ਪਾਕਿ ਦੇ ਪੀ.ਐੱਮ. ਇਮਰਾਨ ਖਾਨ ਤੋਂ ਬਾਅਦ ਰਾਸ਼ਟਰਪਤੀ ਅਤੇ ਰੱਖਿਆ ਮੰਤਰੀ ਕੋਰੋਨਾ ਪਾਜ਼ੇਟਿਵ

Tuesday, Mar 30, 2021 - 01:49 AM (IST)

ਇਸਲਾਮਾਬਾਦ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਤੋਂ ਬਾਅਦ ਹੁਣ ਰਾਸ਼ਟਰਪਤੀ ਆਰਿਫ ਅਲਵੀ ਅਤੇ ਰੱਖਿਆ ਮੰਤਰੀ ਪਰਵੇਜ਼ ਖੱਟਕ ਵੀ ਕੋਰੋਨਾ ਵਾਇਰਸ ਤੋਂ ਪੀੜਤ ਹੋ ਗਏ ਹਨ। ਵਾਇਰਸ ਤੋਂ ਪੀੜਤ ਹੋਣ ਤੋਂ ਕੁੱਝ ਦਿਨਾਂ ਪਹਿਲਾਂ ਹੀ ਰਾਸ਼ਟਰਪਤੀ ਅਲਵੀ ਨੇ ਵੀ ਕੋਰੋਨਾ ਦੀ ਵੈਕਸੀਨ ਲੁਆਈ ਸੀ। ਉਨ੍ਹਾਂ ਨੇ ਟਵੀਟ ਦੇ ਜ਼ਰੀਏ ਖੁਦ ਦੇ ਪੀੜਤ ਹੋਣ ਦੀ ਜਾਣਕਾਰੀ ਦਿੱਤੀ।

ਰਾਸ਼ਟਰਪਤੀ ਆਰਿਫ ਅਲਵੀ ਨੇ ਟਵਿੱਟਰ 'ਤੇ ਲਿਖਿਆ, ਮੈਂ ਕੋਰੋਨਾ ਵਾਇਰਸ ਤੋਂ ਪੀੜਤ ਹੋ ਗਿਆ ਹਾਂ। ਅੱਲ੍ਹਾ ਤਮਾਮ ਕੋਰੋਨਾ ਪੀੜਤਾਂ 'ਤੇ ਰਹਿਮ ਕਰੇ। ਵੈਕਸੀਨ ਦੀ ਪਹਿਲੀ ਡੋਜ਼ ਲੁਆਈ ਸੀ ਪਰ ਐਂਟੀਬਾਡੀ ਦੂਜੇ ਡੋਜ਼ ਦੇ ਲੈਣ  ਤੋਂ ਬਾਅਦ ਬਣਨੀ ਸ਼ੁਰੂ ਹੁੰਦੀ ਹੈ, ਜੋ ਕਿ ਇੱਕ ਹਫਤੇ ਵਿੱਚ ਲੱਗਣੀ ਸੀ। ਕਿਰਪਾ ਕਰਕੇ ਆਪਣਾ ਖਿਆਲ ਰੱਖੋ।  

ਇਸ ਦੌਰਾਨ ਰਾਜਪਾਲ ਸਿੰਧ ਇਮਰਾਨ ਇਸਮਾਈਲ ਨੇ ਦੱਸਿਆ ਕਿ ਰੱਖਿਆ ਮੰਤਰੀ ਪਰਵੇਜ਼ ਖੱਟਕ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ ਅਤੇ ਉਨ੍ਹਾਂ ਦੇ ਜਲਦ ਠੀਕ ਹੋਣ ਦੀ ਕਾਮਨਾ ਕਰਦੇ ਹਾਂ।

ਪ੍ਰਧਾਨ ਮੰਤਰੀ ਇਮਰਾਨ ਖਾਨ ਵੀ ਹਨ ਕੋਰੋਨਾ ਤੋਂ ਪੀੜਤ 
ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਇਮਰਾਨ ਖਾਨ ਵੀ ਕੋਰੋਨਾ ਵਾਇਰਸ ਤੋਂ ਪੀੜਤ ਹਨ। ਉਨ੍ਹਾਂ ਨੇ ਚੀਨ ਦੀ ਕੋਰੋਨਾ ਵਾਇਰਸ ਵੈਕਸੀਨ ਲੁਆਈ ਸੀ। ਜਾਣਕਾਰੀ ਦੇ ਅਨੁਸਾਰ ਜਦੋਂ ਇਮਰਾਨ ਨੇ ਵੈਕਸੀਨ ਲੁਆਈ ਸੀ ਉਸੇ ਦਿਨ ਉਨ੍ਹਾਂ ਵਿੱਚ ਬੀਮਾਰੀ ਦੇ ਲੱਛਣ ਵਿਖੇ ਸਨ। ਹਾਲਾਂਕਿ, ਹੁਣ ਇਮਰਾਨ ਇਕਾਂਤਵਾਸ ਵਿੱਚ ਹਨ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
 


Inder Prajapati

Content Editor

Related News