ਪੋਪ ਫ੍ਰਾਂਸਿਸ ਦੀ ਵਿਗੜੀ ਸਿਹਤ, ਸੰਬੋਧਨ ਕੀਤਾ ਰੱਦ

Friday, Feb 28, 2020 - 05:24 PM (IST)

ਪੋਪ ਫ੍ਰਾਂਸਿਸ ਦੀ ਵਿਗੜੀ ਸਿਹਤ, ਸੰਬੋਧਨ ਕੀਤਾ ਰੱਦ

ਵੇਟਿਕਨ ਸਿਟੀ- ਸਰਦੀ-ਜ਼ੁਕਾਮ ਨਾਲ ਪੀੜਤ ਪੋਪ ਨੇ ਸ਼ੁੱਕਰਵਾਰ ਨੂੰ ਆਪਣਾ ਅਧਿਕਾਰਿਤ ਸੰਬੋਧਨ ਰੱਦ ਕਰ ਦਿੱਤਾ ਹੈ। ਵੇਟਿਕਨ ਸਿਟੀ ਵਲੋਂ ਕਿਹਾ ਗਿਆ ਹੈ ਕਿ 83 ਸਾਲਾ ਪੋਪ ਰੋਜ਼ਾਨਾ ਵਾਂਗ ਸਵੇਰ ਦੀ ਪ੍ਰਾਰਥਨਾ ਵਿਚ ਸ਼ਾਮਲ ਹੋਏ ਤੇ ਇਸ ਦੇ ਅਖੀਰ ਵਿਚ ਉਹਨਾਂ ਨੇ ਲੋਕਾਂ ਦਾ ਧੰਨਵਾਦ ਕੀਤਾ। ਉਹਨਾਂ ਨੇ ਨਿੱਜੀ ਮੁਲਾਕਾਤਾਂ ਦਾ ਪਹਿਲਾਂ ਤੋਂ ਮਿੱਥਿਆ ਪ੍ਰੋਗਰਾਮ ਵੀ ਬਰਕਾਰ ਰੱਖਿਆ ਪਰ ਅਧਿਕਾਰਿਤ ਸੰਬੋਧਨ ਰੱਦ ਕਰ ਦਿੱਤਾ। ਵੇਟਿਕਨ ਵਲੋਂ ਇਹ ਨਹੀਂ ਦੱਸਿਆ ਗਿਆ ਕਿ ਪੋਪ ਨੂੰ ਅਸਲ ਵਿਚ ਕੀ ਹੋਇਆ ਹੈ, ਬੱਸ ਇੰਨਾਂ ਹੀ ਦੱਸਿਆ ਗਿਆ ਹੈ ਕਿ ਬੁੱਧਵਾਰ ਤੋਂ ਉਹਨਾਂ ਨੂੰ ਖੰਘ ਤੇ ਜ਼ੁਕਾਮ ਹੈ। ਵੀਰਵਾਰ ਨੂੰ ਉਹਨਾਂ ਨੇ ਸ਼ਹਿਰ ਦਾ ਦੌਰਾ ਵੀ ਰੱਦ ਕਰ ਦਿੱਤਾ।


author

Baljit Singh

Content Editor

Related News