ਚੀਨ ’ਚ 2035 ਤੱਕ 40 ਕਰੋੜ ਹੋ ਜਾਵੇਗੀ 'ਬਜ਼ੁਰਗਾਂ' ਦੀ ਗਿਣਤੀ

Wednesday, Sep 21, 2022 - 04:31 PM (IST)

ਚੀਨ ’ਚ 2035 ਤੱਕ 40 ਕਰੋੜ ਹੋ ਜਾਵੇਗੀ 'ਬਜ਼ੁਰਗਾਂ' ਦੀ ਗਿਣਤੀ

ਬੀਜਿੰਗ: ਚੀਨ ਦੀ ਆਬਾਦੀ ਵਿੱਚ 2035 ਤੱਕ ਬਜ਼ੁਰਗਾਂ ਦੀ ਗਿਣਤੀ 40 ਕਰੋੜ ਤੋਂ ਵੱਧ ਹੋ ਜਾਵੇਗੀ। ਇਸ ਤਰ੍ਹਾਂ ਚੀਨ ਬਜ਼ੁਰਗਾਂ ਦੀ ਗਿਣਤੀ ਦੇ ਮਾਮਲੇ ਵਿੱਚ ਇੱਕ ਗੰਭੀਰ ਪੜਾਅ ਵਿੱਚ ਦਾਖਲ ਹੋ ਜਾਵੇਗਾ, ਜਿਸ ਨਾਲ ਸਭ ਤੋਂ ਵੱਧ ਆਬਾਦੀ ਵਾਲੇ ਦੇਸ਼ ਦੇ ਸਾਹਮਣੇ ਕਈ ਚੁਣੌਤੀਆਂ ਪੈਦਾ ਹੋ ਸਕਦੀਆਂ ਹਨ। ਚੋਟੀ ਦੇ ਇਕ ਸਿਹਤ ਅਧਿਕਾਰੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ।

ਨੈਸ਼ਨਲ ਹੈਲਥ ਕਮਿਸ਼ਨ ਦੇ ਤਹਿਤ ਆਬਾਦੀ ਅਤੇ ਸਿਹਤ ਵਿਭਾਗ ਦੇ ਨਿਦੇਸ਼ਕ ਵਾਂਗ ਹੈਡੋਂਗ ਨੇ ਕਿਹਾ ਕਿ ਚੀਨ ’ਚ ਤੇਜ਼ੀ ਨਾਲ ਬੁਢਾਪਾ ਪੈਦਾ ਹੋ ਰਿਹਾ ਹੈ, ਪਿਛਲੇ ਸਾਲ ਦੇ ਅੰਤ ਤੱਕ 60 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਦੀ ਗਿਣਤੀ 267 ਮਿਲੀਅਨ ਤੱਕ ਪਹੁੰਚ ਗਈ ਹੈ, ਜੋ ਆਬਾਦੀ ਦਾ ਕੁੱਲ 18.9 ਫੀਸਦੀ ਹਿੱਸਾ ਹੈ। ਅਖ਼ਬਾਰ 'ਚਾਈਨਾ ਡੇਲੀ' ਨੇ ਅਧਿਕਾਰੀ ਵਾਂਗ ਦੇ ਹਵਾਲੇ ਨਾਲ ਦੱਸਿਆ ਕਿ ਅਨੁਸਾਰ ਦੇ ਮੁਤਾਬਕ ਬਜ਼ੁਰਗਾਂ ਦੀ ਆਬਾਦੀ 2025 ਤੱਕ 30 ਕਰੋੜ ਅਤੇ 2035 ਤੱਕ 40 ਕਰੋੜ ਹੋ ਜਾਵੇਗੀ।

ਵਾਂਗ ਨੇ ਕਿਹਾ ਕਿ ਚੀਨ ਦੀ ਬਜ਼ੁਰਗ ਆਬਾਦੀ ਦਾ ਆਕਾਰ ਅਤੇ ਕੁੱਲ ਆਬਾਦੀ ਦਾ ਅਨੁਪਾਤ 2050 ਦੇ ਆਸਪਾਸ ਸਿਖਰ 'ਤੇ ਪਹੁੰਚਣ ਦਾ ਅਨੁਮਾਨ ਹੈ, ਜੋ ਜਨਤਕ ਸੇਵਾਵਾਂ ਅਤੇ ਰਾਸ਼ਟਰੀ ਸਮਾਜਿਕ ਸੁਰੱਖਿਆ ਪ੍ਰਣਾਲੀ ਦੇ ਪ੍ਰਬੰਧ ਲਈ ਵੱਡੀ ਚੁਣੌਤੀ ਹੈ। ਚੀਨ ਦੀ ਆਬਾਦੀ ਪਿਛਲੇ ਸਾਲ ਪੰਜ ਲੱਖ ਤੋਂ ਘੱਟ ਵਧ ਕੇ 1.41 ਅਰਬ ਹੋ ਗਈ, ਕਿਉਂਕਿ ਜਨਮ ਦਰ ਲਗਾਤਾਰ ਪੰਜਵੇਂ ਸਾਲ ਡਿੱਗ ਗਈ, ਜਿਸ ਨਾਲ ਆਉਣ ਵਾਲੇ ਜਨਸੰਖਿਆ ਸੰਕਟ ਅਤੇ ਵਿਸ਼ਵ ਦੀ ਦੂਜੀ ਸਭ ਤੋਂ ਵੱਡੀ ਅਰਥਵਿਵਸਥਾ 'ਤੇ ਇਸਦੇ ਮਾੜੇ ਪ੍ਰਭਾਵਾਂ ਦਾ ਡਰ ਵਧਿਆ।

ਇਸ ਮਹੀਨੇ ਦੇ ਸ਼ੁਰੂ ਵਿੱਚ ਅਧਿਕਾਰਤ ਅੰਕੜਿਆਂ ਅਨੁਸਾਰ 2021 ’ਚ ਚੀਨ ਵਿੱਚ ਵਿਆਹੇ ਜੋੜਿਆਂ ਦੀ ਰਜਿਸਟ੍ਰੇਸ਼ਨ 8 ਮਿਲੀਅਨ ਤੋਂ ਹੇਠਾਂ ਆ ਗਈ, ਜੋ 1986 ਤੋਂ ਬਾਅਦ ਸਭ ਤੋਂ ਘੱਟ ਹੈ। ਇਹ ਰਜਿਸਟ੍ਰੇਸ਼ਨ ਘਟਦੀ ਜਨਮ ਦਰ ਅਤੇ ਘਟਦੀ ਆਬਾਦੀ ਦੀਆਂ ਚਿੰਤਾਵਾਂ ਨਾਲ ਜੁੜੀ ਹੋਈ ਹੈ, ਜੋ 2025 ਤੱਕ ਨਕਾਰਾਤਮਕ ਵਿਕਾਸ ਵੱਲ ਲੈ ਜਾ ਸਕਦੀ ਹੈ।  

ਸਰਕਾਰੀ ਦੇ ਨਿਯੰਤਰਿਤ ਵਾਲੇ ਅਖ਼ਬਾਰ 'ਗਲੋਬਲ ਟਾਈਮਜ਼' ਨੇ ਚੀਨੀ ਮਾਹਿਰਾਂ ਦੇ ਹਵਾਲੇ ਨਾਲ ਕਿਹਾ ਕਿ ਦੇਰ ਨਾਲ ਹੋ ਰਹੇ ਵਿਆਹ ਚੀਨ ਵਿੱਚ ਇੱਕ ਰੁਝਾਨ ਬਣ ਗਏ ਹਨ। ਇਹ ਤਿੰਨ ਬੱਚਿਆਂ ਨੂੰ ਅਨੁਮਿਤੀ ਦੇਣ ਦੀ ਨੀਤੀ ਨੂੰ ਪ੍ਰਭਾਵਤ ਕਰੇਗੀ, ਜੋ ਅਗੇ ਚੱਲ ਕੇ ਘਟਦੀ ਆਬਾਦੀ ਲਈ ਹੋਰ ਚੁਣੌਤੀ ਪੈਦਾ ਹੋਵੇਗੀ। ਜਨਸੰਖਿਆ ਸੰਕਟ ਮੁੱਖ ਤੌਰ 'ਤੇ ਦਹਾਕਿਆਂ ਪੁਰਾਣੀ 'ਇੱਕ ਬੱਚੇ ਦੀ ਨੀਤੀ' ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਸੀ, ਜਿਸ ਨੂੰ 2016 ਵਿੱਚ ਰੱਦ ਕਰ ਦਿੱਤਾ ਗਿਆ ਸੀ, ਜਦੋਂ ਚੀਨ ਨੇ ਸਾਰੇ ਜੋੜਿਆਂ ਨੂੰ ਦੋ ਬੱਚੇ ਪੈਦਾ ਕਰਨ ਦੀ ਇਜਾਜ਼ਤ ਦਿੱਤੀ ਸੀ।


author

rajwinder kaur

Content Editor

Related News