ਪਾਕਿਸਤਾਨ ''ਚ ਇਸ ਸਾਲ ਪੋਲੀਓ ਦੇ 41 ਮਾਮਲੇ ਆਏ ਸਾਹਮਣੇ

Saturday, Oct 26, 2024 - 04:16 PM (IST)

ਪਾਕਿਸਤਾਨ ''ਚ ਇਸ ਸਾਲ ਪੋਲੀਓ ਦੇ 41 ਮਾਮਲੇ ਆਏ ਸਾਹਮਣੇ

ਇਸਲਾਮਾਬਾਦ (ਏਜੰਸੀ)- ਪਾਕਿਸਤਾਨ ਵਿਚ ਪੋਲੀਓ ਦੇ 2 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ ਇਸ ਦੇ ਨਾਲ ਹੀ ਇਸ ਸਾਲ ਦੇਸ਼ ਵਿਚ ਇਸ ਘਾਤਕ ਇਨਫੈਕਸ਼ਨ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ ਵਧ ਕੇ 41 ਹੋ ਗਈ ਹੈ। ਸ਼ਨੀਵਾਰ ਨੂੰ ਮੀਡੀਆ ਰਿਪੋਰਟ 'ਚ ਇਹ ਜਾਣਕਾਰੀ ਦਿੱਤੀ ਗਈ। ਡਾਨ ਅਖਬਾਰ ਮੁਤਾਬਕ ਵੀਰਵਾਰ ਅਤੇ ਸ਼ੁੱਕਰਵਾਰ ਨੂੰ 2 ਨਵੇਂ ਮਾਮਲੇ ਸਾਹਮਣੇ ਆਏ। ਵਿਸ਼ਵ ਪੱਧਰ 'ਤੇ 24 ਅਕਤੂਬਰ ਨੂੰ ਪੋਲੀਓ ਦਿਵਸ ਵਜੋਂ ਮਨਾਇਆ ਜਾਂਦਾ ਹੈ।

ਇਹ ਵੀ ਪੜ੍ਹੋ: ਜਸਟਿਸ ਯਾਹੀਆ ਅਫਰੀਦੀ ਨੇ ਪਾਕਿਸਤਾਨ ਦੇ 30ਵੇਂ ਚੀਫ਼ ਜਸਟਿਸ ਵਜੋਂ ਚੁੱਕੀ ਸਹੁੰ

ਬਲੋਚਿਸਤਾਨ ਅਤੇ ਖੈਬਰ ਪਖਤੂਨਖਵਾ ਸੂਬਿਆਂ 'ਚ ਸਾਹਮਣੇ ਆਏ ਇਹ 2 ਮਾਮਲੇ ਪੋਲੀਓ ਵਾਇਰਸ ਨੂੰ ਖਤਮ ਕਰਨ ਲਈ ਦੇਸ਼ ਦੇ ਯਤਨਾਂ ਨੂੰ ਝਟਕਾ ਹਨ। ਖਬਰ 'ਚ ਕਿਹਾ ਗਿਆ ਹੈ ਕਿ ਬਲੋਚਿਸਤਾਨ ਦੇ ਲੋਰਾਲਾਈ ਜ਼ਿਲ੍ਹੇ 'ਚ ਕਰੀਬ ਸਾਢੇ 3 ਸਾਲ ਦੀ ਇਕ ਬੱਚੀ ਇਨਫੈਕਟਿਡ ਹੋਈ ਹੈ। ਉਹ 8 ਅਕਤੂਬਰ ਨੂੰ ਅਧਰੰਗ ਦਾ ਸ਼ਿਕਾਰ ਹੋ ਗਈ। ਨੈਸ਼ਨਲ ਇੰਸਟੀਚਿਊਟ ਆਫ਼ ਹੈਲਥ ਵਿਖੇ ਪੋਲੀਓ ਖਾਤਮੇ ਲਈ ਖੇਤਰੀ ਸੰਦਰਭ ਪ੍ਰਯੋਗਸ਼ਾਲਾ ਦੁਆਰਾ ਇਸ ਦੀ ਪੁਸ਼ਟੀ ਕੀਤੀ ਗਈ ਹੈ।

ਇਹ ਵੀ ਪੜ੍ਹੋ: ਅਮਰੀਕਾ ਨੇ ਇਕ ਸਾਲ 'ਚ 90,000 ਭਾਰਤੀਆਂ ਨੂੰ ਕੀਤਾ ਗ੍ਰਿਫ਼ਤਾਰ, ਜਾਣੋ ਵਜ੍ਹਾ

ਅਖਬਾਰ ਮੁਤਾਬਕ ਇਸ ਸਾਲ ਇਸ ਜ਼ਿਲ੍ਹੇ 'ਚ ਪੋਲੀਓ ਦਾ ਇਹ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਪੋਲੀਓ ਟੀਕਾਕਰਨ ਮੁਹਿੰਮ ਦੌਰਾਨ ਸੰਕਰਮਿਤ ਬੱਚੀ ਨੂੰ ਪੋਲੀਓ ਰੋਕੂ ਖੁਰਾਕ ਨਹੀਂ ਦਿੱਤੀ ਗਈ ਸੀ। ਉਥੇ ਹੀ ਪੋਲੀਓ ਦਾ ਦੂਜਾ ਮਾਮਲਾ ਖੈਬਰ ਪਖਤੂਨਖਵਾ ਸੂਬੇ ਦੇ ਕੋਹਾਟ ਜ਼ਿਲ੍ਹੇ 'ਚ ਸਾਹਮਣੇ ਆਇਆ ਹੈ ਅਤੇ ਮਰੀਜ਼ ਕਰੀਬ ਢਾਈ ਸਾਲ ਦਾ ਇਕ ਬੱਚਾ ਹੈ। ਖਬਰ ਅਨੁਸਾਰ ਹੁਣ ਤੱਕ ਬਲੋਚਿਸਤਾਨ ਤੋਂ 21, ਸਿੰਧ ਤੋਂ 12, ਖੈਬਰ ਪਖਤੂਨਖਵਾ ਤੋਂ 6 ਅਤੇ ਪੰਜਾਬ ਅਤੇ ਇਸਲਾਮਾਬਾਦ ਤੋਂ 1-1 ਮਾਮਲੇ ਸਾਹਮਣੇ ਆਏ ਹਨ।

ਇਹ ਵੀ ਪੜ੍ਹੋ: ਭਾਰਤੀ ਹੋਣਗੇ ਪ੍ਰਭਾਵਿਤ, ਟਰੂਡੋ ਨੇ 'ਕੈਨੇਡਾ First ਨੀਤੀ' ਦਾ ਕੀਤਾ ਐਲਾਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

cherry

Content Editor

Related News