ਪਾਕਿ ’ਚ ਨਹੀਂ ਰੁਕ ਰਿਹਾ ਪੋਲੀਓ ਕੇਸਾਂ ਦਾ ਮਿਲਣਾ, ਦੋ ਹੋਰ ਨਵੇਂ ਕੇਸ ਮਿਲੇ

Saturday, May 28, 2022 - 06:58 PM (IST)

ਪਾਕਿ ’ਚ ਨਹੀਂ ਰੁਕ ਰਿਹਾ ਪੋਲੀਓ ਕੇਸਾਂ ਦਾ ਮਿਲਣਾ, ਦੋ ਹੋਰ ਨਵੇਂ ਕੇਸ ਮਿਲੇ

ਗੁਰਦਾਸਪੁਰ/ਪਾਕਿਸਤਾਨ (ਜ. ਬ.)-ਪਾਕਿਸਤਾਨ ਦੇ ਖੈਬਰ-ਪਖਤੂਨਖਵਾ ਸੂਬੇ ਦੇ ਉੱਤਰੀ ਵਜ਼ੀਰਿਸਤਾਨ ਇਲਾਕੇ ’ਚ ਪੋਲੀਓ ਦੇ ਦੋ ਨਵੇਂ ਕੇਸ ਮਿਲਣ ਤੋਂ ਬਾਅਦ ਇਕ ਮਹੀਨੇ ’ਚ ਪੋਲੀਓ ਦੇ ਨਵੇਂ ਮਿਲਣ ਵਾਲੇ ਕੇਸਾਂ ਦੀ ਗਿਣਤੀ 6 ਹੋ ਗਈ ਹੈ। ਪਾਕਿਸਤਾਨ ’ਚ ਪੋਲੀਓ ਕੇਸ ਮਿਲਣ ਨਾਲ ਭਾਰਤ ’ਤੇ ਵੀ ਇਸ ਦਾ ਅਸਰ ਪੈ ਸਕਦਾ ਹੈ, ਜਦਕਿ ਭਾਰਤ ਪੋਲੀਓ ਮੁਕਤ ਦੇਸ਼ ਐਲਾਨ ਕੀਤਾ ਜਾ ਚੁੱਕਾ ਹੈ। ਸੂਤਰਾਂ ਅਨੁਸਾਰ ਇਸ ਸਾਲ ਮਈ ਮਹੀਨੇ ’ਚ ਪੋਲੀਓ ਦੇ ਜਿਨ੍ਹਾਂ 6 ਕੇਸਾਂ ਦੀ ਪੁਸ਼ਟੀ ਹੋਈ ਹੈ, ਉਹ ਸਾਰੇ ਉੱਤਰੀ ਵਜ਼ੀਰਿਸਤਾਨ ਨਾਲ ਸਬੰਧਿਤ ਹਨ।

ਇਹ ਵੀ ਪੜ੍ਹੋ : ਟਰਾਂਸਪੋਰਟ ਮੰਤਰੀ ਭੁੱਲਰ ਨੇ ਸਕੂਲ ਪ੍ਰਬੰਧਕਾਂ ਨੂੰ ਬੱਸਾਂ ਦਾ ਬਕਾਇਆ ਟੈਕਸ ਭਰਨ ਸਬੰਧੀ ਦਿੱਤੀ ਇਹ ਹਦਾਇਤ

ਜਿਸ ਤਰ੍ਹਾਂ ਨਾਲ 15 ਮਹੀਨਿਆਂ ਦੀ ਚੁੱਪੀ ਤੋਂ ਬਾਅਦ ਪੋਲੀਓ ਕੇਸਾਂ ਦਾ ਮਿਲਣਾ ਸ਼ੁਰੂ ਹੋਇਆ ਹੈ, ਉਸ ਤੋਂ ਲੱਗਦਾ ਹੈ ਕਿ ਪਾਕਿਸਤਾਨ ’ਚ ਇਹ ਅੰਕੜਾ ਵਧ ਸਕਦਾ ਹੈ। ਭਾਰਤ ਤੇ ਪਾਕਿਸਤਾਨ ਵਿਚ ਕੁਝ ਧਾਰਮਿਕ ਪ੍ਰੋਗਰਾਮਾਂ ’ਚ ਸ਼ਾਮਲ ਹੋਣ ਲਈ ਲੋਕਾਂ ਦਾ ਆਉਣਾ-ਜਾਣਾ ਬਣਿਆ ਰਹਿੰਦਾ ਹੈ, ਜਿਸ ਕਾਰਨ ਇਸ ਵਾਇਰਸ ਦੇ ਭਾਰਤ ’ਚ ਫਿਰ ਪਹੁੰਚਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ, ਜਦਕਿ ਭਾਰਤ ਕਈ ਸਾਲਾਂ ਤੋਂ ਪੋਲੀਓ ਤੋਂ ਮੁਕਤ ਹੈ। ਇਸਲਾਮਾਬਾਦ ਨੈਸ਼ਨਲ ਇੰਸਟੀਚਿਊਟਸ ਆਫ ਹੈਲਥ ਵੱਲੋਂ ਕੇਸਾਂ ਦੀ ਪੁਸ਼ਟੀ ’ਚ ਇਕ ਲੜਕਾ ਅਤੇ ਇਕ ਲੜਕੀ ਪੋਲੀਓ ਪੀੜਤ ਪਾਏ ਗਏ। ਦੋਵਾਂ ਦੀ ਉਮਰ 18-18 ਮਹੀਨਿਆਂ ਦੀ ਹੈ ਅਤੇ ਦੋਵੇਂ ਮੀਰ ਅਲੀ ਤਹਿਸੀਲ ਦੇ ਰਹਿਣ ਵਾਲੇ ਹਨ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਲੋਕਾਂ ਦੇ ਘਰਾਂ ਤੱਕ ਸਰਕਾਰੀ ਸਹੂਲਤਾਂ ਪਹੁੰਚਾਉਣ ਦੀ ਖਿੱਚੀ ਤਿਆਰੀ


author

Manoj

Content Editor

Related News