ਪੂਰੇ ਬੰਗਲਾਦੇਸ਼ ’ਚ ਬਿਜਲੀ ਹੋਈ ਗੁੱਲ, ਗਰਿੱਡ ਫੇਲ੍ਹ ਹੋਣ ਨਾਲ ਡੂੰਘਾ ਹੋਇਆ ਬਿਜਲੀ ਸੰਕਟ
Tuesday, Oct 04, 2022 - 08:58 PM (IST)
ਇੰਟਰਨੈਸ਼ਨਲ ਡੈਸਕ—ਬੰਗਲਾਦੇਸ਼ ’ਚ ਅੱਜ ਯਾਨੀ ਮੰਗਲਵਾਰ ਨੂੰ ਨੈਸ਼ਨਲ ਪਾਵਰ ਗਰਿੱਡ ਦੇ ਫੇਲ੍ਹ ਹੋਣ ਕਾਰਨ ਪੂਰੇ ਦੇਸ਼ ’ਚ ਬਲੈਕਆਊਟ ਹੋ ਗਿਆ ਹੈ। ਏ. ਐੱਫ. ਪੀ. ਦੇ ਅਨੁਸਾਰ ਢਾਕਾ ਪ੍ਰਸ਼ਾਸਨ ਨੇ ਕਿਹਾ ਕਿ ਗਰਿੱਡ ਫੇਲ੍ਹ ਹੋਣ ਤੋਂ ਬਾਅਦ ਲੱਗਭਗ ਸਾਰੇ ਬੰਗਲਾਦੇਸ਼ ’ਚ ਬਿਜਲੀ ਨਹੀਂ ਸੀ। ਸਰਕਾਰੀ ਬਿਜਲੀ ਕੰਪਨੀ ਨੇ ਕਿਹਾ ਕਿ ਗਰਿੱਡ ਫੇਲ੍ਹ ਹੋਣ ਕਾਰਨ ਵੱਡੀ ਪੱਧਰ ’ਤੇ ਬਲੈਕਆਊਟ ਹੋਣ ਤੋਂ ਬਾਅਦ ਬੰਗਲਾਦੇਸ਼ ’ਚ ਲੱਗਭਗ 14 ਕਰੋੜ ਲੋਕ ਮੰਗਲਵਾਰ ਦੁਪਹਿਰ ਬਿਜਲੀ ਤੋਂ ਬਿਨਾਂ ਸਨ।
ਇਹ ਖ਼ਬਰ ਵੀ ਪੜ੍ਹੋ : ਇਟਲੀ ਤੋਂ ਆਈ ਮੰਦਭਾਗੀ ਖ਼ਬਰ, ਪੰਜਾਬੀ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ
ਬਿਜਲੀ ਵਿਭਾਗ ਦੇ ਬੁਲਾਰੇ ਸ਼ਮੀਮ ਹਸਨ ਨੇ ਕਿਹਾ ਕਿ ਰਾਜਧਾਨੀ ਢਾਕਾ ਅਤੇ ਹੋਰ ਵੱਡੇ ਸ਼ਹਿਰਾਂ ’ਚ ਸਾਰੇ ਪਾਵਰ ਪਲਾਂਟ ਠੱਪ ਹੋ ਗਏ ਅਤੇ ਬਿਜਲੀ ਕੱਟਣੀ ਪਈ। ਉਨ੍ਹਾਂ ਕਿਹਾ ਕਿ ਇੰਜੀਨੀਅਰ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਨੁਕਸ ਕਿੱਥੇ ਅਤੇ ਕਿਉਂ ਆਇਆ ਅਤੇ ਸਿਸਟਮ ਨੂੰ ਬਹਾਲ ਕਰਨ ’ਚ ਕਈ ਘੰਟੇ ਲੱਗ ਸਕਦੇ ਹਨ।
ਇਹ ਖ਼ਬਰ ਵੀ ਪੜ੍ਹੋ : ਮੂਸੇਵਾਲਾ ਕਤਲਕਾਂਡ : ਜੇਲ੍ਹ ’ਚ ਬੰਦ ਪ੍ਰਿਯਵਰਤ ਫ਼ੌਜੀ ਸਣੇ ਇਨ੍ਹਾਂ ਗੈਂਗਸਟਰਾਂ ਨੂੰ ਲੈ ਕੇ ਹਰਜੋਤ ਬੈਂਸ ਨੇ ਆਖੀ ਵੱਡੀ