ਪਾਕਿਸਤਾਨ ''ਚ ਪੁਲਸ ਅਧਿਕਾਰੀ ਦਾ ਗੋਲੀ ਮਾਰ ਕੇ ਕਤਲ

08/02/2021 5:23:15 PM

ਪੇਸ਼ਾਵਰ (ਭਾਸ਼ਾ): ਪਾਕਿਸਤਾਨ ਦੇ ਅਸ਼ਾਂਤ ਖੈਬਰ ਪਖਤੂਨਖਵਾ ਸੂਬੇ ਵਿਚ ਪੋਲੀਓ ਕਰਮਚਾਰੀਆਂ ਦੇ ਦਲ ਨੂੰ ਸੁਰੱਖਿਆ ਮੁਹੱਈਆ ਕਰਾ ਰਹੇ ਪੁਲਸ ਅਧਿਕਾਰੀ ਦਾ ਅਣਪਛਾਤੇ ਬੰਦੂਕਧਾਰੀਆਂ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ। ਦੋ ਦਿਨ ਵਿਚ ਇਹ ਇਸ ਤਰ੍ਹਾਂ ਦੀ ਦੂਜੀ ਘਟਨਾ ਹੈ। ਪੁਲਸ ਨੇ ਦੱਸਿਆ ਕਿ ਅਧਿਕਾਰੀ 'ਤੇ ਮੋਟਰਸਾਈਕਲ ਸਵਾਰ ਬਦਮਾਸ਼ਾਂ ਨੇ ਉਸ ਸਮੇਂ ਹਮਲਾ ਕੀਤਾ ਜਦੋਂ ਉਹ ਦੱਖਣੀ ਵਜੀਰਿਸਤਾਨ ਨਾਲ ਲੱਗਦੇ ਡੇਰਾ ਇਸਮਾਈਲ ਖਾਨ ਵਿਚ ਪੋਲੀਓ ਕਰਮਚਾਰੀਆਂ ਨਾਲ ਜਾ ਰਹੇ ਸਨ।

ਕਾਤਲਾਂ ਨੂੰ ਫੜਨ ਲਈ ਤਲਾਸ਼ ਮੁਹਿੰਮ ਚੱਲ ਰਹੀ ਹੈ। ਇਸ ਤੋਂ ਇਕ ਦਿਨ ਪਹਿਲਾਂ ਪੇਸ਼ਾਵਰ ਦੇ ਦਾਊਦਜ਼ਈ ਇਲਾਕੇ ਵਿਚ ਮੋਟਰਸਾਈਕਲ 'ਤੇ ਆਏ ਕੁਝ ਬਦਮਾਸ਼ਾਂ ਨੇ ਇਕ ਸਿਪਾਹੀ 'ਤੇ ਗੋਲੀਆਂ ਚਲਾਈਆਂ ਅਤੇ ਉੱਥੋਂ ਫਰਾਰ ਹੋ ਗਏ। ਪੁਲਸ ਕਰਮੀ ਪੋਲੀਓ ਕਰਮੀਆਂ ਦੀ ਇਕ ਟੀਮ ਨਾਲ ਡਿਊਟੀ ਕਰਨ ਦੇ ਬਾਅਦ ਘਰ ਪਰਤ ਰਿਹਾ ਸੀ। ਪਾਕਿਸਤਾਨ ਵਿਚ ਪੋਲੀਓ ਸਿਹਤ ਕਾਰਕੁਨ ਅਤੇ ਉਹਨਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸੰਭਾਲਣ ਵਾਲੇ ਪੁਲਸ ਅਧਿਕਾਰੀਆਂ 'ਤੇ ਆਏ ਦਿਨ ਅੱਤਵਾਦੀਆਂ ਅਤੇ ਬਦਮਾਸ਼ਾਂ ਵੱਲੋਂ ਹਮਲੇ ਕੀਤੇ ਜਾਂਦੇ ਹਨ। 

ਪੜ੍ਹੋ ਇਹ ਅਹਿਮ ਖਬਰ - ਜਲਦ ਵਿਕਣ ਵਾਲੀ ਹੈ ਓਸਾਮਾ ਬਿਨ ਲਾਦੇਨ ਦੇ ਭਰਾ ਦੀ 'ਹਵੇਲੀ', ਕੀਮਤ ਉਡਾ ਦੇਵੇਗੀ ਹੋਸ਼

ਪਿਛਲੇ ਹਫ਼ਤੇ ਸੰਘੀ ਸਰਕਾਰ ਨੇ ਦੇਸ਼ ਭਰ ਵਿਚ ਪੰਜ ਦਿਨ ਲਈ ਪੋਲੀਓ ਟੀਕਾਕਰਨ ਮੁਹਿੰਮ ਚਲਾਉਣ ਦੀ ਘੋਸ਼ਣਾ ਕੀਤੀ ਸੀ ਜਿਸ ਵਿਚ 2 ਕਰੋੜ 30 ਲੱਖ ਬੱਚਿਆਂ ਨੂੰ ਪੋਲੀਓ ਖੁਰਾਕ ਦਿੱਤੀ ਜਾਣੀ ਸੀ। ਪ੍ਰਧਾਨ ਮੰਤਰੀ ਇਮਰਾਨ ਖਾਨ ਨੇ 24 ਜੂਨ ਨੂੰ ਆਸ ਜਤਾਈ ਸੀ ਕਿ ਪਾਕਿਸਤਾਨ ਅਗਲੇ ਸਾਲ ਪੋਲੀਮੁਕਤ ਹੋ ਜਾਵੇਗਾ। ਇਮਰਾਨ ਨੇ ਟਵੀਟ ਕੀਤਾ ਕਿ ਇਸ ਸਾਲ ਪੋਲੀਓ ਦਾ ਸਿਰਫ ਇਕ ਮਾਮਲਾ ਸਾਹਮਣੇ ਆਇਆ ਹੈ ਅਤੇ ਅਸੀਂ ਆਉਣ ਵਾਲੇ ਸਾਲ ਵਿਚ ਪੋਲੀਓ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਦੇਵਾਂਗੇ।  ਪਿਛਲੇ ਸਾਲ ਨਾਈਜੀਰੀਆ ਨੂੰ ਪੋਲੀਓ ਵਾਇਰਸ ਤੋਂ ਮੁਕਤ ਘੋਸ਼ਿਤ ਕੀਤੇ ਜਾਣ ਦੇ ਬਾਅਦ ਤੋਂ ਪਾਕਿਸਤਾਨ ਅਤੇ ਅਫਗਾਨਿਸਤਾਨ ਹੀ ਦੁਨੀਆ ਵਿਚ ਸਿਰਫ ਦੋ ਅਜਿਹੇ ਦੇਸ ਹਨ ਜਿੱਥੇ ਪੋਲੀਓ ਹਾਲੇ ਵੀ ਮੌਜੂਦ ਹੈ।


Vandana

Content Editor

Related News