ਬ੍ਰਿਸਬੇਨ ''ਚ ਪ੍ਰਸਿੱਧ ਗਾਇਕ ਤਰਸੇਮ ਜੱਸੜ ਦੇ ਸ਼ੋਅ ਦਾ ਪੋਸਟਰ ਲੋਕ ਅਰਪਣ

Thursday, Jun 29, 2023 - 05:49 PM (IST)

ਬ੍ਰਿਸਬੇਨ ''ਚ ਪ੍ਰਸਿੱਧ ਗਾਇਕ ਤਰਸੇਮ ਜੱਸੜ ਦੇ ਸ਼ੋਅ ਦਾ ਪੋਸਟਰ ਲੋਕ ਅਰਪਣ

ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ) ਦੇਸੀ ਡਿਸਕੋ ਵੱਲੋਂ ਪ੍ਰਸਿੱਧ ਪੰਜਾਬੀ ਗਾਇਕ, ਅਦਾਕਾਰ ਤੇ ਗੀਤਕਾਰ ਤਰਸੇਮ ਜੱਸੜ ਦਾ ਸ਼ੋਅ 12 ਅਗਸਤ ਦਿਨ ਸ਼ਨੀਵਾਰ ਨੂੰ ਹਿੱਲਸੋਂਗ ਬ੍ਰਿਸਬੇਨ ਸੈਂਟਰਲ ਕੈੰਪਸ (ਮਾਊਂਟ ਗ੍ਰੈਵੱਟ) ਵਿਖੇ ਕਰਵਾਇਆ ਜਾ ਰਿਹਾ ਹੈ। ਬ੍ਰਿਸਬੇਨ 'ਚ ਸ਼ੋਅ ਦੇ ਮੁੱਖ ਪ੍ਰਬੰਧਕ ਵਹੀਦ ਖਾਨ, ਹਰਪ੍ਰੀਤ ਸਿੰਘ ਕੋਹਲੀ, ਅਮਨ ਭੰਗੂ (ਬੁੱਲਸਆਈ ਕੰਸਲਟੈਂਟ),  ਗੁਰਪਿੰਦਰ ਸਿੰਘ, ਜਗਜੀਤ ਖੋਸਾ, ਅਰਜਬੀਰ ਪੰਨੂ, ਗੁਰਪ੍ਰੀਤ ਪੰਨੂ  ਆਦਿ ਪ੍ਰਮੁੱਖ ਸ਼ਖਸੀਅਤਾਂ ਵੱਲੋਂ ਬ੍ਰਾਊ ਐਂਡ ਸਪਾਈਸ ਰੈਸਟੋਰੈਂਟ ਵਿਖੇ ਸਾਝੇ ਤੌਰ 'ਤੇ ਗਾਇਕ ਤਰਸੇਮ ਜੱਸੜ ਦੇ ਲਾਈਵ ਸ਼ੋਅ ਦਾ ਪੋਸਟਰ ਲੋਕ ਅਰਪਣ ਕੀਤਾ ਗਿਆ। 

ਪੜ੍ਹੋ ਇਹ ਅਹਿਮ ਖ਼ਬਰ- ਬ੍ਰਿਟਿਸ਼ PM ਸੁਨਕ ਨੇ ਦੂਜਾ ਵਿਸ਼ਵ ਯੁੱਧ ਲੜਨ ਵਾਲੇ 101 ਸਾਲਾ ਸਿੱਖ ਫ਼ੌਜੀ ਨੂੰ ਕੀਤਾ ਸਨਮਾਨਿਤ

ਇਸ ਸੰਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸ਼ੋਅ ਦੇ ਮੁੱਖ ਪ੍ਰਬੰਧਕ ਵਹੀਦ ਖਾਨ ਨੇ ਦੱਸਿਆ ਕਿ ਗਾਇਕ ਤਰਸੇਮ ਜੱਸੜ ਲੱਗਭੱਗ ਪੰਜ ਸਾਲ ਬਾਅਦ ਬ੍ਰਿਸਬੇਨ ’ਚ ਨਵੇਂ-ਪੁਰਾਣੇ ਪ੍ਰਸਿੱਧ ਗੀਤਾਂ ਦੀ ਛਹਿਬਰ ਲਾਉਣ ਆ ਰਹੇ ਹਨ। ਜਿਸ ਲਈ ਦਰਸ਼ਕਾਂ ’ਚ ਬਹੁਤ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਉਹਨਾਂ ਦੱਸਿਆਂ ਕਿ ਸ਼ੋਅ ਦੇ ਪ੍ਰਬੰਧ ਮੁਕੰਮਲ ਕਰ ਲਏ ਹਨ ਅਤੇ ਪਰਿਵਾਰਾਂ ਦੇ ਬੈਠਣ ਲਈ ਖਾਸ ਇੰਤਜ਼ਾਮ ਕੀਤਾ ਗਿਆ ਹੈ। ਦਰਸ਼ਕ ਕਲਾਕਾਰ ਦੀ ਗਾਇਕੀ ਮਾਨਣ ਲਈ ਉਤਾਵਲੇ ਹਨ ਤੇ ਇਹ ਸ਼ੋਅ ਬ੍ਰਿਸਬੇਨ ਵਿੱਚ ਨਵੇਂ ਕੀਰਤੀਮਾਨ ਸਥਾਪਿਤ ਕਰੇਗਾ। ਉਨ੍ਹਾਂ ਅੱਗੇ ਦੱਸਿਆ ਕਿ ਤਰਸੇਮ ਜੱਸੜ ਆਪਣੇ ਮਸ਼ਹੂਰ ਲੋਕ ਗੀਤ-ਸੰਗੀਤ ਤੋਂ ਇਲਾਵਾ ਨਵੀਆਂ ਵੰਨਗੀਆਂ ਦੀ ਪੇਸ਼ਕਾਰੀ ਵੀ ਕਰਨਗੇ, ਜਿਸਨੂੰ ਦਰਸ਼ਕ ਲੰਮੇ ਸਮੇਂ ਤੱਕ ਯਾਦ ਰੱਖਣਗੇ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News