ਯੂ. ਕੇ. ਪੁਲਸ ਨੇ ਇੱਕ ਮਿਲੀਅਨ ਪੌਂਡ ਕੀਮਤ ਦੀ "ਭੰਗ ਫੈਕਟਰੀ" ''ਤੇ ਮਾਰਿਆ ਛਾਪਾ

Friday, Jun 05, 2020 - 12:51 PM (IST)

ਯੂ. ਕੇ. ਪੁਲਸ ਨੇ ਇੱਕ ਮਿਲੀਅਨ ਪੌਂਡ ਕੀਮਤ ਦੀ "ਭੰਗ ਫੈਕਟਰੀ" ''ਤੇ ਮਾਰਿਆ ਛਾਪਾ

ਗਲਾਸਗੋ/ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ, ਸੰਜੀਵ ਭਨੋਟ)- ਟਿਪਟਨ ਵਿਖੇ ਪੁਲਸ ਨੇ ਯੂਨੀਅਨ ਸਟ੍ਰੀਟ ਸਥਿਤ ਇਮਾਰਤ ਦੇ ਅੰਦਰ ਭੰਗ ਦੇ ਬੂਟਿਆਂ ਦੀ ਵੱਡੀ ਖੇਪ ਬਰਾਮਦ ਕੀਤੀ ਹੈ। ਇਸ ਖੇਪ ਦੀ ਬਾਜ਼ਾਰੂ ਕੀਮਤ 1 ਮਿਲੀਅਨ ਪੌਂਡ ਦੱਸੀ ਜਾ ਰਹੀ ਹੈ। 

ਇਤਿਹਾਸਕ ਇਮਾਰਤ ਟਿਪਟਨ ਕੰਜ਼ਰਵੇਟਿਵ ਕਲੱਬ ਦੇ ਅੰਦਰੋਂ 1000 ਤੋਂ ਵੀ ਵੱਧ ਭੰਗ ਦੇ ਪੌਦੇ ਜ਼ਬਤ ਕੀਤੇ ਗਏ। ਭੰਗ ਦੇ ਬੂਟਿਆਂ ਦੀ ਦੇਖਭਾਲ ਲਈ ਵਧੀਆ ਹਵਾ ਅਤੇ ਰੋਸ਼ਨੀ ਦੇ ਪ੍ਰਬੰਧ ਕੀਤੇ ਹੋਏ ਸਨ। ਬਾਹਰ ਲੋਕਾਂ ਨੂੰ ਇਸ ਇਮਾਰਤ ਅੰਦਰ ਚੱਲ ਰਹੀ "ਭੰਗ ਫੈਕਟਰੀ" ਦੀ ਕੋਈ ਜਾਣਕਾਰੀ ਹੀ ਨਹੀਂ ਸੀ। ਛਾਪੇ ਤੋਂ ਬਾਅਦ ਪੁਲਸ ਨੇ ਸਾਰੇ ਪੌਦੇ ਅਤੇ ਉਪਕਰਣ ਜ਼ਬਤ ਕਰ ਲਏ ਹਨ। ਜ਼ਿਕਰਯੋਗ ਹੈ ਕਿ ਉਕਤ ਇਮਾਰਤ 2016 ਤੋਂ ਬੰਦ ਹੋ ਚੁੱਕੀ ਸੀ ਪਰ ਇਸ ਨੂੰ ਗੁਪਤ ਢੰਗ ਨਾਲ਼ ਭੰਗ ਦੇ ਬੂਟੇ ਉਗਾਉਣ ਲਈ ਵਰਤਿਆ ਜਾ ਰਿਹਾ ਸੀ। ਇਸ ਸੰਬੰਧੀ ਪੁਲਿਸ ਵੱਲੋਂ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਹੈ।


author

Lalita Mam

Content Editor

Related News