ਦੱਖਣੀ ਆਸਟਰੇਲੀਆ ਦੇ ਇਤਿਹਾਸ 'ਚ ਪਹਿਲੀ ਵਾਰ ਸੰਸਦ ਵਿਚ ਮਨਾਇਆ ਗਿਆ ਪ੍ਰਕਾਸ਼ ਪੁਰਬ
Thursday, Nov 18, 2021 - 10:35 PM (IST)
ਐਡੀਲੇਡ- ਸ੍ਰੀ ਗੁਰੂ ਨਾਨਕ ਦੇਵ ਜੀ ਦੇ 552ਵੇਂ ਪ੍ਰਕਾਸ਼ ਪੁਰਬ ਪੂਰੀ ਦੁਨੀਆ ਵਿਚ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ। ਆਸਟਰੇਲੀਆ 'ਚ ਵੀ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ। ਇਸ ਦੌਰਾਨ ਦੱਖਣੀ ਆਸਟਰੇਲੀਆ ਦੀ ਰਾਜਧਾਨੀ ਐਡੀਲੇਡ ਵਿਚ ਕਈ ਪ੍ਰੋਗਰਾਮ ਆਯੋਜਿਤ ਕੀਤੇ ਜਾ ਰਹੇ ਹਨ। ਇੱਥੇ ਬਹੁਗਿਣਤੀ 'ਚ ਸਿੱਖਾਂ ਸਮੇਤ ਭਾਰਤੀਆਂ ਨੇ ਗੁਰਪੁਰਬ ਮਨਾਉਣ ਦੇ ਲਈ ਪੂਰੀਆਂ ਤਿਆਰੀਆਂ ਕੀਤੀਆਂ ਹਨ। ਦੱਖਣੀ ਆਸਟਰੇਲੀਆ ਦੇ ਇਤਿਹਾਸ ਵਿਚ ਪਹਿਲੀ ਵਾਰ (ਖੇਤਰ ਦੇ ਹਿਸਾਬ ਨਾਲ ਆਸਟਰੇਲੀਆ ਦੇ ਸੂਬਿਆਂ ਤੇ ਖੇਤਰਾਂ 'ਚ ਚੌਥਾਂ ਸਭ ਤੋਂ ਵੱਡਾ ਤੇ ਜਨਸੰਖਿਆ ਦੇ ਹਿਸਾਬ ਨਾਲ ਪੰਜਵਾਂ ਸਭ ਤੋਂ ਵੱਡਾ ਸੂਬਾ) ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਪੁਰਬ ਸੰਸਦ ਭਵਨ ਦੇ ਅੰਦਰ ਹੋਇਆ। ਇਹ ਸਾਰਿਆਂ ਦੇ ਲਈ ਮਾਣ ਵਾਲੀ ਗੱਲ ਹੈ ਕਿ ਪਵਿੱਤਰ ਗ੍ਰੰਥ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੱਖਣੀ ਆਸਟਰੇਲੀਆਈ ਸੰਸਦ ਭਵਨ 'ਚ ਸਜਾਇਆ ਗਿਆ ਹੈ।
ਇਹ ਖ਼ਬਰ ਪੜ੍ਹੋ- ਪਾਕਿ ਨੇ ਪਹਿਲੇ ਟੀ20 ਮੈਚ ਲਈ ਕੀਤਾ ਟੀਮ ਦਾ ਐਲਾਨ, ਇਨ੍ਹਾਂ ਖਿਡਾਰੀਆਂ ਨੂੰ ਦਿੱਤਾ ਆਰਾਮ
ਵਿਧਾਨ ਪ੍ਰੀਸ਼ਦ ਤੇ ਆਸਟਰੇਲੀਆਈ ਲੇਬਰ ਪਾਰਟੀ ਦੇ ਮੈਂਬਰ ਰਸੇਲ ਵੋਰਟਲੀ ਨੇ ਇਸਦਾ ਆਯੋਜਨ ਕੀਤਾ ਹੈ। ਰਸੇਲ ਵੋਰਟਲੀ ਨੇ ਕਿਹਾ ਕਿ ਮੈਂ ਕਈ ਤਿਉਹਾਰਾਂ, ਪ੍ਰੋਗਰਾਮਾਂ, ਗੁਰਦੁਆਰਿਆਂ ਤੇ ਵਿਆਹਾਂ ਵਿਚ ਹਿੱਸਾ ਲਿਆ ਹੈ, ਮੈਨੂੰ ਲੱਗਦਾ ਹੈ ਕਿ ਮੇਰਾ ਸਿੱਖਾਂ ਦੇ ਨਾਲ ਡੂੰਘਾ ਸਬੰਧ ਹੈ। ਇਹ ਬਹਾਦਰ ਯੋਧੇ ਹਨ। ਵੋਰਟਲੀ ਨੇ ਉਸ ਸਭਾ ਨੂੰ ਸੋਬੋਧਨ ਕੀਤਾ, ਜਿਸ ਵਿਚ ਭਾਰਤੀ ਭਾਈਚਾਰੇ ਦੇ ਪਤਵੰਤ ਲੋਕਾਂ ਦੇ ਨਾਲ-ਨਾਲ ਦੱਖਣੀ ਆਸਟਰੇਲੀਆਈ ਸਿਆਸਤਦਾਨ ਵੀ ਸਨ। ਵੋਰਟਲੀ ਆਪਣੀ ਪਤਨੀ ਤੇ ਸੰਸਦ ਮੈਂਬਰ ਡਾਨਾ ਵੋਰਟਲੀ ਦੇ ਨਾਲ ਇਸ ਪ੍ਰੋਗਰਾਮ ਵਿਚ ਪਹੁੰਚੇ ਸਨ।
ਇਹ ਖ਼ਬਰ ਪੜ੍ਹੋ- ਗੌਰਿਕਾ ਬਿਸ਼ਨੋਈ ਦਾ ਹੀਰੋ ਮਹਿਲਾ PGT 'ਚ ਸ਼ਾਨਦਾਰ ਪ੍ਰਦਰਸ਼ਨ
ਵੋਰਟਲੀ ਨੇ ਕਿਹਾ ਕਿ ਦੁਨੀਆ ਭਰ 'ਚ ਕੋਰੋਨਾ ਮਹਾਮਾਰੀ ਦੇ ਕਾਰਨ ਪ੍ਰਕਾਸ਼ ਪੁਰਬ ਨਹੀਂ ਮਨਾਏ ਗਏ ਪਰ ਇਹ ਪ੍ਰੋਗਰਾਮ ਇਕ ਉਮੀਦ ਜਗਾਉਣ ਵਾਲਾ ਹੈ, ਜਿਸ ਨੇ ਸਾਰਿਆਂ ਨੂੰ ਇਕ ਵਾਰ ਫਿਰ ਤੋਂ ਇਕੱਠੇ ਕੀਤਾ ਹੈ। ਵੋਰਟਲੀ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ 'ਆਪਣੀ ਅਰਦਾਸ ਕਰੋ ਤੇ ਆਪਣਾ ਭੋਜਨ ਸ਼ੇਅਰ ਕਰੋ' ਨੇ ਮੈਨੂੰ ਬਹੁਤ ਪ੍ਰਭਾਵਿਤ ਕੀਤਾ ਹੈ। ਮੈਂ ਤੁਹਾਨੂੰ ਸਾਰਿਆਂ ਨੂੰ ਗੁਰਦੁਆਰਿਆਂ ਵਿਚ ਖਾਣਾ ਬਣਾਉਂਦੇ ਅਤੇ ਵੰਡਦੇ ਹੋਏ ਦੇਖਿਆ ਜੋ ਉਨ੍ਹਾਂ ਦੀ ਸਿੱਖਿਆ ਹੈ। ਉਨ੍ਹਾਂ ਨੇ ਕਿਹਾ ਕਿ ਤੁਸੀਂ ਸੰਕਟ ਦੇ ਸਮੇਂ ਆਸਟਰੇਲੀਆ ਵਿਚ ਲੋੜਵੰਦ ਲੋਕਾਂ ਨੂੰ ਭੋਜਨ ਮੁਹੱਈਆ ਕਰਵਾਇਆ, ਜੋ ਸ਼ਲਾਘਾਯੋਗ ਹੈ। ਇਸ ਮੌਕੇ 'ਤੇ ਦੱਖਣੀ ਆਸਟਰੇਲੀਅਨ ਹਾਊਸ ਆਫ ਅਸੈਂਬਲੀ ਦੇ ਸਪੀਕਰ ਡੈਨ ਕ੍ਰੇਗਨ, ਐਡੀਲੇਡ ਦੇ ਫੈਡਰਲ ਮੈਂਬਰ ਸਟੀਵ ਜੌਰਜਨਸ ਤੇ ਵਿਰੋਧੀ ਨੇਤਾ ਅਤੇ ਆਸਟਰੇਲੀਆਈ ਲੇਬਰ ਪਾਰਟੀ ਦੇ ਮੈਂਬਰ ਪੀਟਰ ਮਾਲਿਨੌਸਕਸ ਵੀ ਮੌਜੂਦ ਸਨ। ਪੰਜ ਪਿਆਰੇ ਸੰਸਦ ਭਵਨ ਦੇ ਬਾਹਰ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਅੰਦਰ ਤੱਕ ਲਿਆਏ। ਪ੍ਰਕਾਸ਼ ਪੁਰਬ ਨੂੰ ਲੈ ਕੇ ਭਾਰਤੀ ਭਾਈਚਾਰੇ ਦੇ ਲੋਕਾਂ ਨੇ ਕੀਰਤਨ ਤੇ ਅਰਦਾਸ ਕੀਤੀ, ਜਿਸਦਾ ਉਦੇਸ਼ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਮਨੁੱਖਤਾ ਦੀ ਏਕਤਾ ਅਤੇ ਸਾਰਿਆਂ ਦੇ ਲਈ ਬਰਾਬਰ ਦਾ ਸੰਦੇਸ਼ ਨੂੰ ਫੈਲਾਉਣਾ ਸੀ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।