ਭਾਰਤ ਦੀ ਤਾਰੀਫ਼ ਕਰ ਕੇ ਇਮਰਾਨ ਖ਼ਾਨ ਨੇ ਦਿਖਾਏ ਤਿੱਖੇ ਤੇਵਰ, ਕਿਹਾ-ISI ਦੀ ਖੋਲ੍ਹ ਦੇਵਾਂਗਾ ਪੋਲ
Saturday, Oct 29, 2022 - 12:01 AM (IST)
ਲਾਹੌਰ (ਇੰਟ.)-ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ‘ਹਕੀਕੀ ਆਜ਼ਾਦੀ ਮਾਰਚ’ ਅੱਜ ਲਾਹੌਰ ਲਈ ਰਵਾਨਾ ਹੋਇਆ। ਇਹ ਮਾਰਚ ਲਿਬਰਟੀ ਚੌਕ ਤੋਂ ਸ਼ੁਰੂ ਹੋਇਆ ਅਤੇ ਖ਼ੁਦ ਇਮਰਾਨ ਨੇ ਇਸ ਦੀ ਅਗਵਾਈ ਕੀਤੀ। ਆਪਣੇ ਸਮਰੱਥਕਾਂ ਨੂੰ ਸੰਬੋਧਿਤ ਕਰਦਿਆਂ ਇਮਰਾਨ ਖ਼ਾਨ ਨੇ ਭਾਰਤ ਦੀ ਵਿਦੇਸ਼ ਨੀਤੀ ਦੀ ਤਾਰੀਫ਼ ਕਰਦਿਆਂ ਕਿਹਾ ਕਿ ਉਹ ਸਾਡੇ ਵਾਂਗ ਆਪਣੇ ਫ਼ੈਸਲਿਆਂ ’ਚ ਬਾਹਰੀ ਤਾਕਤਾਂ ਨੂੰ ਦਖਲਅੰਦਾਜ਼ੀ ਨਹੀਂ ਕਰਨ ਦਿੰਦਾ।
ਇਹ ਖ਼ਬਰ ਵੀ ਪੜ੍ਹੋ : ਪੰਜਾਬ ਸਰਕਾਰ ਤੇ ਕਿਸਾਨਾਂ 'ਚ ਬਣੀ ਸਹਿਮਤੀ, ਪੰਜਾਬ ਨੂੰ ਦਹਿਲਾਉਣ ਦੀ ਪਾਕਿ ਦੀ ਸਾਜ਼ਿਸ਼ ਨਾਕਾਮ, ਪੜ੍ਹੋ Top 10
ਇਮਰਾਨ ਨੇ ਕਿਹਾ ਕਿ ਮੈਂ ਆਈ. ਐੱਸ. ਆਈ. ਦੀ ਪੋਲ ਖੋਲ੍ਹ ਦੇਵਾਂਗਾ, ਮੈਂ ਕੋਈ ਕਾਨੂੰਨ ਨੂੰ ਨਹੀਂ ਤੋੜ ਰਿਹਾ ਹਾਂ। ਇਮਰਾਨ ਨੇ ਫ਼ੌਜ ਮੁਖੀ ਬਾਜਵਾ ਨੂੰ ਮੀਰ ਜਾਫਰ ਅਤੇ ਗੱਦਾਰ ਦੱਸ ਕੇ ਸੰਬੋਧਨ ਕੀਤਾ। ਇਮਰਾਨ ਦਾ ਕਹਿਣਾ ਸੀ ਕਿ ਮੈਂ ਨਵਾਜ਼ ਸ਼ਰੀਫ ਵਾਂਗ ਭੱਜਿਆ ਨਹੀਂ ਹਾਂ। ਦੇਸ਼ ’ਚ ਹੀ ਹਾਂ ਅਤੇ ਕਾਨੂੰਨ ਦਾ ਸਾਹਮਣਾ ਕਰਾਂਗਾ। ਆਈ. ਐੱਸ. ਆਈ. ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਉਨ੍ਹਾਂ ਨੇ ਕਿਹਾ ਕਿ ਡੀ. ਜੀ. ਆਈ. ਐੱਸ. ਆਈ. ਆਪਣੇ ਕੰਨ ਖੋਲ੍ਹ ਕੇ ਸੁਣ ਲਵੇ, ਮੈਂ ਬਹੁਤ ਕੁਝ ਜਾਣਦਾ ਹਾਂ ਪਰ ਮੈਂ ਸਿਰਫ ਇਸ ਲਈ ਚੁੱਪ ਹਾਂ ਕਿਉਂਕਿ ਮੈਂ ਆਪਣੇ ਦੇਸ਼ ਅਤੇ ਉਸ ਦੀ ਜਨਤਾ ਨੂੰ ਨੁਕਸਾਨ ਨਹੀਂ ਪਹੁੰਚਾਉਣਾ ਚਾਹੁੰਦਾ।
ਇਹ ਖ਼ਬਰ ਵੀ ਪੜ੍ਹੋ : ਇੰਡੀਗੋ ਏਅਰਲਾਈਨਜ਼ ਦੇ ਜਹਾਜ਼ ’ਚੋਂ ਨਿਕਲੀਆਂ ਚੰਗਿਆੜੀਆਂ, ਦਿੱਲੀ ਏਅਰਪੋਰਟ ’ਤੇ ਹੋਈ ਐਮਰਜੈਂਸੀ ਲੈਂਡਿੰਗ