ਘਰੇਲੂ ਹਿੰਸਾ ਮਾਮਲੇ 'ਚ ਸਾਰਾ ਦੇ ਬੇਟੇ ਨੂੰ ਹੋਈ ਜੇਲ
Monday, Dec 18, 2017 - 03:25 PM (IST)

ਵਾਸ਼ਿੰਗਟਨ (ਵਾਰਤਾ)— ਅਮਰੀਕਾ ਦੀ ਪ੍ਰਸਿੱਧ ਲੇਖਿਕਾ ਅਤੇ ਰੀਪਬਲਿਕਨ ਪਾਰਟੀ ਦੀ ਉਪ ਰਾਸ਼ਟਰਪਤੀ ਅਹੁਦੇ ਦੀ ਸਾਬਕਾ ਉਮੀਦਵਾਰ ਅਤੇ ਅਲਾਸਕਾ ਦੀ ਸਾਬਕਾ ਗਵਰਨਰ ਸਾਰਾ ਪਾਲਿਨ ਦੇ ਵੱਡੇ ਬੇਟੇ ਟ੍ਰੈਕ ਪਾਲਿਨ ਨੂੰ ਅਦਾਲਤ ਨੇ ਘਰੇਲੂ ਹਿੰਸਾ ਦੇ ਦੋਸ਼ ਵਿਚ ਕੱਲ ਜੇਲ ਭੇਜ ਦਿੱਤਾ। ਪੁਲਸ ਨੇ 28 ਸਾਲਾ ਪਾਲਿਨ ਨੂੰ ਚੋਰੀ, ਦੁਰਵਿਵਹਾਰ ਅਤੇ ਪਰੇਸ਼ਾਨ ਕਰਨ ਜਿਹੇ ਗੰਭੀਰ ਮਾਮਲਿਆਂ ਵਿਚ ਪਾਲਮੇਰ ਦੀ ਅਦਾਲਤ ਵਿਚ ਪੇਸ਼ ਕੀਤਾ, ਜਿੱਥੋਂ ਉਸ ਨੂੰ ਜੇਲ ਭੇਜ ਦਿੱਤਾ ਗਿਆ। ਅਲਾਸਕਾ ਦੇ ਸੁਧਾਰ ਵਿਭਾਗ ਦੇ ਬੁਲਾਰਾ ਮੇਗਨ ਏਜ ਨੇ ਕੱਲ ਦੱਸਿਆ ਕਿ ਪਾਲਿਨ ਨੂੰ ਸ਼ਨੀਵਾਰ ਨੂੰ ਗ੍ਰਿਫਤਾਰ ਕਰਨ ਮਗਰੋਂ ਮੈਟ-ਸੂ ਪ੍ਰੀਟੈਰੀਅਲ ਵਿਚ ਹਿਰਾਸਤ ਵਿਚ ਰੱਖਿਆ ਗਿਆ ਸੀ ਅਤੇ ਐਤਵਾਰ ਨੂੰ ਉਸ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ। ਪਾਲਿਨ ਸਾਲ 2016 ਦੇ ਘਰੇਲੂ ਹਿੰਸਾ ਮਾਮਲਿਆਂ ਨਾਲ ਜੁੜੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਸਨ।