪਣੀ ਸਾਰੀ ਟੀਮ ਅਤੇ ਅਮਰੀਕਾ ’ਚ ਵਸਦੇ ਪੰਜਾਬੀ ਅਤੇ ਸਿੱਖ ਭਾਈਚਾਰੇ ਦਾ ਧੰਨਵਾਦ ਵੀ ਕੀਤਾ। ਇਸ ਮੀਟਿੰਗ ਵਿੱਚ ਮਨਜੀਤ ਸਿੰਘ ਗਿੱਲ ਫਿਲਾਡੇਲਫੀਆ ਪੈਨਸਿਲਵੇਨੀਆ) ਤੋਂ ਵੀ ਉਚੇਚੇ ਤੌਰ 'ਤੇ ਸ਼ਾਮਿਲ ਹੋਏ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।


author

Vandana

Content Editor

Related News