ਸ਼ਕਤੀਸ਼ਾਲੀ ਭੂਚਾਲ ਦੇ ਝਟਕਿਆਂ ਨਾਲ ਕੰਬੇ ਜਾਪਾਨ ਅਤੇ ਵੈਨੇਜ਼ੁਏਲਾ, ਹੋਈ ਭਾਰੀ ਤਬਾਹੀ
Thursday, Jun 25, 2026 - 09:45 AM (IST)
ਟੋਕੀਓ/ਕਾਰਾਕਸ (ਆਈਏਐਨਐਸ): ਦੁਨੀਆ ਦੇ ਦੋ ਵੱਖ-ਵੱਖ ਹਿੱਸਿਆਂ ਵਿੱਚ ਵੀਰਵਾਰ ਨੂੰ ਆਏ ਸ਼ਕਤੀਸ਼ਾਲੀ ਭੂਚਾਲਾਂ ਨੇ ਭਾਰੀ ਹੜਕੰਪ ਮਚਾ ਦਿੱਤਾ ਹੈ। ਜਿੱਥੇ ਜਾਪਾਨ ਵਿੱਚ 6.9 ਤੀਬਰਤਾ ਦੇ ਭੂਚਾਲ ਨੇ ਉੱਤਰ-ਪੂਰਬੀ ਇਲਾਕਿਆਂ ਨੂੰ ਹਿਲਾ ਕੇ ਰੱਖ ਦਿੱਤਾ, ਉੱਥੇ ਹੀ ਵੈਨੇਜ਼ੁਏਲਾ ਵਿੱਚ ਇੱਕ ਮਿੰਟ ਦੇ ਅੰਦਰ ਆਏ ਦੋ ਸ਼ਕਤੀਸ਼ਾਲੀ ਭੂਚਾਲਾਂ ਕਾਰਨ ਕਈ ਇਮਾਰਤਾਂ ਜ਼ਮੀਨਦੋਜ਼ ਹੋ ਗਈਆਂ ਹਨ।
ਜਾਪਾਨ ਵਿਚ 6.9 ਤੀਬਰਤਾ ਦੇ ਝਟਕਿਆਂ ਨਾਲ ਕੰਬੀ ਧਰਤੀ; ਸੁਨਾਮੀ ਦਾ ਖ਼ਤਰਾ ਨਹੀਂ
ਜਾਪਾਨ ਦੇ ਉੱਤਰ-ਪੂਰਬੀ ਹਿੱਸੇ ਵਿੱਚ ਵੀਰਵਾਰ ਸਵੇਰੇ ਕਰੀਬ 7:30 ਵਜੇ 6.9 ਤੀਬਰਤਾ ਦਾ ਭੂਚਾਲ ਆਇਆ। ਜਾਪਾਨ ਮੌਸਮ ਵਿਗਿਆਨ ਏਜੰਸੀ ਅਨੁਸਾਰ ਭੂਚਾਲ ਦਾ ਕੇਂਦਰ ਇਵਾਤੇ ਪ੍ਰਾਂਤ ਦੇ ਪ੍ਰਸ਼ਾਂਤ ਤੱਟ 'ਤੇ 50 ਕਿਲੋਮੀਟਰ ਦੀ ਡੂੰਘਾਈ ਵਿੱਚ ਸੀ। ਭੂਚਾਲ ਇੰਨਾ ਤੇਜ਼ ਸੀ ਕਿ ਲੋਕਾਂ ਲਈ ਖੜ੍ਹੇ ਹੋਣਾ ਜਾਂ ਹਿੱਲਣਾ ਵੀ ਮੁਸ਼ਕਲ ਹੋ ਗਿਆ ਸੀ ਅਤੇ ਘਰਾਂ ਵਿੱਚ ਪਿਆ ਸਾਮਾਨ ਵੀ ਹੇਠਾਂ ਡਿੱਗ ਗਿਆ। ਹਾਲਾਂਕਿ, ਰਾਹਤ ਦੀ ਗੱਲ ਇਹ ਰਹੀ ਕਿ ਅਧਿਕਾਰੀਆਂ ਨੇ ਸੁਨਾਮੀ ਦਾ ਕੋਈ ਖ਼ਤਰਾ ਨਾ ਹੋਣ ਦੀ ਪੁਸ਼ਟੀ ਕੀਤੀ ਹੈ।
ਭੂਚਾਲ ਕਾਰਨ ਆਵਾਜਾਈ ਸੇਵਾਵਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ ਹਨ। ਸੁਰੱਖਿਆ ਜਾਂਚ ਦੇ ਮੱਦੇਨਜ਼ਰ ਟੋਹੋਕੂ ਸ਼ਿੰਕਾਨਸੇਨ ਬੁਲੇਟ ਟ੍ਰੇਨ ਸੇਵਾਵਾਂ ਨੂੰ ਸੇਂਡਾਈ ਅਤੇ ਸ਼ਿਨ-ਆਓਮੋਰੀ ਸਟੇਸ਼ਨਾਂ ਦੇ ਵਿਚਕਾਰ ਅਸਥਾਈ ਤੌਰ 'ਤੇ ਰੋਕ ਦਿੱਤਾ ਗਿਆ ਹੈ।ਭੂਚਾਲ ਦੇ ਝਟਕੇ ਟੋਕੀਓ ਅਤੇ ਇਸ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਵੀ ਮਹਿਸੂਸ ਕੀਤੇ ਗਏ।
ਵੈਨੇਜ਼ੁਏਲਾ 'ਚ 7.5 ਤੀਬਰਤਾ ਦੇ ਭੂਚਾਲ ਨੇ ਮਚਾਈ ਤਬਾਹੀ; ਇਮਾਰਤਾਂ ਹੋਈਆਂ ਢਹਿ-ਢੇਰੀ
🚨 TRAGIC NEWS 🚨
— Megh Updates 🚨™ (@MeghUpdates) June 25, 2026
Back-to-back powerful 7.2 and 7.5 magnitude earthquakes struck off the coast of Venezuela, causing many buildings to collapse.
The USGS has issued a preliminary estimate warning that the death toll could range from 10,000 to 100,000 casualties 💔 pic.twitter.com/TpNgizDYEc
ਦੂਜੇ ਪਾਸੇ, ਵੈਨੇਜ਼ੁਏਲਾ ਵਿੱਚ ਕੁਦਰਤ ਨੇ ਭਾਰੀ ਕਹਿਰ ਢਾਹਿਆ ਹੈ। ਇੱਥੇ ਇੱਕ ਮਿੰਟ ਦੇ ਅੰਦਰ-ਅੰਦਰ ਦੋ ਵੱਡੇ ਭੂਚਾਲ ਆਏ। ਅਮਰੀਕੀ ਭੂ-ਵਿਗਿਆਨ ਸਰਵੇਖਣ (USGS) ਅਨੁਸਾਰ ਪਹਿਲਾ ਭੂਚਾਲ 7.1 ਅਤੇ ਦੂਜਾ 7.5 ਤੀਬਰਤਾ ਦਾ ਸੀ।ਰਾਜਧਾਨੀ ਕਾਰਾਕਸ ਵਿੱਚ ਭੂਚਾਲ ਕਾਰਨ ਕਈ ਇਮਾਰਤਾਂ ਡਿੱਗ ਗਈਆਂ ਹਨ। ਇਹ ਭੂਚਾਲ ਸਿਰਫ਼ 10 ਕਿਲੋਮੀਟਰ ਦੀ ਡੂੰਘਾਈ 'ਤੇ ਸਨ, ਜਿਸ ਕਾਰਨ ਇਨ੍ਹਾਂ ਦਾ ਪ੍ਰਭਾਵ ਬਹੁਤ ਜ਼ਿਆਦਾ ਵਿਨਾਸ਼ਕਾਰੀ ਹੋਣ ਦਾ ਖ਼ਦਸ਼ਾ ਹੈ। ਮਾਹਿਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਇਸ ਤਬਾਹੀ ਵਿੱਚ ਮੌਤਾਂ ਦੀ ਗਿਣਤੀ 10,000 ਤੋਂ 100,000 ਤੱਕ ਹੋ ਸਕਦੀ ਹੈ। ਸਾਵਧਾਨੀ ਵਜੋਂ ਹਵਾਈ ਸੇਵਾਵਾਂ ਵੀ ਰੋਕ ਦਿੱਤੀਆਂ ਗਈਆਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
