ਵੈਟੀਕਨ : ਸੰਯੁਕਤ ਰਾਸ਼ਟਰ ਜਲਵਾਯੂ ਸੰਮੇਲਨ ''ਚ ਪੋਪ ਫ੍ਰਾਂਸਿਸ ਨਹੀਂ ਹੋਣਗੇ ਸ਼ਾਮਲ
Friday, Oct 08, 2021 - 08:20 PM (IST)
ਰੋਮ-ਵੈਟੀਕਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸਕਾਟਲੈਂਡ ਦੇ ਗਲਾਸਗੋ ਸ਼ਹਿਰ 'ਚ ਹੋਣ ਵਾਲੇ ਸੰਯੁਕਤ ਰਾਸ਼ਟਰ ਜਲਵਾਯੂ ਸ਼ਿਖਰ ਸੰਮੇਲਨ 'ਚ ਪੋਪ ਫ੍ਰਾਂਸਿਸ ਦੇ ਸ਼ਾਮਲ ਹੋਣ ਦੀ ਕੋਈ ਯੋਜਨਾ ਨਹੀਂ ਹੈ। ਫ੍ਰਾਂਸਿਸ ਨੇ ਹਾਲ ਹੀ 'ਚ ਇਕ ਇੰਟਰਵਿਊ 'ਚ ਕਿਹਾ ਸੀ ਕਿ ਉਨ੍ਹਾਂ ਦਾ ਇਰਾਦਾ 12 ਅਕਤੂਬਰ ਤੋਂ 12 ਨਵੰਬਰ ਦਰਮਿਆਨ ਆਯੋਜਿਤ ਪ੍ਰੋਗਰਾਮ 'ਚ ਹਿੱਸਾ ਲੈਣ ਦਾ ਹੈ ਅਤੇ ਉਨ੍ਹਾਂ ਦੇ ਭਾਸ਼ਣ ਦਾ ਮਸੌਦਾ ਤਿਆਰ ਕੀਤਾ ਜਾ ਰਿਹਾ ਹੈ ਪਰ ਵੈਕਟੀਨ ਦੇ ਬੁਲਾਰੇ ਐੱਮ ਬਰੂਨੀ ਨੇ ਕਿਹਾ ਕਿ ਵੈਕਟੀਨ ਦੇ ਪ੍ਰਤੀਨਿਧੀਮੰਡਲ ਦੀ ਅਗਵਾਈ ਵਿਦੇਸ਼ ਮੰਤਰੀ ਕਾਰਡੀਨਲ ਪਿਏਨੋ ਪਾਰੋਨਿਲ ਕਰਨਗੇ।
ਇਹ ਵੀ ਪੜ੍ਹੋ : ਸ਼੍ਰੀਨਗਰ 'ਚ ਹੋਈਆਂ ਅੱਤਵਾਦੀ ਵਾਰਦਾਤਾਂ ਦੀ 'ਆਪ' ਵਲੋਂ ਨਿੰਦਾ
ਪੋਪ ਫ੍ਰਾਂਸਿਸ ਦੇ ਜਲਵਾਯੂ ਸੰਮੇਲਨ 'ਚ ਸ਼ਾਮਲ ਹੋਣ ਦੇ ਕਾਰਨ ਦੇ ਬਾਰੇ 'ਚ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਜੁਲਾਈ 'ਚ 84 ਸਾਲਾ ਫ੍ਰਾਂਸਿਸ ਦੀ ਅੰਤੜੀਆਂ ਦੀ ਸਰਜਰੀ ਹੋਈ ਸੀ। ਪਿਛਲੇ ਮਹੀਨੇ ਇਕ ਇੰਟਰਵਿਊ 'ਚ ਫ੍ਰਾਂਸਿਸ ਨੇ ਕਿਹਾ ਸੀ ਕਿ ਉਹ ਹੁਣ ਠੀਕ ਹੈ ਅਤੇ ਜੇਕਰ ਉਨ੍ਹਾਂ ਦੀ ਸਿਹਤ 'ਚ ਸੁਧਾਰ ਜਾਰੀ ਰਿਹਾ ਤਾਂ ਉਹ ਗਲਾਸਗੋ 'ਚ ਆਯੋਜਿਤ ਸੰਮੇਲਨ 'ਚ ਹਿੱਸਾ ਲੈਣਗੇ।
ਇਹ ਵੀ ਪੜ੍ਹੋ : ਕਸ਼ਮੀਰ 'ਚ ਕਤਲੇਆਮ 'ਤੇ ਘੱਟਗਿਣਤੀ ਕਮਿਸ਼ਨ ਨੇ ਮੰਗੀ ਮੁੱਖ ਸਕੱਤਰ ਤੋਂ ਰਿਪੋਰਟ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।