ਸੜਕ 'ਤੇ 'ਨਿਊਡ ਫੋਟੋਸ਼ੂਟ' ਕਰਵਾ ਰਹੀ ਮਾਡਲ ਦਾ ਪੁਲਸ ਨੇ ਕੱਟਿਆ ਸਿਰਫ ਮਾਸਕ ਦਾ ਚਲਾਨ!

Sunday, Jun 07, 2020 - 06:35 PM (IST)

ਸੜਕ 'ਤੇ 'ਨਿਊਡ ਫੋਟੋਸ਼ੂਟ' ਕਰਵਾ ਰਹੀ ਮਾਡਲ ਦਾ ਪੁਲਸ ਨੇ ਕੱਟਿਆ ਸਿਰਫ ਮਾਸਕ ਦਾ ਚਲਾਨ!

ਮਾਸਕੋ- ਅਕਸਰ ਵਿਵਾਦਾਂ ਵਿਚ ਰਹਿਣ ਵਾਲੀ ਰੂਸ ਦੀ 'ਨਿਊਡ ਮਾਡਲ' ਈਵਾ ਮਾਰੀਆ ਇਕ ਵਾਰ ਫਿਰ ਚਰਚਾ ਵਿਚ ਹੈ। ਈਵਾ ਸਟੇਡੀਅਮਾਂ, ਜਨਤਕ ਸਥਾਨਾਂ ਜਾਂ ਧਾਰਮਿਕ ਸਥਾਨਾਂ 'ਤੇ 'ਨਗਨ ਫੋਟੋਸ਼ੂਟ' ਕਰਾਉਣ ਲਈ ਅਕਸਰ ਵਿਵਾਦਾਂ ਵਿਚ ਰਹਿੰਦੀ ਹੈ।  

ਇਸ ਵਾਰ ਤਾਲਾਬੰਦੀ ਦੀ ਉਲੰਘਣਾ ਕਰਦਿਆਂ, ਮਾਰੀਆ ਨੇ ਬਿਨਾਂ ਆਗਿਆ ਦੇ ਇਕ ਮਸ਼ਹੂਰ ਫੁੱਟਬਾਲ ਸਟੇਡੀਅਮ ਦੇ ਸਾਹਮਣੇ 'ਨਿਊਡ ਫੋਟੋਸ਼ੂਟ' ਕਰਵਾਉਣ ਲੱਗੀ। ਪੁਲਸ ਉਥੇ ਪਹੁੰਚੀ ਤੇ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਿਆ। ਇਸ ਸਾਰੀ ਘਟਨਾ ਦੀ ਸਭ ਤੋਂ ਮਜ਼ੇਦਾਰ ਗੱਲ ਇਹ ਹੈ ਕਿ ਪੁਲਸ ਨੇ ਉਸ ਦਾ ਬਿਨਾਂ ਕੱਪੜਿਆਂ ਲਈ ਨਹੀਂ ਬਲਕਿ ਮਾਸਕ ਨਾ ਪਾਉਣ ਕਰਕੇ ਚਲਾਨ ਕੱਟਿਆ।

ਡੇਲੀ ਸਟਾਰ ਦੀ ਖ਼ਬਰ ਅਨੁਸਾਰ ਈਵਾ ਮਾਰੀਆ ਰੂਸ ਵਿਚ ਸੋਸ਼ਲ ਮੀਡੀਆ 'ਤੇ ਕਾਫੀ ਚਰਚਾ ਵਿਚ ਹੈ ਕਿਉਂਕਿ ਉਸ ਨਾਲ ਵਾਪਰੀ ਘਟਨਾ ਤੋਂ ਬਾਅਦ ਪੁਲਸ ਨੂੰ ਟਰੋਲ ਕੀਤਾ ਜਾ ਰਿਹਾ ਹੈ। ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿਚ ਮਾਰੀਆ ਨਿਊਡ ਦੱਖਣ ਪੱਛਮੀ ਰੂਸ ਦੇ ਕ੍ਰੈਸਨੋਦਰ ਸਟੇਡੀਅਮ ਦੇ ਬਾਹਰ ਲਾਕਡਾਊਨ ਦੀ ਉਲੰਘਣਾ ਵਿਚ ਇਕ ਫੋਟੋਸ਼ੂਟ ਦੇ ਲਈ ਪੋਜ਼ ਦੇ ਰਹੀ ਸੀ। ਇਸ ਦੌਰਾਨ ਪੁਲਸ ਉਥੇ ਪਹੁੰਚ ਗਈ ਤੇ ਮਾਰੀਆ ਅਤੇ ਉਸ ਦੇ ਫੋਟੋਗ੍ਰਾਫਰ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ। ਉਨ੍ਹਾਂ ਨੇ ਮਾਰੀਆ ਨੂੰ ਫੇਸ ਮਾਸਕ ਨਾ ਪਹਿਨਣ 'ਤੇ ਜੁਰਮਾਨਾ ਲਗਾਇਆ ਗਿਆ ਤਾਂ ਉਥੇ ਮੌਜੂਦ ਹਰ ਕੋਈ ਹੈਰਾਨ ਰਹਿ ਗਿਆ। ਪੁਲਸ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਗਈ ਤੇ ਲੋਕਾਂ ਨੇ ਇਹ ਪ੍ਰਸ਼ਨ ਕਰਨਾ ਸ਼ੁਰੂ ਕਰ ਦਿੱਤਾ ਕਿ ਉਸ ਮਾਡਲ ਨੇ ਕੁਝ ਨਹੀਂ ਪਾਇਆ ਹੈ ਤਾਂ ਫੇਸ ਮਾਸਕ ਨਾ ਪਹਿਨਣ ਦਾ ਚਲਾਨ ਹਾਸੋਹੀਣਾ ਹੈ।

ਪੁਲਸ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਨਗਨ ਫੋਟੋਸ਼ੂਟ ਕਰਵਾਉਣਾ ਅਪਰਾਧ ਦੀ ਸ਼੍ਰੇਣੀ ਵਿਚ ਨਹੀਂ ਹੈ, ਇਸ ਲਈ ਉਨ੍ਹਾਂ 'ਤੇ ਅਗਲੀ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ। ਹਾਲਾਂਕਿ, ਕੋਰੋਨਾ ਦੀ ਲਾਗ ਦੇ ਦੌਰਾਨ ਅਜਿਹੀਆਂ ਗਲਤ ਉਦਾਹਰਣਾਂ ਦੇ ਕਾਰਣ, ਉਨ੍ਹਾਂ 'ਤੇ ਕਾਰਵਾਈ ਕੀਤੀ ਜਾ ਸਕਦੀ ਹੈ। ਦੂਜੇ ਪਾਸੇ ਮਾਰੀਆ ਨੇ ਕਿਹਾ ਕਿ ਉਸ ਨੂੰ ਕੋਈ ਜਾਣਕਾਰੀ ਨਹੀਂ ਸੀ ਕਿ ਅਜਿਹੀ ਛੋਟੀ ਜਿਹੀ ਚੀਜ਼ ਲਈ ਇੰਨੀ ਵੱਡੀ ਸਮੱਸਿਆ ਖੜ੍ਹੀ ਹੋਵੇਗੀ। ਮਾਰੀਆ ਨੇ ਦੱਸਿਆ ਕਿ ਮੈਂ ਇਸ ਸ਼ਹਿਰ ਵਿਚ ਵੱਖ-ਵੱਖ ਥਾਵਾਂ ‘ਤੇ ਕਈ ਵਾਰ ਨਗਨ ਫੋਟੋਸ਼ੂਟ ਕਰਵਾ ਚੁੱਕੀ ਹਾਂ ਤੇ ਇਹ ਕਾਨੂੰਨ ਦੀ ਉਲੰਘਣਾ ਨਹੀਂ ਹੈ।


author

Baljit Singh

Content Editor

Related News