''ਈਰਾਨ ਦੀ ਨਹੀਂ ਚੱਲੇਗੀ ਮਨਮਾਨੀ'', UNGA ''ਚ ਬੋਲੇ ਰਾਸ਼ਟਰਪਤੀ ਡੋਨਾਲਡ ਟਰੰਪ

Tuesday, Sep 22, 2026 - 08:24 PM (IST)

''ਈਰਾਨ ਦੀ ਨਹੀਂ ਚੱਲੇਗੀ ਮਨਮਾਨੀ'', UNGA ''ਚ ਬੋਲੇ ਰਾਸ਼ਟਰਪਤੀ ਡੋਨਾਲਡ ਟਰੰਪ

ਇੰਟਰਨੈਸ਼ਨਲ ਡੈਸਕ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੰਯੁਕਤ ਰਾਸ਼ਟਰ ਮਹਾਸਭਾ (UNGA) ਦੇ 81ਵੇਂ ਸੈਸ਼ਨ ਨੂੰ ਸੰਬੋਧਨ ਕੀਤਾ। ਆਪਣੇ ਭਾਸ਼ਣ ਦੌਰਾਨ ਉਨ੍ਹਾਂ ਦਾਅਵਾ ਕੀਤਾ ਕਿ ਅਮਰੀਕਾ ਦੀ ਵਾਪਸੀ ਹੋ ਚੁੱਕੀ ਹੈ ਤੇ ਅੱਜ ਦੇਸ਼ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਮਜ਼ਬੂਤ ਹੈ। ਉਨ੍ਹਾਂ ਕਿਹਾ ਕਿ ਸੰਯੁਕਤ ਰਾਸ਼ਟਰ ਵਿੱਚ ਆਉਣਾ ਸਨਮਾਨ ਦੀ ਗੱਲ ਹੈ ਅਤੇ ਉਨ੍ਹਾਂ ਦਾ ਦੇਸ਼ ਬਹੁਤ ਵਧੀਆ ਪ੍ਰਦਰਸ਼ਨ ਕਰ ਰਿਹਾ ਹੈ।

ਆਪਣੇ ਸੰਬੋਧਨ ਵਿੱਚ ਟਰੰਪ ਨੇ ਈਰਾਨ 'ਤੇ ਨਿਸ਼ਾਨਾ ਸਾਧਦਿਆਂ ਉਸ ਨੂੰ ਅੱਤਵਾਦ ਨੂੰ ਬੜਾਵਾ ਦੇਣ ਵਾਲਾ ਦੁਨੀਆ ਦਾ ਨੰਬਰ ਇੱਕ ਦੇਸ਼ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਪਿਛਲੇ 51 ਸਾਲਾਂ ਤੋਂ ਈਰਾਨ ਦੀ ਕੱਟੜਪੰਥੀ ਸਰਕਾਰ ਨੇ ਖੂਨ-ਖਰਾਬੇ ਅਤੇ ਹੱਤਿਆਵਾਂ ਦੇ ਜ਼ਰੀਏ ਸ਼ਾਸਨ ਕੀਤਾ ਹੈ ਅਤੇ ਮੱਧ ਪੂਰਬ ਵਿੱਚ ਤਬਾਹੀ ਮਚਾਈ ਹੈ। ਟਰੰਪ ਅਨੁਸਾਰ, ਈਰਾਨ ਜੋ ਪਹਿਲਾਂ ਮੱਧ ਪੂਰਬ ਵਿੱਚ ਧੌਂਸ ਜਮਾਉਂਦਾ ਸੀ, ਹੁਣ ਉਸ ਦੀ ਮਨਮਾਨੀ ਨਹੀਂ ਚੱਲੇਗੀ।

ਟਰੰਪ ਨੇ ਕਿਹਾ ਕਿ ਅਮਰੀਕੀ ਅਰਥਵਿਵਸਥਾ ਨੂੰ ਦੇਖ ਕੇ ਦੁਨੀਆ ਈਰਖਾ ਕਰਦੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਅਮਰੀਕੀ ਫੌਜ ਦੁਨੀਆ ਵਿੱਚ ਸਭ ਤੋਂ ਤਾਕਤਵਰ ਹੈ ਅਤੇ ਅਮਰੀਕੀ ਤਕਨਾਲੋਜੀ ਦਾ ਕੋਈ ਮੁਕਾਬਲਾ ਨਹੀਂ ਹੈ। ਉਨ੍ਹਾਂ ਇਹ ਵੀ ਕਿਹਾ ਕਿ ਅਮਰੀਕਾ ਹਰ ਖੇਤਰ ਵਿੱਚ ਸਭ ਤੋਂ ਅੱਗੇ ਹੈ ਅਤੇ ਅਮਰੀਕੀ ਊਰਜਾ ਨਾਲ ਪੂਰੀ ਦੁਨੀਆ ਚੱਲ ਰਹੀ ਹੈ। ਟਰੰਪ ਨੇ ਕਿਹਾ ਕਿ ਜਿੱਥੇ ਦੂਜਿਆਂ ਨੇ ਸਿਰਫ਼ ਸ਼ਾਂਤੀ ਦੀਆਂ ਗੱਲਾਂ ਕੀਤੀਆਂ ਅਤੇ ਖਤਰਿਆਂ ਨੂੰ ਨਜ਼ਰਅੰਦਾਜ਼ ਕੀਤਾ, ਉੱਥੇ ਉਨ੍ਹਾਂ ਨੇ ਖਤਰਿਆਂ ਦਾ ਸਾਹਮਣਾ ਕਰਕੇ ਅਤੇ ਹਿੰਮਤ ਦਿਖਾ ਕੇ ਅਸਲ ਵਿੱਚ ਸ਼ਾਂਤੀ ਕਾਇਮ ਕੀਤੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Shubam Kumar

Content Editor

Related News