ਪੂਰਨਿਮਾ ਦੇਵੀ ਬਰਮਨ ਸੰਯੁਕਤ ਰਾਸ਼ਟਰ ਦੇ ਸਰਵਉੱਚ ਵਾਤਾਵਰਣ ਪੁਰਸਕਾਰ ਨਾਲ ਸਨਮਾਨਿਤ

11/23/2022 3:28:28 PM

ਸੰਯੁਕਤ ਰਾਸ਼ਟਰ (ਭਾਸ਼ਾ)- ਭਾਰਤੀ ਜੰਗਲੀ ਜੀਵ ਵਿਗਿਆਨੀ ਡਾ. ਪੂਰਨਿਮਾ ਦੇਵੀ ਬਰਮਨ ਨੂੰ ਸੰਯੁਕਤ ਰਾਸ਼ਟਰ ਦੇ ਸਰਵਉੱਚ ਵਾਤਾਵਰਣ ਪੁਰਸਕਾਰ ‘ਚੈਂਪੀਅਨਸ ਆਫ ਦਿ ਅਰਥ’ ਨਾਲ ਸਨਮਾਨਿਤ ਕੀਤਾ ਗਿਆ ਹੈ। ਬਰਮਨ ਨੂੰ ਇਹ ਸਨਮਾਨ ਈਕੋਸਿਸਟਮ ਦੇ ਪਤਨ ਨੂੰ ਰੋਕਣ ਲਈ ਉਨ੍ਹਾਂ ਦੇ ਪਰਿਵਰਤਨਸ਼ੀਲ ਕਾਰਜ ਲਈ ਦਿੱਤਾ ਗਿਆ ਹੈ। ਬਰਮਨ ਨੂੰ ਸੰਯੁਕਤ ਰਾਸ਼ਟਰ ਵਾਤਾਵਰਨ ਪ੍ਰੋਗਰਾਮ (UNEP) ਵੱਲੋਂ ਇਸ ਸਾਲ ਦੇ 'ਚੈਂਪੀਅਨਜ਼ ਆਫ਼ ਦਿ ਅਰਥ' ਪੁਰਸਕਾਰ ਦੀ 'ਉਦਮੀ ਵਿਜ਼ਨ' ਸ਼੍ਰੇਣੀ ਵਿੱਚ ਸਨਮਾਨਿਤ ਕੀਤਾ ਗਿਆ ਹੈ।

ਜੰਗਲੀ ਜੀਵ ਵਿਗਿਆਨੀ ਬਰਮਨ "ਹਰਗਿਲਾ ਆਰਮੀ" ਦੀ ਅਗਵਾਈ ਕਰਦੀ ਹੈ, ਜੋ ਸਟੌਰਕ ਨੂੰ ਅਲੋਪ ਹੋਣ ਤੋਂ ਬਚਾਉਣ ਲਈ ਸਮਰਪਿਤ ਅੰਦੋਲਨ ਹੈ, ਜਿਸ ਵਿਚ ਸਿਰਫ਼ ਔਰਤਾਂ ਸ਼ਾਮਲ ਹਨ। ਔਰਤਾਂ ਸਟੌਰਕ ਪੰਛੀ ਵਰਗੇ ਮੁਖੌਟੇ ਬਣਾਉਂਦੀਆਂ ਹਨ ਅਤੇ ਵੇਚਦੀਆਂ ਹਨ, ਜਿਸ ਨਾਲ ਆਪਣੀ ਵਿੱਤੀ ਸੁਤੰਤਰਤਾ ਦੇ ਨਾਲ ਹੀ ਅਲੋਪ ਹੁੰਦੀ ਪ੍ਰਜਾਤੀ ਦੇ ਬਾਰੇ ਵਿਚ ਜਾਗਰੂਕਤਾ ਪੈਦਾ ਕਰਨ ਵਿੱਚ ਮਦਦ ਮਿਲਦੀ ਹੈ। ਯੂ.ਐੱਨ.ਈ.ਪੀ. ਦੀ ਵੈੱਬਸਾਈਟ ਦੇ ਅਨੁਸਾਰ, ਪੰਜ ਸਾਲ ਦੀ ਉਮਰ ਵਿੱਚ, ਬਰਮਨ ਨੂੰ ਅਸਾਮ ਵਿੱਚ ਬ੍ਰਹਮਪੁੱਤਰ ਨਦੀ ਦੇ ਕੋਲ ਉਸਦੀ ਦਾਦੀ ਕੋਲ ਰਹਿਣ ਲਈ ਭੇਜਿਆ ਗਿਆ ਸੀ। ਬਰਮਨ ਨੇ ਕਿਹਾ, 'ਮੈਂ ਸਟੌਰਕ ਅਤੇ ਹੋਰ ਕਈ ਕਿਸਮਾਂ ਦੇ ਪੰਛੀਆਂ ਨੂੰ ਦੇਖਿਆ। ਉਨ੍ਹਾਂ ਨੇ (ਦਾਦੀ ਨੇ) ਮੈਨੂੰ ਪੰਛੀਆਂ ਬਾਰੇ ਗੀਤ ਸਿਖਾਏ। ਉਨ੍ਹਾਂ ਨੇ ਮੈਨੂੰ ਬਗਲੇ ਅਤੇ ਸਟੌਰਕ ਲਈ ਗਾਉਣ ਨੂੰ ਕਿਹਾ ਅਤੇ ਫਿਰ ਮੈਨੂੰ ਪੰਛੀਆਂ ਨਾਲ ਪਿਆਰ ਹੋ ਗਿਆ।'


cherry

Content Editor

Related News