ਬਿ੍ਰਟੇਨ ਦੇ ਹਸਪਤਾਲਾਂ 'ਚ PPE ਕਿੱਟਾਂ ਦੀ ਕਮੀ, ਭਾਰਤੀ ਮੂਲ ਦੀ ਗਰਭਵਤੀ ਡਾਕਟਰ ਨੇ ਕੀਤਾ ਪ੍ਰਦਰਸ਼ਨ

Tuesday, Apr 21, 2020 - 02:57 AM (IST)

ਬਿ੍ਰਟੇਨ ਦੇ ਹਸਪਤਾਲਾਂ 'ਚ PPE ਕਿੱਟਾਂ ਦੀ ਕਮੀ, ਭਾਰਤੀ ਮੂਲ ਦੀ ਗਰਭਵਤੀ ਡਾਕਟਰ ਨੇ ਕੀਤਾ ਪ੍ਰਦਰਸ਼ਨ

ਲੰਡਨ - ਬਿ੍ਰਟੇਨ ਵਿਚ ਭਾਰਤੀ ਮੂਲ ਦੀ ਗਰਭਵਤੀ ਡਾਕਟਰ ਮੀਨਲ ਵਿਜ ਨੇ ਕੋਰੋਨਾਵਾਇਰਸ ਦੇ ਮੱਦੇਨਜ਼ਰ ਲਾਗੂ ਲਾਕਡਾਊਨ ਵਿਚਾਲੇ ਰਾਸ਼ਟਰੀ ਸਿਹਤ ਸੇਵਾ (ਐਨ. ਐਚ. ਐਸ.) ਵਿਚ ਨਿੱਜੀ ਸੁਰੱਖਿਆ ਉਪਕਰਣ ਖਾਸ ਤੌਰ 'ਤੇ ਸਰਜੀਕਲ ਗਾਊਨ ਦੀ ਕਮੀ ਖਿਲਾਫ ਪ੍ਰਧਾਨ ਮੰਤਰੀ ਦਫਤਰ 10 ਡਾਓਨਿੰਗ ਸਟ੍ਰੀਟ ਸਾਹਮਣੇ ਪ੍ਰਦਰਸ਼ਨ ਕੀਤਾ। 6 ਮਹੀਨੇ ਦੀ ਗਰਭਵਤੀ ਵਿਜ ਨੇ ਹਸਪਤਾਲ ਦੀ ਵਰਦੀ ਅਤੇ ਮੂੰਹ 'ਤੇ ਮਾਸਕ ਲਾ ਕੇ ਪ੍ਰਧਾਨ ਮੰਤਰੀ ਦਫਤਰ ਦੇ ਬਾਹਰ ਐਤਵਾਰ ਨੂੰ ਪ੍ਰਦਰਸ਼ਨ ਕੀਤਾ। ਉਨ੍ਹਾਂ ਦੇ ਹੱਥ ਵਿਚ ਇਕ ਪੋਸਟਰ ਵੀ ਸੀ, ਜਿਸ 'ਤੇ ਲਿੱਖਿਆਸੀ ਕਿ ਸਿਹਤ ਕਰਮੀਆਂ ਦੀ ਰੱਖਿਆ ਕਰੋ।

US | Latest and Breaking News on US | TNIE

ਜ਼ਿਕਰਯੋਗ ਹੈ ਕਿ ਕੋਵਿਡ-19 ਮਹਾਮਾਰੀ ਨਾਲ ਲੱੜ ਰਹੇ ਐਨ. ਐਚ. ਐਸ. ਕਰਮੀਆਂ ਲਈ ਪੀ. ਪੀ. ਈ. ਕਿੱਟਾਂ ਦੀ ਭਾਰੀ ਕਮੀ ਹੈ। ਐਨ.ਐਚ. ਐਸ. ਨੂੰ ਸੇਵਾਵਾਂ ਦੇ ਰਹੀ ਲੰਡਨ ਨਿਵਾਸੀ 27 ਸਾਲਾ ਵਿਜ ਨੇ ਆਖਿਆ ਕਿ ਸਰਕਾਰ ਨੂੰ ਜ਼ਿੰਮੇਦਾਰੀ ਲੈਣੀ ਹੋਵੇਗੀ। ਜ਼ਿਕਰਯੋਗ ਹੈ ਕਿ ਵਿਜ ਦਾ ਪ੍ਰਦਰਸ਼ਨ ਅਜਿਹੇ ਸਮੇਂ ਹੋਇਆ ਜਦ ਡਾਕਟਰਾਂ ਦੇ ਵੱਡੇ ਸੰਗਠਨ ਬਿ੍ਰਟਿਸ਼ ਮੈਡੀਕਲ ਕਨਫੈਡਰੇਸ਼ਨ (ਬੀ. ਐਮ. ਏ.) ਨੇ ਐਨ. ਐਚ. ਐਸ. ਵਿਚ ਕੰਮ ਕਰ ਰਹੇ ਸਿਹਤ ਕਰਮੀਆਂ ਦੀ ਪੀ. ਪੀ. ਈ. ਦੀ ਕਮੀ ਨੂੰ ਲੈ ਕੇ ਜਤਾਈ ਗਈ ਚਿੰਤਾ 'ਤੇ ਸਹਿਮਤੀ ਜਤਾਈ ਹੈ।ਉਥੇ ਸਰਕਾਰ ਨੇ ਮੰਨਿਆ ਹੈ ਕਿ ਤੁਰਕੀ ਤੋਂ ਇਸ ਹਫਤੇ ਆਉਣ ਵਾਲੀ ਪੀ. ਪੀ. ਈ. ਕਿੱਟਾਂ ਦੀ ਖੇਪ ਵਿਚ ਦੇਰੀ ਹੋਈ ਹੈ। ਬੀ. ਐਮ. ਏ. ਕਾਊਸਿਲ ਚੇਅਰਮੈਨ ਡਾ. ਚਾਂਦ ਨਾਗਪਾਲ ਨੇ ਆਖਿਆ ਕਿ ਕੋਵਿਡ-19 ਖਿਲਾੜ ਕੰਮ ਕਰ ਰਹੇ ਅਤੇ ਆਉਣ ਵਾਲੇ ਦਿਨਾਂ ਵਿਚ ਸੇਵਾ ਦੇਣ ਵਾਲੇ ਡਾਕਟਰਾਂ ਅਤੇ ਮੈਡੀਕਲ ਕਰਮੀਆਂ ਲਈ ਇਹ ਐਲਾਨ ਚਿੰਤਾਜਨਕ ਹੈ ਕਿ ਤੁਰਕੀ ਤੋਂ ਆਉਣ ਵਾਲੀਆਂ ਪੀ. ਪੀ. ਈ. ਕਿੱਟਾਂ ਵਿਚ ਕਾਫੀ ਦੇਰੀ ਹੋਵੇਗੀ।

News: Breaking News, National news, Latest Bollywood News, Sports ...


author

Khushdeep Jassi

Content Editor

Related News