ਪੋਪ ਫਰਾਂਸਿਸ ਨੇ ਜੰਗਲ ਦੀ ਅੱਗ ਨਾਲ ਜੂਝ ਰਹੇ ਲਾਸ ਏਂਜਲਸ ਦੇ ਲੋਕਾਂ ਪ੍ਰਤੀ ਹਮਦਰਦੀ ਕੀਤੀ ਪ੍ਰਗਟ
Wednesday, Jan 22, 2025 - 08:10 PM (IST)
ਰੋਮ (ਏਜੰਸੀ)- ਪੋਪ ਫਰਾਂਸਿਸ ਨੇ ਬੁੱਧਵਾਰ ਨੂੰ ਜੰਗਲ ਦੀ ਅੱਗ ਨਾਲ ਜੂਝ ਰਹੇ ਲਾਸ ਏਂਜਲਸ ਦੇ ਲੋਕਾਂ ਪ੍ਰਤੀ ਹਮਦਰਦੀ ਪ੍ਰਗਟ ਕੀਤੀ। ਉਨ੍ਹਾਂ ਨੇ ਆਪਣੀ ਹਫਤਾਵਾਰੀ ਮੀਟਿੰਗ ਦੌਰਾਨ ਇਸ ਆਫ਼ਤ ਦਾ ਜ਼ਿਕਰ ਕੀਤਾ ਅਤੇ 'ਲੇਡੀ ਆਫ ਗੁਆਡਾਲੁਪ' ਨੂੰ ਸੱਦਾ ਦਿੱਤਾ, ਜਿਸਦੀ ਰੋਮਨ ਕੈਥੋਲਿਕ ਪੂਜਾ ਕਰਦੇ ਹਨ। ਪੋਪ ਨੇ ਕਿਹਾ ਕਿ ਮੇਰਾ ਦਿਲ ਲਾਸ ਏਂਜਲਸ ਦੇ ਲੋਕਾਂ ਦੇ ਨਾਲ ਹੈ ਜੋ ਭਿਆਨਕ ਜੰਗਲੀ ਅੱਗਾਂ ਦੇ ਨਤੀਜੇ ਵਜੋਂ ਬਹੁਤ ਦੁਖੀ ਹਨ, ਜਿਸਨੇ ਪੂਰੇ ਖੇਤਰ ਅਤੇ ਭਾਈਚਾਰਿਆਂ ਨੂੰ ਤਬਾਹ ਕਰ ਦਿੱਤਾ ਹੈ।
'ਲੇਡੀ ਆਫ਼ ਗੁਆਡਾਲੁਪ' ਆਪਣੀਆਂ ਅਸੀਸਾਂ ਵਰਸਾਏ ਅਤੇ ਸਾਰੇ ਪੀੜਤਾਂ ਲਈ ਉਮੀਦ ਲੈ ਕੇ ਆਵੇ। ਲਾਸ ਏਂਜਲਸ ਵਿੱਚ 7 ਜਨਵਰੀ ਨੂੰ ਤੂਫਾਨ, ਤੇਜ਼ ਹਵਾਵਾਂ ਅਤੇ ਖੁਸ਼ਕ ਮੌਸਮ ਕਾਰਨ ਲੱਗੀ ਜੰਗਲ ਦੀ ਅੱਗ ਵਿੱਚ ਘੱਟੋ-ਘੱਟ 28 ਲੋਕ ਮਾਰੇ ਜਾ ਚੁੱਕੇ ਹਨ,ਹਜ਼ਾਰਾਂ ਲੋਕ ਬੇਘਰ ਹੋ ਗਏ ਹਨ ਅਤੇ 14,000 ਤੋਂ ਵੱਧ ਢਾਂਚੇ ਤਬਾਹ ਹੋ ਗਏ ਹਨ।