ਰਾਸ਼ਟਰਪਤੀ ਜੋਅ ਬਾਈਡੇਨ ਨੇ ਫਰਿਜ਼ਨੋ ਦੇ ਮੇਅਰ ਜੈਰੀ ਡਾਇਰ ਨਾਲ ਕੀਤੀ ਵਰਚੂਅਲ ਮੁਲਾਕਾਤ
Thursday, Aug 12, 2021 - 09:29 PM (IST)
ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)- ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਵੱਲੋਂ ਬੁੱਧਵਾਰ ਨੂੰ ਦੇਸ਼ ਦੇ ਅਲੱਗ-ਅਲੱਗ ਖੇਤਰਾਂ ਵਿਚਲੇ ਪ੍ਰਤੀਨਿਧਾਂ ਨਾਲ ਇੱਕ ਵਰਚੂਅਲ (ਆਨਲਾਈਨ) ਮੀਟਿੰਗ ਕੀਤੀ ਗਈ, ਜਿਸ 'ਚ ਕੈਲੀਫੋਰਨੀਆ ਸਟੇਟ ਦੇ ਸ਼ਹਿਰ ਫਰਿਜ਼ਨੋ ਦੇ ਮੇਅਰ ਜੈਰੀ ਡਾਇਰ ਵੀ ਸ਼ਾਮਲ ਸਨ। ਇਸ ਵਰਚੂਅਲ ਮੀਟਿੰਗ ਦੌਰਾਨ ਫਰਿਜ਼ਨੋ ਦੇ ਮੇਅਰ, ਸੈਨੇਟ ਦੁਆਰਾ ਮੰਗਲਵਾਰ ਨੂੰ ਪਾਸ ਕੀਤੇ ਗਏ 1 ਟ੍ਰਿਲੀਅਨ ਡਾਲਰ ਦੇ ਇਨਫਰਾ ਸਟਰਕਚਰ (ਬੁਨਿਆਦੀ ਢਾਂਚੇ) ਬਿੱਲ 'ਤੇ ਚਰਚਾ ਕਰਨ ਲਈ ਦੇਸ਼ ਭਰ ਦੇ ਪੰਜ ਹੋਰ ਗਵਰਨਰਾਂ ਤੇ ਸਥਾਨਕ ਨੇਤਾਵਾਂ ਨਾਲ ਸ਼ਾਮਲ ਹੋਏ।
ਇਹ ਖ਼ਬਰ ਪੜ੍ਹੋ- ਐਂਡਰਸਨ ਨੇ ਆਪਣੇ ਨਾਂ ਕੀਤਾ ਇਹ ਰਿਕਾਰਡ, ਅਜਿਹਾ ਕਰਨ ਵਾਲੇ ਬਣੇ ਪਹਿਲੇ ਗੇਂਦਬਾਜ਼
ਮੀਟਿੰਗ ਦੇ ਬਾਅਦ ਬਾਅਦ ਮੇਅਰ ਡਾਇਰ ਨੇ ਮੀਟਿੰਗ ਨੂੰ ਬਹੁਤ ਵਧੀਆ ਦੱਸਿਆ। ਮੇਅਰ ਅਨੁਸਾਰ ਰਾਜਨੀਤਿਕ ਪਾਰਟੀਆਂ ਨੂੰ ਪਾਸੇ ਰੱਖਦੇ ਹੋਏ, ਬਾਈਡੇਨ ਤੇ ਡਾਇਰ ਬੁਨਿਆਦੀ ਢਾਂਚੇ ਨੂੰ ਲੈ ਕੇ ਇਕਜੁੱਟ ਹੋਏ ਹਨ। ਮੀਟਿੰਗ ਦੌਰਾਨ ਰਾਸ਼ਟਰਪਤੀ ਬਾਈਡੇਨ ਨੇ ਕਿਹਾ ਕਿ ਬੁਨਿਆਦੀ ਢਾਂਚੇ ਦੇ ਪੈਕੇਜ ਦੇ ਨਿਰਮਾਣ ਦੌਰਾਨ ਫਰਿਜ਼ਨੋ ਉਹਨਾਂ ਦੇ ਦਿਮਾਗ 'ਚ ਸੀ। ਮੀਟਿੰਗ ਦੌਰਾਨ ਫਰਿਜ਼ਨੋ ਦੀ ਹਵਾ ਦੀ ਗੁਣਵੱਤਾ ਸਬੰਧੀ ਵੀ ਗੱਲਬਾਤ ਕੀਤੀ ਗਈ। ਇਸ ਯੋਜਨਾ ਵਿੱਚ ਉਨ੍ਹਾਂ ਪ੍ਰੋਜੈਕਟਾਂ ਲਈ ਫੰਡਿੰਗ ਸ਼ਾਮਲ ਹੈ ਜੋ ਗੈਸਾਂ ਦੇ ਨਿਕਾਸ ਨੂੰ ਘਟਾਉਣਗੇ ਅਤੇ ਹਵਾ ਦੀ ਗੁਣਵੱਤਾ 'ਚ ਸੁਧਾਰ ਕਰਨਗੇ। ਰਾਸ਼ਟਰਪਤੀ ਨੇ ਪਿਛਲੇ ਹਫਤੇ ਦੋ ਇਲੈਕਟ੍ਰਿਕ ਬੱਸਾਂ ਚਲਾਉਣ ਲਈ ਵੀ ਫਰਿਜ਼ਨੋ ਸ਼ਹਿਰ ਦੀ ਪ੍ਰਸ਼ੰਸਾ ਕੀਤੀ।
ਇਹ ਖ਼ਬਰ ਪੜ੍ਹੋ- AUS ਦੌਰੇ ਤੋਂ ਪਹਿਲਾਂ ਭਾਰਤੀ ਮਹਿਲਾ ਟੀਮ ਦੇ ਬਦਲੇ ਜਾਣਗੇ ਕੋਚ ਤੇ ਟ੍ਰੇਨਰ
ਮੇਅਰ ਡਾਇਰ ਨੇ ਰਾਸ਼ਟਰਪਤੀ ਨੂੰ ਹਾਈ-ਸਪੀਡ ਰੇਲ ਪ੍ਰੋਜੈਕਟ ਲਈ ਕੇਂਦਰੀ ਫੰਡਿੰਗ ਦੀ ਮਹੱਤਤਾ ਜ਼ਾਹਰ ਕਰਦਿਆਂ ਕਿਹਾ ਕਿ ਇਸ ਪ੍ਰੋਜੈਕਟ ਨੂੰ ਪੂਰਾ ਕਰਨ ਲਈ ਕੇਂਦਰੀ ਸਹਾਇਤਾ ਬਹੁਤ ਜ਼ਰੂਰੀ ਹੈ ਤੇ ਮੇਅਰ ਨੇ ਆਸ ਪ੍ਰਗਟਾਈ ਕਿ ਇਹ ਬੁਨਿਆਦੀ ਢਾਂਚੇ ਦਾ ਬਿੱਲ ਫਰਿਜ਼ਨੋ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰੇਗਾ। ਇਸਦੇ ਇਲਾਵਾ ਇਹ ਬਿੱਲ ਫਰਿਜ਼ਨੋ 'ਚ ਹਵਾਈ ਅੱਡੇ ਦੇ ਨਵੀਨੀਕਰਨ, ਨੌਕਰੀਆਂ ਪੈਦਾ ਕਰਨ, ਪੀਣ ਵਾਲੇ ਪਾਣੀ ਦੇ ਪ੍ਰਬੰਧਾਂ, ਹਾਈ ਸਪੀਡ ਇੰਟਰਨੈਟ ਕਨੈਕਸ਼ਨਾਂ ਅਤੇ ਪਾਵਰ ਗਰਿੱਡ ਨੂੰ ਮਜ਼ਬੂਤ ਕਰਨ ਆਦਿ ਦੇ ਕੰਮਾਂ ਵਿੱਚ ਵੀ ਸੁਧਾਰ ਕਰੇਗਾ। ਸੈਨੇਟ ਦੁਆਰਾ ਬੁਨਿਆਦੀ ਢਾਂਚੇ ਦੇ ਬਿੱਲ ਨੂੰ ਪਾਸ ਕਰਨ ਦੇ ਬਾਅਦ, ਇਸ ਬਿੱਲ 'ਤੇ ਰਾਸ਼ਟਰਪਤੀ ਬਾਈਡੇਨ ਦੁਆਰਾ ਦਸਤਖਤ ਕਰਨ ਤੋਂ ਪਹਿਲਾਂ, ਸਦਨ ਦੁਆਰਾ ਇਸ ਪੈਕੇਜ ਨੂੰ ਮਨਜ਼ੂਰੀ ਦੇਣ ਦੀ ਜ਼ਰੂਰਤ ਹੈ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।