ਕੰਗਾਲ ਪਾਕਿਸਤਾਨ ’ਚ ਹੁਣ ‘ਅਕਾਲ’ ਦਾ ਖ਼ਦਸ਼ਾ, ਪਾਣੀ ਦੀ ਵੰਡ ਨੂੰ ਲੈ ਕੇ ਸਿੰਧ-ਪੰਜਾਬ ਵਿਚਾਲੇ ਵਧਿਆ ਤਣਾਅ
Monday, Jun 07, 2021 - 03:28 PM (IST)
ਪੇਸ਼ਾਵਰ : ਪਹਿਲਾਂ ਤੋਂ ਆਰਥਿਕ ਮੋਰਚੇ ’ਤੇ ਬੇਹਾਲ ਪਾਕਿਸਤਾਨ ਦੇ ਕਈ ਹਿੱਸਿਆਂ ਵਿਚ ‘ਅਕਾਲ’ ਪੈਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ।ਪਾਕਿਸਤਾਨ ਦੀ ਪੰਜਾਬ ਕੈਬਨਿਟ ਨੇ ਪਾਣੀ ਦੇ ਮੁੱਦੇ ’ਤੇ ਸਿੰਧ ਸਰਕਾਰ ਦੇ ਗੈਰ-ਜ਼ਿੰਮੇਵਾਰਾਨਾ ਰਵੱਈਏ ’ਤੇ ਚਿੰਤਾ ਜ਼ਾਹਿਰ ਕੀਤੀ ਹੈ। ‘ਦਿ ਡਾਨ’ ਦੀ ਰਿਪੋਰਟ ਅਨੁਸਾਰ ਪੰਜਾਬ ਕੈਬਨਿਟ ਦੀ 44ਵੀਂ ਮੀਟਿੰਗ ਦੀ ਕਾਰਵਾਈ ਦੌਰਾਨ ਮੁੱਖ ਮੰਤਰੀ ਦੇ ਵਿਸ਼ੇਸ਼ ਸਹਾਇਕ ਡਾ. ਫਿਰਦੌਸ ਆਸ਼ਿਕ ਅਵਾਨ ਨੇ ਦੱਸਿਆ ਕਿ ਅਸੀਂ ਸੰਘ ਦੀਆਂ ਇਕਾਈਆਂ ਪ੍ਰਤੀ ਅਜਿਹੇ ਰਵੱਈਏ ਨੂੰ ਰੱਦ ਕਰਦੇ ਹਾਂ। ਉਨ੍ਹਾਂ ਕਿਹਾ ਕਿ ਪੰਜਾਬ ਨੇ ਹਮੇਸ਼ਾ ਵੱਡੇ ਭਰਾ ਵਜੋਂ ਕੰਮ ਕੀਤਾ ਹੈ ਪਰ ਇਹ ਕਿਸੇ ਨੂੰ ਵੀ ਉਨ੍ਹਾਂ ਦੇ ਹੱਕਾਂ ’ਤੇ ਡਾਕਾ ਮਾਰਨ ਨਹੀਂ ਦੇਵੇਗਾ।”
ਇਹ ਵੀ ਪੜ੍ਹੋ : ਜੀ-7 ਸ਼ਿਖਰ ਸੰਮੇਲਨ : 2022 ਦੇ ਅਖੀਰ ਤੱਕ ਦੁਨੀਆ ਦੇ ਸਾਰੇ ਲੋਕਾਂ ਨੂੰ ਕੋਰੋਨਾ ਵੈਕਸੀਨ ਦਾ ਰੱਖਾਂਗੇ ਟੀਚਾ : ਜੋਹਨਸਨ
ਪਾਣੀ ਦੀ ਵੰਡ ਨੂੰ ਲੈ ਕੇ ਸਿੰਧ-ਪੰਜਾਬ ਵਿਚਾਲੇ ਵਧੀ ਰੱਸਾਕਸ਼ੀ
ਪਾਣੀਆਂ ਦੀ ਵੰਡ ਨੂੰ ਲੈ ਕੇ ਪਾਕਿਸਤਾਨ ਦੀ ਸਿੰਧ ਅਤੇ ਪੰਜਾਬ ਦੀ ਸਿੰਧ ਨਦੀ ਪ੍ਰਣਾਲੀ ਅਥਾਰਟੀ (ਆਈ. ਆਰ. ਐੱਸ. ਏ.) ਦੇ ਮੈਂਬਰਾਂ ਦਰਮਿਆਨ ਝਗੜਾ ਉਦੋਂ ਹੇਠਲੇ ਪੱਧਰ ’ਤੇ ਪਹੁੰਚ ਗਿਆ, ਜਦੋਂ ਸਿੰਧੂ ਤੋਂ ਟੀਪੀ-ਲਿੰਕ ਨਹਿਰ ਦੇ ਖੁੱਲ੍ਹਣ ਕਾਰਨ ਰਿਪੇਰੀਅਨ ਸੰਘ ਇਕਾਈਆਂ ਪੀਣ ਵਾਲੇ ਪਾਣੀ ਨੂੰ ਤਰਸਣ ਲੱਗ ਪਈਆਂ। ਰਿਪੋਰਟ ਦੇ ਅਨੁਸਾਰ ਸਿੰਧੂ ਨਦੀ ਪ੍ਰਣਾਲੀ ਅਥਾਰਟੀ (ਆਈ. ਆਰ. ਐੱਸ. ਏ.) ਨੇ 27 ਮਈ ਨੂੰ ਪਾਣੀ ਦੀ ਸਥਿਤੀ ਦਾ ਜਾਇਜ਼ਾ ਲੈਣ ਤੋਂ ਬਾਅਦ 21 ਮਈ ਤੋਂ 10 ਜੂਨ ਦੇ ਸਮੇਂ ਦੌਰਾਨ ਦੇਸ਼ ’ਚ 17 ਫੀਸਦੀ ਦੇ ਪਾਣੀ ਦੇ ਘਾਟੇ ਦਾ ਅਨੁਮਾਨ ਲਗਾਇਆ ਹੈ। ਮੁੱਖ ਮੰਤਰੀ ਉਸਮਾਨ ਬੁਜ਼ਦਾਰ ਦੀ ਪ੍ਰਧਾਨਗੀ ਵਿੱਚ ਹੋਈ ਕੈਬਨਿਟ ਦੀ ਬੈਠਕ ’ਚ ਸਰਕਾਰੀ ਕਰਮਚਾਰੀਆਂ ਦੀ ਤਨਖਾਹ ’ਚ ਵਾਧੇ ਨੂੰ ਮਨਜ਼ੂਰੀ ਦਿੱਤੀ ਗਈ ਅਤੇ ਕਿਹਾ ਗਿਆ ਕਿ ਬੀ. ਐੱਸ.-1 ਤੋਂ ਬੀ. ਐੱਸ.-19 ’ਚ ਸੇਵਾ ਨਿਭਾ ਰਹੇ 7,21,000 ਤੋਂ ਵੱਧ ਸੂਬਾਈ ਸਰਕਾਰੀ ਕਰਮਚਾਰੀਆਂ ਨੂੰ 1 ਜੂਨ ਤੋਂ 25 ਫੀਸਦੀ ਵਿਸ਼ੇਸ਼ ਭੱਤਾ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ : ਇਟਲੀ : 18 ਮਹੀਨਿਆਂ ਬਾਅਦ ਸ਼ੁਰੂ ਹੋਈ ਕਰੂਜ਼ ਸੇਵਾ ਖ਼ਿਲਾਫ਼ ਵਾਤਾਵਰਣ ਪ੍ਰੇਮੀਆਂ ਨੇ ਕੀਤਾ ਜ਼ਬਰਦਸਤ ਪ੍ਰਦਰਸ਼ਨ
ਸਿੰਧ ਸਰਕਾਰ ਨੇ ਪੰਜਾਬ ਦੇ ਮੁੱਖ ਮੰਤਰੀ ਦੀ ਪੇਸ਼ਕਸ਼ ਨੂੰ ਕਰ ਦਿੱਤਾ ਰੱਦ
ਇਸ ਦੌਰਾਨ ਸਿੰਧ ਸਰਕਾਰ ਨੇ ਪਾਣੀ ਦੀ ਘਾਟ ਦੇ ਮੁੱਦੇ ’ਤੇ ਪੰਜਾਬ ਦੇ ਮੁੱਖ ਮੰਤਰੀ ਉਸਮਾਨ ਬੁਜ਼ਦਾਰ ਦੇ ਸੰਸਦ ਮੈਂਬਰਾਂ ਦੀ ਸੂਬੇ ਦੇ ਬੈਰਾਜਾਂ ਦਾ ਦੌਰਾ ਕਰਵਾਉਣ ਦੇ ਪ੍ਰਸਤਾਵ ਨੂੰ ਖਾਰਿਜ ਕਰ ਦਿੱਤਾ ਹੈ। ਸੀ. ਐੱਮ. ਉਸਮਾਨ ਬੁਜ਼ਦਾਰ ਨੇ ਸਿੰਧ ਦੇ ਵਿਧਾਇਕ ਨੂੰ ਸਿੰਧ ਨੂੰ ਪੰਜਾਬ ਬੈਰਾਜ ਦਾ ਦੌਰਾ ਕਰਨ ਲਈ ਸੱਦਾ ਦਿੱਤਾ ਸੀ ਤਾਂ ਕਿ ਸਿੰਧ ਵੱਲੋਂ ਦਰਸਾਏ ਗਏ ਪਾਣੀ ਦੇ ਅਲਾਟਮੈਂਟ ਦੇ ਸਬੰਧ ’ਚ ਉਠਾਏ ਮਸਲੇ ਨੂੰ ਹੱਲ ਕਰਨ ਲਈ ਪੰਜਾਬ ਬੈਰਾਜ ਦਾ ਦੌਰਾ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਸਿੰਧੂ ਨਦੀ ਪ੍ਰਣਾਲੀ ਅਥਾਰਟੀ (ਆਈ. ਆਰ. ਐੱਸ. ਏ.) ਵਿਰੁੱਧ ਸ਼ਿਕਾਇਤ ਅਤੇ ਵਿਰੋਧ ਕੀਤਾ ਹੈ, ਇਸ ਲਈ ਪੰਜਾਬ ਜਾਣ ਦੀ ਕੋਈ ਜ਼ਰੂਰਤ ਨਹੀਂ ਹੈ। ਸਿਆਲ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਚਸ਼ਮਾ-ਜੇਹਲਮ ਲਿੰਕ ਨਹਿਰ ਅਤੇ ਤੌਂਸਾ-ਪੰਜਨਾਦ ਲਿੰਕ ਨਹਿਰ ’ਚ ਪਾਣੀ ਛੱਡਣ ਬਾਰੇ ਜਵਾਬ ਦੇਣਾ ਚਾਹੀਦਾ ਹੈ।
ਪਾਕਿਸਤਾਨ ਪੀਪਲਜ਼ ਪਾਰਟੀ ਦੇ ਸਕੱਤਰ ਨੇ ਦਿੱਤੀ ਚੇਤਾਵਨੀ
ਇਸ ਮੁੱਦੇ ’ਤੇ ਪਾਕਿਸਤਾਨ ਪੀਪਲਜ਼ ਪਾਰਟੀ (ਪੀ. ਪੀ. ਪੀ.) ਸਿੰਧ ਦੇ ਸਕੱਤਰ ਅਜ਼ੀਜ਼ ਧਮਰਾ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਪਾਣੀ ਦੀ ਘਾਟ ਕਾਰਨ ਝੋਨੇ ਦੀ ਕਾਸ਼ਤ ਨਹੀਂ ਕਰ ਸਕੇ ਤਾਂ ਦੇਸ਼ ਨੂੰ ਅਨਾਜ ਦੇ ਗੰਭੀਰ ਸੰਕਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸ਼ੁੱਕਰਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਧਮਰਾ ਨੇ ਕਿਹਾ ਕਿ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ. ਟੀ. ਆਈ.) ਸਰਕਾਰ ਦੇ ਅਧਿਕਾਰੀਆਂ ਨੇ ਹਮੇਸ਼ਾ ਗ਼ਲਤ ਅਤੇ ਲੋਕ ਵਿਰੋਧੀ ਨੀਤੀਆਂ ਰਾਹੀਂ ਸਿੰਧ ਸੂਬੇ ਨੂੰ ਪੱਛੜੇਪਣ ਵੱਲ ਧੱਕਣ ਦੀ ਕੋਸ਼ਿਸ਼ ਕੀਤੀ ਹੈ।
ਸਰਕਾਰ ਕੋਲ ਕਿਸਾਨਾਂ ਲਈ ਨਹੀਂ ਹੈ ਕੋਈ ਯੋਜਨਾ
ਉਨ੍ਹਾਂ ਕਿਹਾ ਕਿ ਸਰਕਾਰ ਕੋਲ ਕਿਸਾਨਾਂ ਲਈ ਕੋਈ ਯੋਜਨਾ ਨਹੀਂ ਹੈ। ਧਮਰਾ ਅਨੁਸਾਰ ਲੋਕ ਪਾਣੀ ਦੀ ਘਾਟ ਕਾਰਨ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕਰਨਗੇ। ਅਜ਼ੀਜ਼ ਧਮਰਾ ਨੇ ਕਿਹਾ ਕਿ ਨਾ ਸਿਰਫ ਆਰਥਿਕਤਾ ਬਲਕਿ ਸੂਬੇ ਦੇ ਕਈ ਕਿਸਾਨਾਂ ਦੀ ਰੋਜ਼ੀ-ਰੋਟੀ ਵੀ ਦਾਅ ’ਤੇ ਲੱਗੀ ਹੋਈ ਹੈ। ਉਨ੍ਹਾਂ ਨੇ ਸਿੰਧੂ ਨਦੀ ਪ੍ਰਣਾਲੀ ਅਥਾਰਟੀ (ਆਈ. ਆਰ. ਐੱਸ. ਏ.) ਦੇ ਚੇਅਰਮੈਨ ਅਤੇ ਇਮਰਾਨ ਖਾਨ ਦੀ ਅਗਵਾਈ ਵਾਲੀ ਸਰਕਾਰ ਨੂੰ ਤੌਂਸਾ ਲਿੰਕ ਨਹਿਰ ਲਈ ਜ਼ਿੰਮੇਵਾਰ ਠਹਿਰਾਇਆ। ਧਮਰਾ ਨੇ ਕਿਹਾ ਕਿ ਦੇਸ਼ ’ਤੇ ਥੋਪੀਆਂ ਗਈਆਂ ਸ਼ਾਸਕਾਂ ਦੀਆਂ ਨੀਤੀਆਂ ਅਤੇ ਖਿੱਤਿਆਂ ’ਚ ਪਾਣੀ ਦੇ ਸੰਕਟ ਕਾਰਨ ਖੇਤੀ ਸੈਕਟਰ ਪਹਿਲਾਂ ਹੀ ਬਹੁਤ ਨੁਕਸਾਨ ਝੱਲ ਰਿਹਾ ਹੈ।