ਅਮਰੀਕਾ ''ਚ ਗਰਭਪਾਤ ''ਤੇ ਪਾਬੰਦੀ ਲਗਾਉਣ ਦੀ ਤਿਆਰੀ, ਆਸਟ੍ਰੇਲੀਆ ਵੀ ਹੋ ਸਕਦਾ ਹੈ ਪ੍ਰਭਾਵਿਤ

Thursday, May 05, 2022 - 06:04 PM (IST)

ਅਮਰੀਕਾ ''ਚ ਗਰਭਪਾਤ ''ਤੇ ਪਾਬੰਦੀ ਲਗਾਉਣ ਦੀ ਤਿਆਰੀ, ਆਸਟ੍ਰੇਲੀਆ ਵੀ ਹੋ ਸਕਦਾ ਹੈ ਪ੍ਰਭਾਵਿਤ

ਐਡੀਲੇਡ (ਭਾਸ਼ਾ)- ਅਮਰੀਕਾ ਦੀ ਸੁਪਰੀਮ ਕੋਰਟ ਦੇ ਲੀਕ ਹੋਏ ਰਾਏ ਡਰਾਫਟ ਤੋਂ ਪਤਾ ਲੱਗਾ ਹੈ ਕਿ ਸੁਪਰੀਮ ਕੋਰਟ 1973 ਦੇ ਰੋ ਬਨਾਮ ਵੇਡ ਮਾਮਲੇ (Roe v. Wade case) ਵਿੱਚ ਉਸ ਇਤਿਹਾਸਕ ਫ਼ੈਸਲੇ ਨੂੰ ਟਾਲਣ ਦੀ ਤਿਆਰੀ ਕਰ ਰਹੀ ਹੈ, ਜਿਸ ਵਿੱਚ ਗਰਭਪਾਤ ਨੂੰ ਸੰਵਿਧਾਨਕ ਅਧਿਕਾਰ ਦੱਸਿਆ ਗਿਆ ਸੀ। ਇਸ ਹੁਕਮ ਦੇ ਖ਼ਤਮ ਹੋਣ ਤੋਂ ਬਾਅਦ ਅਮਰੀਕਾ 'ਚ ਪ੍ਰਜਨਨ ਅਧਿਕਾਰਾਂ 'ਤੇ ਇਸ ਦਾ ਨਾਟਕੀ ਪ੍ਰਭਾਵ ਪੈਣਾ ਤੈਅ ਮੰਨਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਇਸ ਦੇ ਨਾਲ ਹੀ ਦੁਨੀਆ ਭਰ ਵਿੱਚ ਇਸ ਦੇ ਪ੍ਰਤੀਕਾਤਮਕ ਪ੍ਰਭਾਵ ਵੀ ਦੇਖੇ ਜਾ ਸਕਦੇ ਹਨ। ਇਸ ਤੋਂ ਇਲਾਵਾ ਅਜਿਹੇ ਕਿਸੇ ਵੀ ਫ਼ੈਸਲੇ ਨਾਲ ਰਾਸ਼ਟਰੀ ਗਰਭਪਾਤ ਵਿਰੋਧੀ ਅੰਦੋਲਨ ਨੂੰ ਵੀ ਨਵੀਂ ਦਿਸ਼ਾ ਮਿਲ ਸਕਦੀ ਹੈ। 

ਗਰਭਪਾਤ ਅਮਰੀਕਾ ਵਿੱਚ ਇੱਕ ਰੁਟੀਨ ਅਤੇ ਸੁਰੱਖਿਅਤ ਸਿਹਤ ਸੰਭਾਲ ਪ੍ਰਕਿਰਿਆ ਹੈ, ਜਿਸਦੀ ਵਰਤੋਂ ਚਾਰ ਵਿੱਚੋਂ ਇੱਕ ਔਰਤ ਦੁਆਰਾ ਕੀਤੀ ਜਾਂਦੀ ਹੈ। ਇੱਕ 2021 ਵਿਚ ਕੀਤੇ ਗਏ ਇਕ ਸਰਵੇਖਣ ਵਿਚ 80 ਪ੍ਰਤੀਸ਼ਤ ਅਮਰੀਕੀਆਂ ਨੇ ਸਾਰੇ ਜਾਂ ਜ਼ਿਆਦਾਤਰ ਮਾਮਲਿਆਂ ਵਿੱਚ ਗਰਭਪਾਤ ਦਾ ਸਮਰਥਨ ਕੀਤਾ। ਇਸ ਤੋਂ ਇਲਾਵਾ, 60 ਪ੍ਰਤੀਸ਼ਤ ਉੱਤਰਦਾਤਾਵਾਂ ਨੇ ਰੋ ਬਨਾਮ ਵੇਡ ਵਿੱਚ ਫ਼ੈਸਲੇ ਦਾ ਸਮਰਥਨ ਕੀਤਾ। ਜੇਕਰ ਰੋ ਬਨਾਮ ਵੇਡ ਮਾਮਲੇ 'ਚ ਦਿੱਤੇ ਗਏ ਹੁਕਮ ਨੂੰ ਖ਼ਤਮ ਕਰ ਦਿੱਤਾ ਜਾਂਦਾ ਹੈ ਤਾਂ ਅਮਰੀਕਾ ਦੇ ਰਾਜਾਂ ਨੂੰ ਦੁਬਾਰਾ ਗਰਭਪਾਤ ਸੰਬੰਧੀ ਨਿਯਮ ਅਤੇ ਕਾਨੂੰਨ ਲਾਗੂ ਕਰਨੇ ਪੈਣਗੇ। 

ਅਮਰੀਕਾ ਦੇ ਅੱਧੇ ਰਾਜਾਂ ਵਿੱਚ ਗਰਭਪਾਤ 'ਤੇ ਤੁਰੰਤ ਪਾਬੰਦੀ ਲਗਾਉਣ ਦੀ ਉਮੀਦ ਹੈ। 16 ਰਾਜਾਂ ਅਤੇ ਡਿਸਟ੍ਰਿਕਟ ਆਫ਼ ਕੋਲੰਬੀਆ ਵਿੱਚ ਗਰਭਪਾਤ ਦੇ ਅਧਿਕਾਰਾਂ ਦੀ ਰੱਖਿਆ ਲਈ ਕਾਨੂੰਨ ਹਨ। ਗਰਭਪਾਤ ਦੇ ਆਲੋਚਕਾਂ ਦਾ ਮੰਨਣਾ ਹੈ ਕਿ ਇਹ ਕਿਸੇ ਚੀਜ਼ ਦਾ ਅੰਤ ਨਹੀਂ ਬਲਕਿ ਸ਼ੁਰੂਆਤ ਹੋਵੇਗੀ। ਰਿਪਬਲਿਕਨ ਸੰਸਦ ਮੈਂਬਰ ਗਰਭਪਾਤ 'ਤੇ ਪਾਬੰਦੀ ਲਗਾਉਣ ਵਾਲਾ ਕਾਨੂੰਨ ਬਣਾਉਣ ਦੀ ਰਣਨੀਤੀ ਬਣਾ ਰਹੇ ਹਨ, ਜੋ ਦੇਸ਼ ਭਰ ਵਿੱਚ ਛੇ ਹਫ਼ਤਿਆਂ ਬਾਅਦ ਗਰਭਪਾਤ 'ਤੇ ਪਾਬੰਦੀ ਲਗਾ ਦੇਵੇਗਾ। 

ਪੜ੍ਹੋ ਇਹ ਅਹਿਮ ਖ਼ਬਰ- ਭਾਰਤ, ਆਸਟ੍ਰੇਲੀਆ ਨੇ 'ਅੱਤਵਾਦ' ਵਿਰੁੱਧ ਆਪਸੀ ਤਾਲਮੇਲ ਲਈ ਜਤਾਈ ਵਚਨਬੱਧਤਾ

ਆਸਟ੍ਰੇਲੀਆ ਵਿਚ ਵੀ ਪਵੇਗਾ ਅਸਰ
ਅਮਰੀਕਾ ਵਿਚ ਗਰਭਪਾਤ 'ਤੇ ਪਾਬੰਦੀ ਦਾ ਅਸਰ ਆਸਟ੍ਰੇਲੀਆ ਵਿਚ ਵੀ ਦੇਖਿਆ ਜਾ ਸਕਦਾ ਹੈ, ਜਿਸ ਨੂੰ ਕਈ ਵਾਰ ਅਮਰੀਕਾ ਦਾ 51ਵਾਂ ਰਾਜ ਕਿਹਾ ਜਾਂਦਾ ਹੈ। ਜਦੋਂ ਗਰਭਪਾਤ ਦੀ ਗੱਲ ਆਉਂਦੀ ਹੈ ਤਾਂ ਸਾਡੀ ਰਾਜਨੀਤੀ ਅਤੇ ਕਾਨੂੰਨ ਬਿਲਕੁਲ ਵੱਖਰੇ ਹਨ। ਆਸਟ੍ਰੇਲੀਅਨ ਜਨਤਾ ਕਿਸੇ ਦੀ ਪਸੰਦ ਦਾ ਸਮਰਥਨ ਕਰਦੀ ਹੈ, ਅਤੇ ਇਹ ਦਹਾਕਿਆਂ ਤੋਂ ਹੁੰਦਾ ਆ ਰਿਹਾ ਹੈ। ਆਸਟ੍ਰੇਲੀਆ ਵਿੱਚ ਗਰਭਪਾਤ ਬਾਰੇ ਰਾਜ ਅਤੇ ਖੇਤਰੀ ਕਾਨੂੰਨ ਹਨ, ਅਤੇ 21ਵੀਂ ਸਦੀ ਵਿੱਚ ਆਮ ਰਾਏ ਗਰਭਪਾਤ ਨੂੰ ਕਾਨੂੰਨੀ ਅਧਿਕਾਰ ਵਜੋਂ ਸਥਾਪਤ ਕਰਨ ਦੀ ਰਹੀ ਹੈ। 

2021 ਵਿੱਚ ਦੱਖਣੀ ਆਸਟ੍ਰੇਲੀਆ ਗਰਭਪਾਤ ਨੂੰ ਅਪਰਾਧ ਮੁਕਤ ਬਣਾਉਣ ਵਾਲਾ ਆਖਰੀ ਖੇਤਰ ਬਣ ਗਿਆ। ਅਜਿਹੇ 'ਚ ਅਮਰੀਕਾ ਅਤੇ ਆਸਟ੍ਰੇਲੀਆ ਦੋਵੇਂ ਹੀ ਗਰਭਪਾਤ ਨੂੰ ਲੈ ਕੇ ਉਲਟ ਦਿਸ਼ਾ ਵੱਲ ਵਧਦੇ ਨਜ਼ਰ ਆ ਰਹੇ ਹਨ। ਇਕ ਪਾਸੇ ਜਿੱਥੇ ਅਮਰੀਕਾ ਵਿਚ ਗਰਭਪਾਤ 'ਤੇ ਪਾਬੰਦੀ ਲਗਾਉਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ, ਉੱਥੇ ਹੀ ਦੂਜੇ ਪਾਸੇ ਆਸਟ੍ਰੇਲੀਆ ਇਸ ਪ੍ਰਤੀ ਉਦਾਰ ਰਵੱਈਆ ਅਪਣਾ ਰਿਹਾ ਹੈ। ਅਜਿਹੇ 'ਚ ਆਉਣ ਵਾਲੇ ਸਮੇਂ 'ਚ ਆਸਟ੍ਰੇਲੀਆ 'ਚ ਅਮਰੀਕਾ ਦੇ ਬਦਲਾਅ ਦਾ ਕੀ ਅਸਰ ਹੋਵੇਗਾ ਇਸ 'ਤੇ ਸਭ ਦੀ ਨਜ਼ਰ ਹੋਵੇਗੀ।


author

Vandana

Content Editor

Related News