ਪਾਕਿਸਤਾਨ ''ਚ ਚੋਟੀ ਨੂੰ ਫਤਿਹ ਕਰਨ ਮਗਰੋਂ ਪੋਲੈਂਡ ਦੇ ਪਰਬਤਾਰੋਹੀ ਦੀ ਮੌਤ

Tuesday, Jul 04, 2023 - 04:02 PM (IST)

ਪਾਕਿਸਤਾਨ ''ਚ ਚੋਟੀ ਨੂੰ ਫਤਿਹ ਕਰਨ ਮਗਰੋਂ ਪੋਲੈਂਡ ਦੇ ਪਰਬਤਾਰੋਹੀ ਦੀ ਮੌਤ

ਪੇਸ਼ਾਵਰ (ਭਾਸ਼ਾ): ਪਾਕਿਸਤਾਨ ਦੇ ਨੰਗਾ ਪਰਬਤ ਦੇ ਸਿਖਰ ’ਤੇ ਚੜ੍ਹਨ ਮਗਰੋਂ ਪੋਲੈਂਡ ਦੇ ਇਕ ਪਰਬਤਾਰੋਹੀ ਦੀ ਮੌਤ ਹੋ ਗਈ। ਸਥਾਨਕ ਪੁਲਸ ਅਤੇ ਇਕ ਪਰਬਤਾਰੋਹੀ ਅਧਿਕਾਰੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਨੰਗਾ ਪਰਬਤ ਦੀਆਂ ਖ਼ਤਰਨਾਕ ਸਥਿਤੀਆਂ ਕਾਰਨ ਇਸ ਨੂੰ 'ਕਾਤਲ ਪਹਾੜ' ਵੀ ਕਿਹਾ ਜਾਂਦਾ ਹੈ। ਸਥਾਨਕ ਪੁਲਸ ਅਧਿਕਾਰੀ ਜ਼ਾਹਿਦ ਹੁਸੈਨ ਨੇ ਕਿਹਾ ਕਿ ਪਾਵੇਲ ਟੋਮਾਸਜ਼ ਕੋਪੇਕ ਨੂੰ 8,126 ਮੀਟਰ (26,660 ਫੁੱਟ) ਦੇ ਸਿਖਰ ਤੋਂ ਉਤਰਨ ਦੇ ਦੌਰਾਨ ਉਲਟ ਮੌਸਮ ਕਾਰਨ ਸਾਹ ਲੈਣ ਵਿੱਚ ਮੁਸ਼ਕਲ ਆਈ ਸੀ। ਉਸ ਦੇ ਨਾਲ ਦੋ ਹੋਰ ਪਰਬਤਰੋਹੀ ਵੀ ਸਨ। 

ਪੜ੍ਹੋ ਇਹ ਅਹਿਮ ਖ਼ਬਰ-ਪਾਕਿਸਤਾਨ ਸਰਕਾਰ ਨੇ ਰਾਤੋ ਰਾਤ ਭ੍ਰਿਸ਼ਟਾਚਾਰ ਵਿਰੋਧੀ ਕਾਨੂੰਨਾਂ 'ਚ ਕੀਤੇ ਬਦਲਾਅ 

ਅਜੇ ਤੱਕ ਇਹ ਸਪੱਸ਼ਟ ਨਹੀਂ ਹੈ ਕਿ ਕੋਪੇਕ ਦੀ ਲਾਸ਼ ਨੂੰ ਮੁੜ ਪ੍ਰਾਪਤ ਕਰਨ ਲਈ ਕੋਈ ਆਪ੍ਰੇਸ਼ਨ ਸ਼ੁਰੂ ਕੀਤਾ ਗਿਆ ਹੈ ਜਾਂ ਨਹੀਂ। ਅਧਿਕਾਰੀਆਂ ਨੇ ਦੱਸਿਆ ਕਿ ਬਾਕੀ ਦੋ ਪਰਬਤਰੋਹੀ ਸੁਰੱਖਿਅਤ ਹਨ ਅਤੇ ਆਪਣੇ ਬੇਸ ਕੈਂਪ ਵੱਲ ਪਰਤ ਰਹੇ ਹਨ। ਪਾਕਿਸਤਾਨ ਦੇ ਐਲਪਾਈਨ ਕਲੱਬ ਦੇ ਸਕੱਤਰ ਕਰਾਰ ਹੈਦਰੀ ਨੇ ਕਿਹਾ ਕਿ ਉਨ੍ਹਾਂ ਨੂੰ ਪਰਬਤਾਰੋਹੀ ਕੰਪਨੀ ਤੋਂ ਕੋਪੇਕ ਦੀ ਮੌਤ ਦੀ ਸੂਚਨਾ ਮਿਲੀ ਸੀ। ਉਨ੍ਹਾਂ ਕਿਹਾ ਕਿ ਪਰਬਤਾਰੋਹੀ ਦੀ ਲਾਸ਼ ਨੂੰ ਵਾਪਸ ਲਿਆਉਣ ਦਾ ਕੋਈ ਵੀ ਫ਼ੈਸਲਾ ਉਸ ਦੇ ਪਰਿਵਾਰ ਦੀ ਰਾਏ ਲੈ ਕੇ ਲਿਆ ਜਾਵੇਗਾ। ਹੈਦਰੀ ਨੇ ਦੱਸਿਆ ਕਿ ਆਸਿਫ ਭੱਟੀ ਨਾਂ ਦਾ ਪਾਕਿਸਤਾਨੀ ਪਰਬਤਾਰੋਹੀ ਸੂਰਜ ਦੀਆਂ ਅਲਟਰਾਵਾਇਲਟ ਕਿਰਨਾਂ ਕਾਰਨ ਅੱਖਾਂ 'ਚ ਜਲਨ ਕਾਰਨ ਨੰਗਾ ਪਰਬਤ 'ਤੇ ਫਸ ਗਿਆ ਹੈ ਅਤੇ ਉਸ ਨੂੰ ਸੁਰੱਖਿਅਤ ਵਾਪਸ ਲਿਆਉਣ ਲਈ ਯਤਨ ਜਾਰੀ ਹਨ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News