ਰਫਤਾਰ ਦੇ ਸ਼ੌਂਕ ਨੇ ਲਈ ਅਲ੍ਹੜ ਦੀ ਜਾਨ

Wednesday, Feb 07, 2018 - 12:02 AM (IST)

ਰਫਤਾਰ ਦੇ ਸ਼ੌਂਕ ਨੇ ਲਈ ਅਲ੍ਹੜ ਦੀ ਜਾਨ

ਮਿਸੀਸਾਗਾ— ਪੀਲ ਪੁਲਸ ਦਾ ਕਹਿਣਾ ਹੈ ਕਿ ਮਿਸੀਸਾਗਾ 'ਚ ਸਟ੍ਰੀਟ ਰੇਸਿੰਗ ਕਾਰਨ ਹੋਏ ਇਕ ਕਾਰ ਹਾਦਸੇ 'ਚ ਯਾਰਕ ਯੂਨੀਵਰਸਿਟੀ ਦੀ 19 ਸਾਲਾਂ ਵਿਦਿਆਰਥਣ ਦੀ ਜਾਨ ਚਲੀ ਗਈ ਹੈ। ਇਹ ਹਾਦਸਾ ਐਗਲਿੰਗਟਨ ਐਵੇਨਿਊ ਨੇੜੇ ਮਾਵਿਸ ਰੋਡ 'ਤੇ ਸੋਮਵਾਰ ਸਵੇਰੇ 11 ਵਜੇ ਦੇ ਕਰੀਬ ਵਾਪਰਿਆ।
ਰਿਪੋਰਟ ਮੁਤਾਬਕ ਚਸ਼ਮਦੀਦਾਂ ਦਾ ਕਹਿਣਾ ਹੈ ਕਿ ਮਿਟਸੂਬਿਸ਼ੀ ਦੀ ਪੁਰਾਣੇ ਮਾਡਲ ਦੀ ਕਾਰ ਤੇਜ਼ ਰਫਤਾਰ 'ਚ ਐਗਲਿੰਗਟਨ ਐਵੇਨਿਊ ਵੱਲ ਜਾ ਰਹੀ ਸੀ ਕਿ ਅਚਾਨਕ ਕਾਰ ਡਰਾਈਵਰ ਦੇ ਕੰਟਰੋਲ 'ਚੋਂ ਬਾਹਰ ਹੋ ਗਈ ਤੇ ਇਕ ਖੰਬੇ ਨਾਲ ਜਾ ਟਕਰਾਈ। ਜਾਣਕਾਰੀ ਮੁਤਾਬਕ ਤੇਜ਼ ਰਫਤਾਰ ਕਾਰ 'ਚ ਤਿੰਨ ਲੋਕ ਸਵਾਰ ਸਨ। ਹਾਦਸੇ 'ਚ ਮਾਰੀ ਗਈ ਲੜਕੀ ਦੀ ਪਛਾਣ ਉਸ ਦੇ ਅੰਕਲ ਨੇ ਮਿਲਟਨ ਵਾਸੀ ਰਬਾਬ ਅਰਸ਼ਦ ਵਜੋਂ ਕੀਤੀ ਹੈ। ਹਾਦਸੇ ਤੋਂ ਬਾਅਦ ਜ਼ਖਮੀਆਂ ਨੂੰ ਸਥਾਨਕ ਹਸਪਤਾ ਦਾਖਲ ਕਰਵਾਇਆ ਗਿਆ ਸੀ। ਪੀੜਤ ਦੇ ਅੰਕਲ ਨੇ ਦੱਸਿਆ ਕਿ ਹਾਦਸਾਗ੍ਰਸਤ ਕਾਰ ਉਸ ਦੀ ਹੀ ਹੈ।
ਪੁਲਸ ਨੇ ਮੰਗਲਵਾਰ ਦੀ ਸਵੇਰੇ ਪੁਸ਼ਟੀ ਕੀਤੀ ਕਿ ਹਾਦਸੇ ਦੇ ਸਬੰਧ 'ਚ ਦੋ ਵਿਅਕਤੀਆਂ ਨੂੰ ਹਿਰਾਸਤ 'ਚ ਲਿਆ ਗਿਆ ਹੈ, ਜਿਸ 'ਚ ਕਾਰ ਦਾ ਡਰਾਈਵਰ ਵੀ ਸ਼ਾਮਲ ਹੈ। ਪੁਲਸ ਦਾ ਕਹਿਣਾ ਹੈ ਕਿ ਦੋਵਾਂ ਨੂੰ ਕਾਰ ਚਲਾਉਣ ਦੌਰਾਨ ਲਾਪਰਵਾਹੀ ਵਰਤਣ ਦੇ ਦੋਸ਼ਾਂ ਹੇਠ ਹਿਰਾਸਤ 'ਚ ਲਿਆ ਗਿਆ ਹੈ।


Related News