ਨਿਊਜ਼ੀਲੈਂਡ 'ਚ ਮਿਲਿਆ 7.8 ਕਿਲੋਗ੍ਰਾਮ ਦਾ 'ਆਲੂ', ਮਿਲ ਸਕਦਾ ਹੈ ਇਹ ਖਿਤਾਬ

Thursday, Nov 04, 2021 - 04:02 PM (IST)

ਨਿਊਜ਼ੀਲੈਂਡ 'ਚ ਮਿਲਿਆ 7.8 ਕਿਲੋਗ੍ਰਾਮ ਦਾ 'ਆਲੂ', ਮਿਲ ਸਕਦਾ ਹੈ ਇਹ ਖਿਤਾਬ

ਵੈਲਿੰਗਟਨ (ਭਾਸ਼ਾ): ਨਿਊਜ਼ੀਲੈਂਡ ਵਿਚ ਹੈਮਿਲਟਨ ਨੇੜੇ ਇੱਕ ਪਲਾਂਟ ਤੋਂ 7.8 ਕਿਲੋਗ੍ਰਾਮ ਆਲੂ ਨਿਕਲਿਆ ਹੈ ਜੋ ਦੁਨੀਆ ਦਾ ਸਭ ਤੋਂ ਵੱਡਾ ਆਲੂ ਹੋ ਸਕਦਾ ਹੈ। ਇਹ ਆਲੂ ਬੀਤੀ 30 ਅਗਸਤ ਨੂੰ ਕੋਲਿਨ ਅਤੇ ਡੋਨਾ ਕ੍ਰੇਗ-ਬ੍ਰਾਊਨ ਨਾਂ ਦੇ ਜੋੜੇ ਦੇ ਬਾਗ ਵਿੱਚੋਂ ਨਿਕਲਿਆ ਸੀ। ਕੋਲਿਨ ਨੇ ਕਿਹਾ,"ਜਦੋਂ ਅਸੀਂ ਆਪਣੇ ਬਾਗ ਵਿੱਚ ਖੋਦਾਈ ਕਰ ਰਹੇ ਸੀ ਉਦੋਂ ਸਾਨੂੰ ਇਹ ਵੱਡਾ ਆਲੂ ਮਿਲਿਆ। ਪਹਿਲਾਂ ਤਾਂ ਸਾਨੂੰ ਵਿਸ਼ਵਾਸ ਨਹੀਂ ਹੋਇਆ ਕਿ ਇਹ ਆਲੂ ਹੈ ਪਰ ਬਾਅਦ ਵਿੱਚ ਇਸ ਨੂੰ ਪੁੱਟਣ 'ਤੇ ਇਹ ਆਲੂ ਹੀ ਨਿਕਲਿਆ।'' 

ਪੜ੍ਹੋ ਇਹ ਅਹਿਮ ਖਬਰ - ਫੋਟੋਸ਼ੂਟ ਕਰਵਾ ਰਹੀ ਔਰਤ ਹੋਈ ਹਾਦਸੇ ਦੀ ਸ਼ਿਕਾਰ, 100 ਫੁੱਟ ਡੂੰਘੀ ਖੱਡ 'ਚ ਡਿੱਗੀ

ਕੋਲਿਨ ਅਤੇ ਡੋਨਾ ਕ੍ਰੇਗ-ਬ੍ਰਾਊਨ ਦੇ ਬਾਗ ਵਿਚ ਲੱਗੇ ਪੌਦੇ ਤੋਂ ਆਲੂ ਨਿਕਲਣ ਤੋਂ ਬਾਅਦ ਦੋਵੇਂ ਇਸ ਖੇਤਰ ਵਿੱਚ ਮਸ਼ਹੂਰ ਹੋ ਗਏ ਹਨ। ਦੋਵਾਂ ਨੇ ਇਸ ਆਲੂ ਦਾ ਨਾਂ 'ਡੌਗ' (Doug) ਰੱਖਿਆ ਹੈ। ਸਭ ਤੋਂ ਭਾਰੇ ਆਲੂ ਲਈ ਮੌਜੂਦਾ ਗਿਨੀਜ਼ ਵਰਲਡ ਰਿਕਾਰਡ ਬ੍ਰਿਟੇਨ ਵਿੱਚ 2011 ਵਿੱਚ ਸਾਹਮਣੇ ਆਏ ਇਕ ਆਲੂ ਦਾ ਹੈ ਜਿਸ ਦਾ ਵਜ਼ਨ 5 ਕਿਲੋਗ੍ਰਾਮ ਤੋਂ ਘੱਟ ਸੀ। ਜੋੜੇ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਡੌਗ ਨੂੰ ਰਜਿਸਟਰ ਕਰਾਉਣ ਲਈ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਨੂੰ ਅਰਜ਼ੀ ਭੇਜੀ ਹੈ। ਹਾਲਾਂਕਿ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਤੋਂ ਇਸ ਸਬੰਧ ਵਿਚ ਉਨ੍ਹਾਂ ਨੂੰ ਕੋਈ ਪ੍ਰਤੀਕਿਰਿਆ ਨਹੀਂ ਮਿਲੀ ਹੈ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News