ਮਲੇਸ਼ੀਆ ਵਿਚ ਪ੍ਰਧਾਨ ਮੰਤਰੀ ਦਾਅਵੇਦਾਰ ਅਨਵਰ ਤੋਂ ਪੁਲਸ ਕਰੇਗੀ ਪੁੱਛਗਿੱਛ
Wednesday, Dec 11, 2019 - 07:23 PM (IST)

ਕੁਆਲਾਲੰਪੁਰ- ਮਲੇਸ਼ੀਆਈ ਵਿਚ ਪ੍ਰਧਾਨ ਮੰਤਰੀ ਮਹਾਤਿਰ ਮੁਹੰਮਦ ਦੇ ਉੱਤਰਾਧਿਕਾਰੀ ਮੰਨੇ ਜਾਣ ਵਾਲੇ ਅਨਵਰ ਇਬਰਾਹੀਮ ਤੋਂ ਪੁਲਸ ਸਾਬਕਾ ਪੁਰਸ਼ ਸਹਿਯੋਗੀ ਦਾ ਕਥਿਤ ਤੌਰ 'ਤੇ ਯੌਨ ਸ਼ੋਸ਼ਣ ਕਰਨ ਦੇ ਮਾਮਲੇ ਵਿਚ ਪੁੱਛਗਿੱਛ ਕਰੇਗੀ। ਅਨਵਰ ਨੇ ਪਹਿਲਾਂ ਸੋਧ ਸਹਿਯੋਗੀ ਮੁਹੰਮਦ ਯੂਸੁਫ ਰਾਵਦਾਰ ਵਲੋਂ ਲਾਏ ਦੌਸ਼ਾਂ ਤੋਂ ਇਨਕਾਰ ਕਰ ਦਿੱਤਾ ਹੈ ਜਦੋਂ ਕਿ ਰਾਵਦਾਰ ਦਾ ਦਾਅਵਾ ਹੈ ਕਿ ਪਿਛਲੇ ਸਾਲ ਉਹਨਾਂ ਦਾ ਯੌਨ ਸ਼ੋਸ਼ਣ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਅਨਵਰ ਪਹਿਲਾਂ ਵੀ ਨੌਜਵਾਨ ਪੁਰਸ਼ ਸਹਿਯੋਗੀ ਨਾਲ ਕੁਰਕਮ ਕਰਨ ਦੇ ਦੋਸ਼ ਵਿਚ ਕਰੀਬ 10 ਸਾਲ ਕੈਦ ਦੀ ਸਜ਼ਾ ਕੱਟ ਚੁੱਕੇ ਹਨ। ਉਥੇ ਹੀ ਉਹਨਾਂ ਦੇ ਸਮਰਥਕਾਂ ਦਾ ਕਹਿਣਾ ਹੈ ਕਿ ਇਹ ਦੋਸ਼ ਉਹਨਾਂ ਦੇ ਸਿਆਸੀ ਕਰੀਅਰ ਖਤਮ ਕਰਨ ਦੇ ਟੀਚੇ ਨਾਲ ਲਗਾਇਆ ਗਿਆ ਹੈ। ਮਲੇਸ਼ੀਆ ਵਿਚ ਕਾਨੂੰਨੀ ਰੂਪ ਨਾਲ ਸਮਲਿੰਗੀ ਯੌਨ ਸਬੰਧ ਬਣਾਉਣਾ ਅਪਰਾਧ ਹੈ।a