ਅਮਰੀਕਾ-ਈਰਾਨ ਦੇ ਰਿਸ਼ਤਿਆਂ ਬਾਰੇ ਬੋਲੇ ਪੋਪ ਫਰਾਂਸਿਸ

01/05/2020 7:51:32 PM

ਮਿਲਾਨ (ਏਜੰਸੀ)- ਅਮਰੀਕਾ ਅਤੇ ਈਰਾਨ ਵਿਚਾਲੇ ਵੱਧਦੇ ਤਣਾਅ ਨੂੰ ਲੈ ਕੇ ਈਸਾਈਆਂ ਦੇ ਸਭ ਤੋਂ ਵੱਡੇ ਧਾਰਮਿਕ ਗੁਰੂ ਪੋਪ ਫਰਾਂਸਿਸ ਨੇ ਚਿੰਤਾ ਜਤਾਈ ਹੈ। ਪੋਪ ਨੇ ਦੋਹਾਂ ਹੀ ਦੇਸ਼ਾਂ ਨਾਲ ਗੱਲਬਾਤ ਅਤੇ ਸੰਜਮ ਵਰਤਣ ਦਾ ਸੱਦਾ ਦਿੱਤਾ ਹੈ। ਪੋਪ ਫਰਾਂਸਿਸ ਦਾ ਇਹ ਬਿਆਨ ਈਰਾਨ 'ਤੇ ਅਮਰੀਕੀ ਹਮਲੇ ਦੇ ਦੋ ਦਿਨ ਬਾਅਦ ਆਇਆ।
ਸ਼ੁੱਕਰਵਾਰ ਨੂੰ ਬਗਦਾਦ ਏਅਰਪੋਰਟ 'ਤੇ ਅਮਰੀਕੀ ਡਰੋਨ ਹਮਲੇ ਵਿਚ ਈਰਾਨ ਹਮਾਇਤੀ ਕੁਰਦ ਫੋਰਸ ਦੇ ਮੁਖੀ ਮੇਜਰ ਜਨਰਲ ਕਾਸਿਮ ਸੁਲੇਮਾਨੀ ਅਤੇ ਈਰਾਨੀ ਮਿਲੀਸ਼ੀਆ ਨੇਤਾ ਅਬੂ ਮਹਦੀ ਅਲ-ਮੁਹਾਂਡਿਸ ਦੀ ਮੌਤ ਹੋ ਗਈ ਸੀ।
ਐਤਵਾਰ ਨੂੰ ਵੈਟੀਕਨ ਸਿਟੀ ਵਿਚ ਸੇਂਟ ਪੀਟਰ ਸਕਵਾਇਰ 'ਤੇ ਆਪਣੇ ਹਫਤੇ ਦੇ ਸੰਬੋਧਨ ਦੌਰਾਨ ਪੋਪ ਫਰਾਂਸਿਸ ਨੇ ਈਰਾਨ ਦਾ ਨਾਂ ਬਿਨਾਂ ਤਣਾਅ ਦੇ ਮਾਹੌਲ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਦੁਨੀਆ ਦੇ ਕਈ ਹਿੱਸਿਆਂ ਵਿਚ ਇਸ ਨੂੰ ਮਹਿਸੂਸ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਸਾਰੀਆਂ ਧਿਰਾਂ ਨਾਲ ਗੱਲਬਾਤ ਕਰਨ ਦੇ ਰਸਤੇ ਨੂੰ ਅਪਨਾਉਣ ਅਤੇ ਦੁਸ਼ਮਨੀ ਨੂੰ ਦੂਰ ਕਰਨ ਲਈ ਕਹਿੰਦਾ ਹਾਂ। ਜੰਗ ਨਾਲ ਸਿਰਫ ਮੌਤਾਂ ਅਤੇ ਤਬਾਹੀ ਹੁੰਦੀ ਹੈ।


Sunny Mehra

Content Editor

Related News