WHO ਨੇ ਦੁਨੀਆਭਰ ਦੇ ਨੇਤਾਵਾਂ ਨੂੰ ਦਿੱਤੀ ਚਿਤਾਵਨੀ, ਕਿਹਾ- ਅਗਲੀ ਮਹਾਮਾਰੀ ਲਈ ਤਿਆਰ ਰਹੋ

Friday, Nov 06, 2020 - 05:30 PM (IST)

WHO ਨੇ ਦੁਨੀਆਭਰ ਦੇ ਨੇਤਾਵਾਂ ਨੂੰ ਦਿੱਤੀ ਚਿਤਾਵਨੀ, ਕਿਹਾ- ਅਗਲੀ ਮਹਾਮਾਰੀ ਲਈ ਤਿਆਰ ਰਹੋ

ਜਿਨੇਵਾ : ਕੋਰੋਨਾ ਵਾਇਰਸ ਦੀ ਅਗਲੀ ਲਹਿਰ ਕਦੋਂ ਆਵੇਗੀ, ਇਹ ਕਿਸੇ ਨੂੰ ਨਹੀਂ ਪਤਾ ਪਰ ਉਸ ਤੋਂ ਪਹਿਲਾਂ ਹੀ ਵਿਸ਼ਵ ਸਿਹਤ ਸੰਗਠਨ (WHO) ਨੇ ਅਗਲੀ ਮਾਹਮਾਰੀ ਨੂੰ ਲੈ ਕੇ ਦੁਨੀਆ ਭਰ ਦੇ ਨੇਤਾਵਾਂ ਨੂੰ ਚਿਤਾਵਨੀ ਦਿੱਤੀ ਹੈ। WHO ਨੇ ਆਪਣੀ 73ਵੀਂ ਵਿਸ਼ਵ ਸਿਹਤ ਸਭਾ (WHA) ਦੌਰਾਨ ਸ਼ੁੱਕਰਵਾਰ ਨੂੰ ਵਿਸ਼ਵ ਨੇਤਾਵਾਂ ਨੂੰ ਕਿਹਾ ਕਿ ਉਹ ਅਗਲੀ ਮਹਾਮਾਰੀ ਦੀ ਤਿਆਰੀ ਕਰਨ। ਵਿਸ਼ਵ ਸਿਹਤ ਸਭਾ ਦੀ ਇਹ ਬੈਠਕ ਵਰਚੁਅਲ ਹੋਈ ਸੀ।  

ਇਹ ਵੀ ਪੜ੍ਹੋ:  UPI ਟਰਾਂਜੈਕਸ਼ਨ ਕਰਨ ਵਾਲਿਆਂ ਲਈ ਵੱਡੀ ਖ਼ਬਰ, ਜਲਦ ਲਾਗੂ ਹੋਣ ਜਾ ਰਿਹੈ ਇਹ ਨਿਯਮ

WHO ਨੇ ਆਪਣੇ ਬਿਆਨ ਵਿਚ ਕਿਹਾ ਕਿ ਸਾਨੂੰ ਹੁਣ ਅਗਲੀ ਮਹਾਮਾਰੀ ਦੀ ਤਿਆਰੀ ਕਰਣੀ ਚਾਹੀਦੀ ਹੈ। ਅਸੀਂ ਇਸ ਸਾਲ ਵੇਖਿਆ ਹੈ ਕਿ ਮਜ਼ਬੂਤ ਸਿਹਤ ਐਮਰਜੈਂਸੀ ਬੁਨਿਆਦੀ ਢਾਂਚੇ ਵਾਲੇ ਦੇਸ਼ ਕੋਰੋਨਾ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਅਤੇ ਇਸ 'ਤੇ ਕਾਬੂ ਪਾਉਣ ਵਿਚ ਤੇਜ਼ੀ ਨਾਲ ਕੰਮ ਕਰਣ ਵਿਚ ਸਮਰਥ ਹਨ। WHO ਨੇ ਇਸ ਗੱਲ 'ਤੇ ਚਾਨਣਾ ਪਾਈ ਕਿ ਇਕ ਸਥਿਰ ਦੁਨੀਆ ਦੀ ਨੀਂਹ ਉਦੋਂ ਸੰਭਵ ਹੈ, ਜਦੋਂ ਕੋਈ ਦੇਸ਼ ਸਿਹਤ ਸੇਵਾਵਾਂ ਉੱਤੇ ਢੁੱਕਵਾਂ ਧਿਆਨ ਦੇਵੇਗਾ। ਅੰਤਰਰਾਸ਼ਟਰੀ ਸੰਸਥਾ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਇਕ ਤਰ੍ਹਾਂ ਨਾਲ ਰਿਮਾਇੰਡਰ ਹੈ, ਜੋ ਸਾਨੂੰ ਯਾਦ ਦਿਵਾ ਰਿਹਾ ਹੈ ਕਿ ਸਿਹਤ (ਹੈਲਥ) ਸਾਮਾਜਕ, ਆਰਥਕ ਅਤੇ ਰਾਜਨੀਤਕ ਸਥਿਰਤਾ ਦੀ ਨੀਂਹ ਹੈ।

ਇਹ ਵੀ ਪੜ੍ਹੋ: ਵਿਰਾਟ ਕੋਹਲੀ ਦੇ ਜਨਮਦਿਨ 'ਤੇ ਰੋਮਾਂਟਿਕ ਹੋਈ ਅਨੁਸ਼ਕਾ ਸ਼ਰਮਾ, ਸਾਂਝੀਆਂ ਕੀਤੀਆਂ ਤਸਵੀਰਾਂ

ਕੋਰੋਨਾ ਵਾਇਰਸ ਦੇ ਪ੍ਰਸਾਰ 'ਤੇ ਸਫ਼ਲਤਾਪੂਰਵਕ ਕਾਬੂ ਪਾਉਣ ਵਾਲੇ ਦੇਸ਼ਾਂ ਦੀ ਸ਼ਲਾਘਾ ਕਰਦੇ ਹੋਏ ਡਬਲਯੂ.ਐਚ.ਓ. ਨੇ ਕਿਹਾ ਕਿ ਹਾਲਾਂਕਿ ਇਹ ਇਕ ਗਲੋਬਲ ਸੰਕਟ ਹੈ ਪਰ ਕਈ ਦੇਸ਼ਾਂ ਅਤੇ ਸ਼ਹਿਰਾਂ ਨੇ ਵਿਆਪਕ ਸਬੂਤ ਆਧਾਰਿਤ ਪਹੁੰਚ ਨਾਲ ਸਫ਼ਲਤਾਪੂਰਵਕ ਵਾਇਰਸ ਦੇ ਪ੍ਰਸਾਰ ਨੂੰ ਰੋਕਿਆ ਹੈ ਜਾਂ ਨਿਯੰਤਰਿਤ ਕੀਤਾ ਹੈ। ਹਾਲਾਂਕਿ ਡਬਲਯੂ.ਐਚ.ਓ. ਨੇ ਇਹ ਵੀ ਕਿਹਾ ਕਿ ਕੋਵਿਡ-19 ਨੂੰ 'ਵਿਗਿਆਨ, ਹੱਲ ਅਤੇ ਇਕਜੁੱਟਤਾ' ਦੇ ਸੰਯੋਜਨ ਨਾਲ ਹੀ ਨਿਪਟਾਇਆ ਜਾ ਸਕਦਾ ਹੈ।'

ਇਹ ਵੀ ਪੜ੍ਹੋ: ਕੋਰੋਨਾ ਵੈਕਸੀਨ ਨਾ ਆਉਣ ਤੋਂ ਨਾਰਾਜ਼ ਕ੍ਰਿਕਟਰ ਹਰਭਜਨ ਸਿੰਘ, ਸੋਸ਼ਲ ਮੀਡੀਆ 'ਤੇ ਸ਼ਰੇਆਮ ਆਖੀ ਇਹ ਗੱਲ

 ਕੋਰੋਨਾ ਵਾਇਰਸ ਖ਼ਿਲਾਫ਼ ਲੜਾਈ ਵਿਚ ਰਾਸ਼ਟਰਾਂ ਦੇ ਯੋਗਦਾਨ 'ਤੇ ਚਾਨਣਾ ਪਾਉਂਦੇ ਹੋਏ ਅੰਤਰਰਾਸ਼ਟਰੀ ਏਜੰਸੀ ਨੇ ਕਿਹਾ ਕਿ ਇਹ ਇਕ ਬੇਮਿਸਾਲ ਘਟਨਾ ਹੈ, ਜਿੱਥੇ ਪੂਰੀ ਦੁਨੀਆ ਵੈਕਸੀਨ ਦੀ ਖ਼ਰੀਦ ਰਣਨੀਤੀਆਂ ਨੂੰ ਵਿਕਸਿਤ ਕਰਣ ਅਤੇ ਸਿਹਤ ਸੰਭਾਲ ਨਾਲ ਮਿਲ ਕੇ ਕੰਮ ਕਰ ਰਹੀ ਹੈ। ਸਮੁੱਚੀ ਗੁਣਵੱਤਾ ਸੁਧਾਰ ਹੋ ਰਿਹਾ ਹੈ। ਬਿਆਨ ਵਿਚ ਕਿਹਾ ਗਿਆ ਹੈ ਕਿ ਕੋਰੋਨਾ ਵੈਕਸੀਨ ਨੂੰ ਬਣਾਉਣ ਅਤੇ ਉਸ ਦੇ ਟਰਾਇਲ ਦੇ ਵਿਕਾਸ ਵਿਚ ਤੇਜ਼ੀ ਲਿਆਉਣ ਦੀ ਯੋਜਨਾ ਵਿਚ ਪੂਰੀ ਦੁਨੀਆ ਨੇ ਇਕੱਠੇ ਮਿਲ ਕੇ ਕੰਮ ਕੀਤਾ ਹੈ ਪਰ ਹੁਣ ਸਾਨੂੰ ਇਹ ਯਕੀਨੀ ਕਰਣ ਦੀ ਜ਼ਰੂਰਤ ਹੈ ਕਿ ਜਦੋਂ ਵੈਕਸੀਨ ਬਣ ਕੇ ਦੁਨੀਆ ਵਿਚ ਆ ਜਾਂਦੀ ਹੈ ਤਾਂ ਸਮਾਨਤਾ ਦੇ ਆਧਾਰ 'ਤੇ ਸਾਰੇ ਦੇਸ਼ਾਂ ਲਈ ਵੀ ਇਹ ਉਪਲੱਬਧ ਹੋਵੇ।

ਇਹ ਵੀ ਪੜ੍ਹੋ: ਖ਼ਤਰਨਾਕ ਹੋ ਸਕਦੀ ਹੈ 'ਕੱਫ' ਦੀ ਇਕ ਬੂੰਦ, 6.6 ਮੀਟਰ ਤੱਕ ਕਰ ਸਕਦੀ ਹੈ ਹਮਲਾ : ਅਧਿਐਨ


author

cherry

Content Editor

Related News