ਸਕਾਟਲੈਂਡ 'ਚ ਤਾਲਾਬੰਦੀ ਦੀ ਉਲੰਘਣਾ ਕਰਨ ਵਾਲੇ 1000 ਤੋਂ ਵੱਧ ਪੁਲਸ ਹਿਰਾਸਤ 'ਚ

6/3/2020 2:15:00 PM

ਸਕਾਟਲੈਂਡ, (ਸਮਰਾ)- ਸਕਾਟਲੈਂਡ 'ਚ ਤਾਲਾਬੰਦੀ ਦੇ ਪਹਿਲੇ ਪੜਾਅ ਤਹਿਤ ਕੁਝ ਛੋਟਾਂ ਦਿੱਤੀਆਂ ਗਈਆਂ ਕਿ ਨਾਗਰਿਕ ਆਪਣੇ ਦੋਸਤਾਂ, ਰਿਸ਼ਤੇਦਾਰਾਂ ਨੂੰ ਜ਼ਰੂਰੀ ਸਮਾਜਿਕ ਦੂਰੀ ਬਣਾ ਕੇ ਮਿਲ ਸਕਦੇ ਹਨ ਅਤੇ ਨੇੜਲੇ ਪਾਰਕਾਂ, ਮੈਦਾਨਾਂ 'ਚ ਧੁੱਪ ਸੇਕਣ ਜਾਂ ਕਸਰਤ ਕਰਨ ਜਾ ਸਕਦੇ ਹਨ।

ਘਰ ਤੋਂ ਬਿਨਾਂ ਕਿਸੇ ਜ਼ਰੂਰੀ ਕੰਮ ਲਈ 5 ਮੀਲ ਤੋਂ ਵੱਧ ਦਾ ਸਫ਼ਰ ਕਰਨ 'ਤੇ ਪਾਬੰਦੀ ਹੈ ਪਰ ਲੋਕਾਂ ਨੇ ਕਾਨੂੰਨ ਨੂੰ ਛਿੱਕੇ ਟੰਗ ਕੇ ਗਰੁੱਪ ਬਣਾ ਕੇ ਪਾਰਕਾਂ, ਸਮੁੰਦਰੀ ਤੱਟਾਂ ਅਤੇ ਆਕਰਸ਼ਿਤ ਥਾਵਾਂ ਵੱਲ ਨੂੰ ਵਹੀਰਾਂ ਘੱਤ ਲਈਆਂ। ਸਕਾਟਲੈਂਡ ਪੁਲਿਸ ਨੇ ਸਖ਼ਤੀ ਦਿਖਾਉਂਦੇ ਹੋਏ 1000 ਤੋਂ ਵੱਧ ਵਿਅਕਤੀਆਂ ਨੂੰ ਕਾਨੂੰਨ ਦੀ ਉਲੰਘਣਾ ਦੇ ਦੋਸ਼ ਤਹਿਤ ਹਿਰਾਸਤ ਵਿਚ ਲਿਆ ਹੈ। ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਦਾ ਕਹਿਰ ਖਤਮ ਹੋਣ ਦਾ ਨਾਂ ਨਹੀਂ ਲੈ ਰਿਹਾ ਪਰ ਸਰਕਾਰ ਨੂੰ ਆਰਥਿਕ ਮੰਦੀ ਤੋਂ ਬਚਾਅ ਲਈ ਪਾਬੰਦੀਆਂ ਵਿਚ ਢਿੱਲ ਦੇਣੀ ਪੈ ਰਹੀ ਹੈ ਪਰ ਕਿਤੇ ਨਾ ਕਿਤੇ ਲੋਕ ਇਸ ਦਾ ਗਲਤ ਫਾਇਦਾ ਵੀ ਚੁੱਕਦੇ ਨਜ਼ਰ ਆ ਰਹੇ ਹਨ। ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Lalita Mam

Content Editor Lalita Mam