ਪੋਪ ਨੇ ਇਜ਼ਰਾਈਲ ਤੇ ਹਮਾਸ ਦਰਮਿਆਨ ਹੋ ਰਹੀ ਹਿੰਸਾ ਦੀ ਕੀਤੀ ਨਿੰਦਾ

Sunday, May 16, 2021 - 08:46 PM (IST)

ਪੋਪ ਨੇ ਇਜ਼ਰਾਈਲ ਤੇ ਹਮਾਸ ਦਰਮਿਆਨ ਹੋ ਰਹੀ ਹਿੰਸਾ ਦੀ ਕੀਤੀ ਨਿੰਦਾ

ਵੈਟਿਕਨ ਸਿਟੀ-ਪੋਪ ਫ੍ਰਾਂਸਿਸ ਨੇ ਇਜ਼ਰਾਈਲ ਅਤੇ ਫਲਸਤੀਨੀਆਂ ਦਰਮਿਆਨ 'ਅਸਵਿਕਾਰ' ਹਿੰਸਾ ਦੀ ਸਖਤ ਨਿੰਦਾ ਕੀਤੀ ਅਤੇ ਕਿਹਾ ਕਿ ਵਿਸ਼ੇਸ਼ ਤੌਰ 'ਤੇ ਬੱਚਿਆਂ ਦੀ ਮੌਤ ਸੰਕੇਤ ਹਨ ਕਿ ਉਹ ਭਵਿੱਖ ਦਾ ਨਿਰਮਾਣ ਨਹੀਂ ਕਰਨਾ ਚਾਹੁੰਦੇ ਹਨ। ਪੋਪ ਫ੍ਰਾਂਸਿਸ ਨੇ ਐਤਵਾਰ ਨੂੰ ਸੈਂਟ ਪੀਟਰ ਸਕੁਵਾਇਰ ਵੱਲ ਖੁੱਲ੍ਹਦੀ ਖਿੜਕੀ ਤੋਂ ਆਸ਼ੀਰਵਾਦ ਦੇਣ ਦੇ ਪ੍ਰੋਗਰਾਮ 'ਚ ਸ਼ਾਂਤੀ, ਸੰਜਮ ਅਤੇ ਗੱਲਬਾਤ ਦੇ ਰਸਤੇ ਲਈ ਅੰਤਰਰਾਸ਼ਟਰੀ ਮਦਦ ਦੀ ਪ੍ਰਾਥਨਾ ਕੀਤੀ।

ਉਨ੍ਹਾਂ ਨੇ ਕਿਹਾ ਕਿ ਮੈਂ ਖੁਦ ਨੂੰ ਪੁੱਛਿਆ ਕਿ ਇਸ ਨਫਰਤ ਅਤੇ ਬਦਲੇ ਨਾਲ ਕੀ ਮਿਲੇਗਾ? ਕੀ ਅਸੀਂ ਸੱਚ 'ਚ ਮੰਨਦੇ ਹਾਂ ਕਿ ਅਸੀਂ ਹੋਰਾਂ ਨੂੰ ਤਬਾਹ ਕਰ ਕੇ ਸ਼ਾਂਤੀ ਹਾਸਲ ਕਰ ਸਕਦੇ ਹਾਂ? ਪੋਪ ਨੇ ਕਿਹਾ ਕਿ ਈਸ਼ਵਰ ਦੇ ਨਾਂ 'ਤੇ ਜਿਸ ਨੇ ਸਾਨੂੰ ਸਾਰੇ ਇਨਸਾਨਾਂ ਨੂੰ ਬਰਾਬਰ ਹੱਕ, ਡਿਊਟੀ ਅਤੇ ਸਨਮਾਨ ਨਾਲ ਬਣਾਇਆ ਅਤੇ ਭਰਾ ਦੀ ਤਰ੍ਹਾਂ ਰਹਿਣ ਦਾ ਹੁਕਮ ਦਿੱਤਾ, ਮੈਂ ਅਪੀਲ ਕਰਦਾ ਹਾਂ ਕਿ ਇਸ ਹਿੰਸਾ ਨੂੰ ਬੰਦ ਕੀਤਾ ਜਾਵੇ। ਜ਼ਿਕਰਯੋਗ ਹੈ ਕਿ ਇਜ਼ਰਾਈਲ ਗਾਜ਼ਾ ਸਿਟੀ 'ਤੇ ਕੁਝ ਦਿਨਾਂ ਤੋਂ ਹਵਾਈ ਹਮਲੇ ਕਰ ਰਿਹਾ ਹੈ ਅਤੇ ਇਹ ਲੜਾਈ ਇਜ਼ਰਾਈਲ ਅਤੇ ਗਾਜ਼ਾ 'ਚ ਸੱਤਾਧਾਰੀ ਹਮਾਸ ਦੇ ਅੱਤਵਾਦੀਆਂ ਦਰਮਿਆਨ ਹੋ ਰਹੀ ਹੈ। ਗਾਜ਼ਾ ਦੇ ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਐਤਵਾਰ ਦੇ ਹਮਲੇ 'ਚ ਮਰਨ ਵਾਲੇ 26 ਤੋਂ 10 ਮਹਿਲਾਵਾਂ ਅਤੇ 8 ਬੱਚੇ ਸ਼ਾਮਲ ਸਨ।


author

Khushdeep Jassi

Content Editor

Related News