ਪੁਲਸ ਨੇ ਇਮਰਾਨ ਖਾਨ ਦੀ ਰਿਹਾਇਸ਼ ਨੂੰ ਘੇਰਿਆ, ਅੱਤਵਾਦੀਆਂ ਦੇ ਲੁਕੇ ਹੋਣ ਦਾ ਇਲਜ਼ਾਮ
Thursday, May 18, 2023 - 08:12 PM (IST)
ਇੰਟਰਨੈਸ਼ਨਲ ਡੈਸਕ : ਪਾਕਿਸਤਾਨ ਦੀ ਪੰਜਾਬ ਪੁਲਸ ਵੀਰਵਾਰ ਨੂੰ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਲਾਹੌਰ ਸਥਿਤ ਰਿਹਾਇਸ਼ 'ਤੇ ਕਥਿਤ ਤੌਰ 'ਤੇ ਲੁਕੇ ਹੋਏ 'ਅੱਤਵਾਦੀਆਂ' ਨੂੰ ਗ੍ਰਿਫ਼ਤਾਰ ਕਰਨ ਲਈ ਮੁਹਿੰਮ ਸ਼ੁਰੂ ਕਰ ਸਕਦੀ ਹੈ। ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਪਾਰਟੀ ਦੇ ਮੁਖੀ ਖਾਨ ਨੂੰ ਪੰਜਾਬ ਸੂਬੇ ਦੀ ਅੰਤਰਿਮ ਸਰਕਾਰ ਨੇ ਲਾਹੌਰ ਸਥਿਤ ਉਨ੍ਹਾਂ ਦੀ ਰਿਹਾਇਸ਼ 'ਤੇ ਲੁਕੇ ਹੋਏ '30-40 ਅੱਤਵਾਦੀਆਂ' ਨੂੰ ਸੌਂਪਣ ਲਈ 24 ਘੰਟੇ ਦਾ ਸਮਾਂ ਦਿੱਤਾ ਸੀ ਅਤੇ ਇਹ ਮਿਆਦ ਹੁਣ ਖਤਮ ਹੋ ਗਈ ਹੈ।
ਇਹ ਵੀ ਪੜ੍ਹੋ : ਦੁਕਾਨਦਾਰ ਨੇ ਤੋਤਾ ਦੱਸ ਕੇ ਵੇਚ ਦਿੱਤੀ ਹਰੇ ਰੰਗ ਦੀ ਪੇਂਟ ਕੀਤੀ ਮੁਰਗੀ, ਖ਼ਬਰ ਪੜ੍ਹ ਕੇ ਨਹੀਂ ਰੋਕ ਸਕੋਗੇ ਹਾਸਾ
ਜ਼ਮਾਨ ਪਾਰਕ ਨੂੰ ਜਾਣ ਵਾਲੇ ਸਾਰੇ ਰਸਤੇ ਬੰਦ ਕਰ ਦਿੱਤੇ ਗਏ ਹਨ ਅਤੇ ਇਲਾਕੇ 'ਚ ਵੱਡੀ ਗਿਣਤੀ ਵਿੱਚ ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਗਏ ਹਨ। ਸੂਤਰਾਂ ਦਾ ਹਵਾਲਾ ਦਿੰਦਿਆਂ ਰਿਪੋਰਟ 'ਚ ਕਿਹਾ ਗਿਆ ਹੈ ਕਿ ਪੰਜਾਬ ਪੁਲਸ ਦੇ ਇੰਸਪੈਕਟਰ ਜਨਰਲ ਅਤੇ ਰਾਜਧਾਨੀ ਸ਼ਹਿਰ ਦੇ ਪੁਲਸ ਅਧਿਕਾਰੀ ਨੇ ਪੁਲਸ ਨੂੰ 'ਸੁਚੇਤ' ਰਹਿਣ ਲਈ ਕਿਹਾ ਹੈ। ਸਾਬਕਾ ਪ੍ਰਧਾਨ ਮੰਤਰੀ ਖਾਨ ਨੇ ਪਿਛਲੇ ਹਫ਼ਤੇ ਆਪਣੀ ਗ੍ਰਿਫ਼ਤਾਰੀ ਤੋਂ ਬਾਅਦ ਸਰਕਾਰੀ ਅਤੇ ਫੌਜੀ ਅਦਾਰਿਆਂ 'ਤੇ ਹਮਲਿਆਂ ਤੋਂ ਖੁਦ ਨੂੰ ਤੇ ਆਪਣੀ ਪਾਰਟੀ ਨੂੰ ਅਲੱਗ ਕਰਦਿਆਂ ਇਸ ਹਿੰਸਾ ਦੀ ਬੁੱਧਵਾਰ ਨੂੰ ਸੁਤੰਤਰ ਜਾਂਚ ਕਰਵਾਉਣ ਦੀ ਮੰਗ ਕੀਤੀ ਸੀ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।