ਖ਼ਰਾਬ ਇੰਟਰਨੈੱਟ ਸੇਵਾਵਾਂ ਅਫਗਾਨ ਕੁੜੀਆਂ ਦੀ ਆਨਲਾਈਨ ਪੜ੍ਹਾਈ ''ਚ ਪਾ ਰਹੀਆਂ ਹਨ ਰੁਕਾਵਟ

03/28/2023 1:23:16 PM

ਕਾਬੁਲ (ਏਜੰਸੀ): ਤਾਲਿਬਾਨ ਸ਼ਾਸਨ ਦੇ ਅਧੀਨ ਆਪਣੀ ਸਿੱਖਿਆ ਨੂੰ ਜਾਰੀ ਰੱਖਣ ਦੀ ਉਮੀਦ ਵਿੱਚ ਅਫਗਾਨ ਕੁੜੀਆਂ ਨੇ ਸਿੱਖਣ ਦੇ ਆਨਲਾਈਨ ਮੋਡ ਦਾ ਸਹਾਰਾ ਲਿਆ ਹੈ ਪਰ ਖ਼ਰਾਬ ਇੰਟਰਨੈੱਟ ਸੇਵਾਵਾਂ ਨੇ ਉਹਨਾਂ ਦੀ ਪੜ੍ਹਾਈ ਵਿਚ ਰੁਕਾਵਟ ਪਾਈ ਹੈ। ਖਾਮਾ ਪ੍ਰੈਸ ਨੇ ਇਹ ਰਿਪੋਰਟ ਦਿੱਤੀ ਹੈ। ਅਗਸਤ 2021 ਦੇ ਮੱਧ ਵਿਚ ਤਾਲਿਬਾਨ ਦੇ ਅਫਗਾਨਿਸਤਾਨ 'ਤੇ ਕਬਜ਼ਾ ਕਰਨ ਦੇ ਨਤੀਜੇ ਵਜੋਂ ਕਈ ਫ਼ਰਮਾਨ ਜਾਰੀ ਕੀਤੇ ਗਏ ਹਨ; ਕੁੜੀਆਂ ਅਤੇ ਔਰਤਾਂ ਨੂੰ ਘਰ ਵਿੱਚ ਰਹਿਣ ਲਈ ਮਜ਼ਬੂਰ ਕੀਤਾ ਗਿਆ, ਕੁੜੀਆਂ ਨੂੰ ਯੂਨੀਵਰਸਿਟੀਆਂ ਵਿੱਚ ਦਾਖ਼ਲੇ ਤੋਂ ਵਾਂਝਾ ਕਰ ਦਿੱਤਾ ਗਿਆ ਅਤੇ ਜ਼ਿਆਦਾਤਰ ਔਰਤਾਂ ਨੂੰ ਇਸਲਾਮੀ ਪਹਿਰਾਵੇ ਬਾਰੇ ਚਿੰਤਾਵਾਂ ਕਾਰਨ ਗੈਰ-ਸਰਕਾਰੀ ਸੰਸਥਾਵਾਂ ਲਈ ਕੰਮ ਕਰਨ ਤੋਂ ਰੋਕ ਦਿੱਤਾ ਗਿਆ।

ਅਫਗਾਨ ਔਰਤਾਂ ਨੇ ਡੀ-ਫੈਕਟੋ ਅਧਿਕਾਰੀਆਂ ਵੱਲੋਂ ਉਨ੍ਹਾਂ 'ਤੇ ਲਗਾਈਆਂ ਗਈਆਂ ਪਾਬੰਦੀਆਂ ਦਾ ਮੁਕਾਬਲਾ ਕਰਨ ਲਈ ਆਨਲਾਈਨ ਸਿੱਖਣ ਵੱਲ ਝੁਕਾਅ ਦਿਖਾਇਆ, ਹਾਲਾਂਕਿ ਉਨ੍ਹਾਂ ਵਿੱਚੋਂ ਕਈ ਹੁਣ ਖ਼ਰਾਬ ਇੰਟਰਨੈਟ ਦੀ ਮਾਰ ਝੱਲ ਰਹੀਆਂ ਹਨ। 22 ਸਾਲਾ ਵਿਦਿਆਰਥਣ ਸੋਫੀਆ ਵੀ ਅਜਿਹੀ ਹੀ ਇਕ ਸ਼ਖਸੀਅਤ ਹੈ। ਉਸ ਨੇ ਘਰ ਵਿਚ ਵਰਤੇ ਜਾਂਦੇ ਕੰਪਿਊਟਰ ਦੀ ਵਰਤੋਂ ਕਰਕੇ  ਰੂਮੀ ਅਕੈਡਮੀ ਵੱਲੋਂ ਪੇਸ਼ ਕੀਤੇ ਗਏ ਇੱਕ ਆਨਲਾਈਨ ਅੰਗਰੇਜ਼ੀ ਕੋਰਸ ਵਿੱਚ ਦਾਖ਼ਲਾ ਲਿਆ ਪਰ ਹੋਰ ਬਹੁਤ ਸਾਰੀਆਂ ਵਿਦਿਆਰਥੀਣਾਂ ਵਾਂਗ  ਸੋਫੀਆ ਨੂੰ ਵੀ ਕਨੈਕਟੀਵਿਟੀ ਦੀਆਂ ਸਮੱਸਿਆ ਹੈ। ਹਾਲ ਦੇ ਇਕ ਪਾਠ ਦੌਰਾਨ ਜਦੋਂ ਉਸਦੀ ਕੰਪਿਊਟਰ ਸਕ੍ਰੀਨ ਫ੍ਰੀਜ਼ ਹੋ ਗਈ ਤਾਂ ਉਸਨੇ ਵਾਰ-ਵਾਰ ਸਵਾਲ ਕੀਤਾ ਕਿ ਕੀ ਉਸਦੀ ਅਧਿਆਪਕਾ ਉਸਨੂੰ ਸੁਣ ਸਕਦੀ ਹੈ। ਫਿਰ ਥੋੜੀ ਦੇਰ ਬਾਅਦ ਉਸਦਾ ਕੰਪਿਊਟਰ ਇੱਕ ਵਾਰ ਫਿਰ ਚਾਲੂ ਹੋਇਆ ਅਤੇ ਲੈਕਚਰ ਜਾਰੀ ਰਿਹਾ।

ਜ਼ਿਕਰਯੋਗ ਹੈ ਕਿ ਤਾਲਿਬਾਨ ਵੱਲੋਂ ਅਫਗਾਨ ਕੁੜੀਆਂ ਦੇ ਸਕੂਲਾਂ, ਯੂਨੀਵਰਸਿਟੀਆਂ ਅਤੇ ਨੌਕਰੀਆਂ 'ਤੇ ਜਾਣ 'ਤੇ ਪਾਬੰਦੀ ਲਗਾਉਣ ਤੋਂ ਬਾਅਦ ਇੰਟਰਨੈੱਟ ਦੀ ਵਰਤੋਂ ਕਰਨ ਵਾਲੀਆਂ ਔਰਤਾਂ ਅਤੇ ਲੜਕੀਆਂ ਦੀ ਗਿਣਤੀ 'ਚ ਕਾਫੀ ਵਾਧਾ ਹੋਇਆ ਹੈ ਪਰ ਬਿਜਲੀ ਬੰਦ ਹੋਣ ਅਤੇ ਹੌਲੀ ਇੰਟਰਨੈੱਟ ਦੇ ਬਾਵਜੂਦ ਵਿਦਿਆਰਥੀਆਂ ਨੂੰ ਅਜੇ ਵੀ ਸਹਾਇਤਾ ਦੀ ਲੋੜ ਹੈ, ਖਾਸ ਕਰਕੇ ਦੇਸ਼ ਵਿੱਚ ਔਰਤਾਂ ਨੂੰ। ਅਫ਼ਗਾਨ ਵਿਦਿਆਰਥੀਆਂ ਅਤੇ ਕੁੜੀਆਂ ਸਮੇਤ ਹੁਣ ਹਰ ਕਿਸੇ ਕੋਲ ਇੰਟਰਨੈੱਟ ਤੱਕ ਪਹੁੰਚ ਹੈ, ਜਿਸ ਨਾਲ ਉਹ ਤਾਲਿਬਾਨ ਸਰਕਾਰ ਵੱਲੋਂ ਲਗਾਈਆਂ ਗਈਆਂ ਪਾਬੰਦੀਆਂ ਨੂੰ ਦੂਰ ਕਰ ਸਕਦੇ ਹਨ ਅਤੇ ਆਪਣੀ ਪੜ੍ਹਾਈ ਅਤੇ ਪੇਸ਼ੇ ਨੂੰ ਅੱਗੇ ਵਧਾ ਸਕਦੇ ਹਨ।


cherry

Content Editor

Related News