ਪੋਪ ਨੇ ਜਰਮਨ ਕਾਰਡੀਨਲ ਦਾ ਅਸਤੀਫ਼ਾ ਕੀਤਾ ਅਸਵੀਕਾਰ, ਦਿੱਤਾ ਇਹ ਸੁਝਾਅ

Thursday, Jun 10, 2021 - 06:03 PM (IST)

ਪੋਪ ਨੇ ਜਰਮਨ ਕਾਰਡੀਨਲ ਦਾ ਅਸਤੀਫ਼ਾ ਕੀਤਾ ਅਸਵੀਕਾਰ, ਦਿੱਤਾ ਇਹ ਸੁਝਾਅ

ਰੋਮ (ਭਾਸ਼ਾ): ਪੋਪ ਫ੍ਰਾਂਸਿਸ ਨੇ ਚਰਚ ਵਿਚ ਯੌਨ ਸ਼ੋਸ਼ਣ ਸੰਬੰਧੀ ਘਪਲੇ ਦੇ ਮੁੱਦੇ 'ਤੇ ਜਰਮਨ ਕਾਰਡੀਨਲ ਰੀਨਹਾਰਡ ਮਾਰਕਸ ਵੱਲੋਂ ਦਿੱਤੇ ਗਏ ਅਸਤੀਫ਼ੇ ਪੱਤਰ ਨੂੰ ਵੀਰਵਾਰ ਨੂੰ ਅਸਵੀਕਾਰ ਕਰ ਦਿਤਾ। ਪੋਪ ਨੇ ਕਿਹਾ ਕਿ ਸੁਧਾਰਾਂ ਦੀ ਪ੍ਰਕਿਰਿਆ ਜ਼ਰੂਰੀ ਹੈ ਅਤੇ ਹਰੇਕ ਬਿਸ਼ਪ ਨੂੰ ਸਬੰਧਤ ਅਪਰਾਧ ਸੰਕਟ ਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ। 

ਪੜ੍ਹੋ ਇਹ ਅਹਿਮ ਖਬਰ - ਵੱਡੀ ਖ਼ਬਰ : ਆਸਟ੍ਰੇਲੀਆ ਨੇ 'ਸਤੰਬਰ' ਤੱਕ ਵਧਾਈ ਅੰਤਰਰਾਸ਼ਟਰੀ ਯਾਤਰਾ ਪਾਬੰਦੀ ਦੀ ਮਿਆਦ

ਜਰਮਨ ਕਾਰਡੀਨਲ ਨੇ ਪਿਛਲੇ ਹਫ਼ਤੇ ਘੋਸ਼ਣਾ ਕੀਤੀ ਸੀ ਕਿ ਯੌਨ ਸ਼ੋਸ਼ਣ ਦੇ ਮਾਮਲਿਆਂ 'ਤੇ ਚਰਚ ਦੇ ਠੀਕ ਢੰਗ ਨਾਲ ਨਾ ਨਜਿੱਠਣ ਨਾਲ ਪੈਦਾ ਹੋਏ ਮੁੱਦੇ 'ਤੇ ਉਹਨਾਂ ਨੇ ਮਿਊਨਿਖ ਦੇ ਆਰਕਬਿਸ਼ਪ ਅਹੁਦੇ ਤੋਂ ਅਸਤੀਫ਼ਾ ਪੱਤਰ ਦੇਣ ਦੇ ਪੇਸ਼ਕਸ਼ ਕੀਤੀ ਹੈ। ਫ੍ਰਾਂਸਿਸ ਨੇ ਉਹਨਾਂ ਦਾ ਅਸਤੀਫ਼ਾ ਅਸਵੀਕਾਰ ਕਰ ਦਿੱਤਾ ਅਤੇ ਪੱਤਰ ਲਿਖ ਕੇ ਕਿਹਾ ਕਿ ਉਹਨਾਂ ਨੂੰ ਆਰਕਬਿਸ਼ਪ ਅਹੁਦੇ 'ਤੇ ਬਣੇ ਰਹਿਣਾ ਚਾਹੀਦਾ ਹੈ। ਪੋਪ ਨੇ ਕਿਹਾ ਕਿ ਅਸਤੀਫ਼ਾ ਪੱਤਰ ਦੀ ਜਗ੍ਹਾ ਸੁਧਾਰਾਂ ਦੀ ਪ੍ਰਕਿਰਿਆ ਨੂੰ ਅੱਗੇ ਵਧਾਉਣਾ ਜ਼ਰੂਰੀ ਹੈ ਜੋ ਸ਼ਾਬਦਿਕ ਦੀ ਜਗ੍ਹਾ ਅਸਲੀ ਹੋਣ ਭਾਵੇਂ ਉਸ ਦੀ ਨਤੀਜਾ ਕੁਝ ਵੀ ਨਿਕਲੇ।

ਪੜ੍ਹੋ ਇਹ ਅਹਿਮ ਖਬਰ- ਅਮਰੀਕੀ ਮੁਸਲਿਮ ਸਾਂਸਦ ਦੇ ਬਿਆਨ 'ਤੇ ਭੜਕੇ ਯਹੂਦੀ ਸਾਂਸਦ, ਮੰਗਿਆ ਸਪਸ਼ੱਟੀਕਰਨ


author

Vandana

Content Editor

Related News