ਪੋਂਪੀਓ ਉੱਤਰ ਕੋਰੀਆ ਤੋਂ ਅਮਰੀਕੀ ਕੈਦੀਆਂ ਨਾਲ ਪਰਤੇ ਸਵਦੇਸ਼

Wednesday, May 09, 2018 - 06:45 PM (IST)

ਪੋਂਪੀਓ ਉੱਤਰ ਕੋਰੀਆ ਤੋਂ ਅਮਰੀਕੀ ਕੈਦੀਆਂ ਨਾਲ ਪਰਤੇ ਸਵਦੇਸ਼

ਵਾਸ਼ਿੰਗਟਨ— ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਉੱਤਰ ਕੋਰੀਆ ਦੇ ਦੌਰੇ ਤੋਂ ਅਮਰੀਕਾ ਪਰਤ ਰਹੇ ਹਨ ਤੇ ਉਹ ਉੱਤਰ ਕੋਰੀਆ ਤੋਂ ਆਪਣੇ ਨਾਲ ਤਿੰਨ ਅਮਰੀਕੀ ਕੈਦੀਆਂ ਨੂੰ ਵੀ ਲੈ ਆਏ ਹਨ, ਜੋ ਕਿ ਦੇਖਣ 'ਚ ਤੰਦਰੁਸਤ ਨਜ਼ਰ ਆ ਰਹੇ ਹਨ। ਇਸ ਦੀ ਜਾਣਕਾਰੀ ਅਮਰੀਕੀ ਰਾਸ਼ਟਰਪਤੀ ਨੇ ਦਿੱਤੀ ਹੈ।


ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੁੱਧਵਾਰ ਨੂੰ ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਮੈਨੂੰ ਇਹ ਦੱਸਦਿਆਂ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਵਿਦੇਸ਼ ਮੰਤਰੀ ਮਾਈਕ ਪੋਂਪੀਓ ਉੱਤਰ ਕੋਰੀਆ ਤੋਂ ਆਪਣੇ ਨਾਲ ਤਿੰਨੇ ਅਮਰੀਕੀਆਂ ਨੂੰ ਨਾਲ ਲਿਆ ਰਹੇ ਹਨ, ਜੋ ਕਿ ਦੇਖਣ 'ਚ ਤੰਦਰੁਸਤ ਹਨ। ਜ਼ਿਕਰਯੋਗ ਹੈ ਕਿ ਅਮਰੀਕੀ ਵਿਦੇਸ਼ ਮੰਤਰੀ ਦੇ ਉੱਤਰ ਕੋਰੀਆ ਦੌਰੇ ਦੌਰਾਨ ਕਿਆਸ ਲਾਏ ਜਾ ਰਹੇ ਸਨ ਕਿ ਉਹ ਇਸ ਦੌਰਾਨ ਤਿੰਨੋਂ ਅਮਰੀਕੀ ਕੈਦੀਆਂ ਦੇ ਨਾਲ-ਨਾਲ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਉੱਤਰ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਦੀ ਮੁਲਾਕਾਤ ਦੇ ਪ੍ਰੋਗਰਾਮ ਦੀ ਜਾਣਕਾਰੀ ਵੀ ਲਿਆਉਣਗੇ। ਪੋਂਪੀਓ ਆਪਣੇ ਜਾਪਾਨ ਦੌਰੇ ਤੋਂ ਬਾਅਦ ਉੱਤਰ ਕੋਰੀਆ ਦੀ ਰਾਜਧਾਨੀ ਪਿਓਂਗਯਾਂਗ ਪਹੁੰਚੇ ਸਨ।


Related News