ਪੌਪ ਸਟਾਰ ਕੈਮਿਲਾ ਕੈਬੇਲੋ ਨੇ ਆਪਣੇ ਪ੍ਰਸ਼ੰਸਕਾਂ ਨੂੰ ਭਾਰਤ ਦੀ ਮਦਦ ਕਰਨ ਦੀ ਕੀਤੀ ਅਪੀਲ

Sunday, May 02, 2021 - 06:40 PM (IST)

ਪੌਪ ਸਟਾਰ ਕੈਮਿਲਾ ਕੈਬੇਲੋ ਨੇ ਆਪਣੇ ਪ੍ਰਸ਼ੰਸਕਾਂ ਨੂੰ ਭਾਰਤ ਦੀ ਮਦਦ ਕਰਨ ਦੀ ਕੀਤੀ ਅਪੀਲ

ਲਾਸ ਏਂਜਲਸ (ਭਾਸ਼ਾ) : ਪੌਪ ਸਟਾਰ ਕੈਮਿਲਾ ਕੈਬੇਲੋ ਨੇ ਆਪਣੇ ਪ੍ਰਸ਼ੰਸਕਾਂ ਅਤੇ ਸੋਸ਼ਲ ਮੀਡੀਆ ਫਾਲੋਅਰਜ਼ ਨੂੰ ਕੋਵਿਡ-19 ਮਹਾਮਾਰੀ ਦੀ ਦੂਜੀ ਲਹਿਰ ਦਰਮਿਆਨ ਫੰਡ ਜੁਟਾ ਕੇ ਭਾਰਤ ਦੀ ਮਦਦ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਐਤਵਾਰ ਨੂੰ ਇੰਸਟਾਗ੍ਰਾਮ ’ਤੇ ਲਿਖਿਆ ਕਿ ਦੁਨੀਆ ਭਰ ਦੇ ਲੋਕਾਂ ਨੂੰ ਸਿਹਤ ਸੰਕਟ ਨਾਲ ਨਜਿੱਠਣ ਵਿਚ ਭਾਰਤ ਦੀ ਮਦਦ ਲਈ ਇਕੱਠੇ ਹੋਣਾ ਚਾਹੀਦਾ ਹੈ।

ਇਹ ਵੀ ਪੜ੍ਹੋ : ਤਾਈਵਾਨ ਨੇ ਵੀ ਨਿਭਾਈ ਭਾਰਤ ਨਾਲ ਦੋਸਤੀ, 150 ਆਕਸੀਜਨ ਕੰਸਨਟ੍ਰੇਟਰ ਅਤੇ 500 ਆਕਸੀਜਨ ਸਿਲੰਡਰ ਭੇਜੇ

 
 
 
 
 
 
 
 
 
 
 
 
 
 
 

A post shared by camila (@camila_cabello)

ਉਨ੍ਹਾਂ ਲਿਖਿਆ, ‘ਭਾਰਤ ਕੋਵਿਡ-19 ਦੀ ਵਿਨਾਸ਼ਕਾਰੀ ਦੂਜੀ ਲਹਿਰ ਦਾ ਸਾਹਮਣਾ ਕਰ ਰਿਹਾ ਹੈ ਅਤੇ ਉਸ ਨੂੰ ਲੋਕਾਂ ਦੀ ਜਾਨ ਬਚਾਉਣ ਲਈ ਸੰਸਾਧਨਾਂ ਅਤੇ ਮਦਦ ਦੀ ਜ਼ਰੂਤ ਹੈ। ਜੇਕਰ ਤੁਸੀਂ ਚਾਹੋ ਤਾਂ ਭਾਰਤ ਨੂੰ ਦੇਣ ਲਈ 10 ਲੱਖ ਡਾਲਰ ਜੁਟਾਉਣ ਵਿਚ ਜੈ ਸ਼ੈਟੀ ਅਤੇ ਰਾਧਿਕਾ ਦੇਵਲੂਕੀਆ ਦੀ ਮਦਦ ਕਰ ਸਕਦੇ ਹੋ ਅਤੇ ਉਨ੍ਹਾਂ ਦਾ ਪ੍ਰਾਯੋਜਕ ਇੰਡੀਆਸਪੋਰਾ ਇਸਦੀ ਦੇਖਰੇਖ ਕਰੇਗਾ। ਅਸੀਂ ਕੁੱਝ ਚੰਗਾ ਕਰਨ ਦੀ ਕੋਸ਼ਿਸ਼ ਕਰ ਸਕਦੇ ਹਾਂ।’

PunjabKesari

ਇਹ ਵੀ ਪੜ੍ਹੋ : ਲੇਬਨਾਨ ਦੀ ਝੀਲ ’ਚੋਂ ਮਿਲੀਆਂ ਜ਼ਹਿਰੀਲੀਆਂ ਅਤੇ ਵਾਇਰਸ ਸੰਕਰਮਿਤ 40 ਟਨ ਮਰੀਆਂ ਹੋਈਆਂ ਮੱਛੀਆਂ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News