ਕਰਾਚੀ ’ਚ ਪ੍ਰਦਰਸ਼ਨਕਾਰੀਆਂ ’ਤੇ ਪੁਲਸ ਦਾ ਲਾਠੀਚਾਰਜ, ਇਕ ਦੀ ਮੌਤ
Thursday, Jan 27, 2022 - 02:28 PM (IST)
ਇਸਲਾਮਾਬਾਦ (ਵਾਰਤਾ): ਪਾਕਿਸਤਾਨ ਦੀ ਮੁਤਾਹਿਦਾ ਕੌਮੀ ਮੂਵਮੈਂਟ-ਪਾਕਿਸਤਾਨ (ਐੱਮ.ਕਿਊ.ਐੱਮ.-ਪੀ.) ਨੇ 26 ਜਨਵਰੀ ਨੂੰ ਪ੍ਰਦਰਸ਼ਨਕਾਰੀਆਂ ’ਤੇ ਕਰਾਚੀ ਪੁਲਸ ਦੇ ਲਾਠੀਚਾਰਜ ਵਿਚ ਪਾਰਟੀ ਦੇ ਇਕ ਵਰਕਰ ਦੀ ਮੌਤ ਤੋਂ ਬਾਅਦ ਵੀਰਵਾਰ ਨੂੰ ‘ਸੋਗ ਦਿਵਸ’ ਵਜੋਂ ਮਨਾਉਣ ਦਾ ਐਲਾਨ ਕੀਤਾ ਹੈ। ਜੀਓ ਨਿਊਜ਼ ਮੁਤਾਬਕ ਸ਼ਹਿਰ ਦੇ ਸ਼ਾਹਰਾਹ-ਏ-ਫੈਸਲ ਇਲਾਕੇ ਵਿਚ ਮੁੱਖ ਮੰਤਰੀ ਦੀ ਰਿਹਾਇਸ਼ ਦੇ ਬਾਹਰ ਪ੍ਰਦਰਸ਼ਨ ਦੌਰਾਨ ਕਰਾਚੀ ਪੁਲਸ ਨੇ ਲਾਠੀਚਾਰਜ ਕੀਤਾ ਅਤੇ ਅੱਥਰੂ ਗੈਸ ਦੇ ਗੋਲੇ ਛੱਡੇ। ਇਸ ਘਟਨਾ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਔਰਤਾਂ ਸਮੇਤ ਕਈ ਐੱਮ.ਕਿਊ.ਐੱਮ.-ਪੀ. ਦੇ ਮੈਂਬਰ ਜ਼ਖ਼ਮੀ ਹੋ ਗਏ।
ਇਹ ਵੀ ਪੜ੍ਹੋ: ਭਾਰਤ-ਅਮਰੀਕਾ ਸਬੰਧਾਂ ਦਾ ਮਹੱਤਵਪੂਰਨ ਥੰਮ ਹੈ ਪ੍ਰਵਾਸੀ ਭਾਈਚਾਰਾ: ਤਰਨਜੀਤ ਸੰਧੂ
ਉਹ ਸਿੰਧ ਅਸੈਂਬਲੀ ਵੱਲੋਂ ਪਾਸ ਕੀਤੇ ਗਏ ਇਕ ਕਾਨੂੰਨ ਦਾ ਵਿਰੋਧ ਕਰ ਰਹੇ ਸਨ। ਬਾਅਦ ਵਿਚ ਐੱਮ.ਕਿਊ.ਐੱਮ.-ਪੀ. ਸੰਸਦੀ ਪਾਰਟੀ ਦੇ ਨੇਤਾ ਨੇ ਕਿਹਾ, ‘ਅਸੀਂ ਆਪਣੇ ਵਰਕਰ ਦੀ ਹੱਤਿਆ ਲਈ ਸਿੰਧ ਦੇ ਮੁੱਖ ਮੰਤਰੀ ਮੁਰਾਦ ਅਲੀ ਸ਼ਾਹ ਦੇ ਖਿਲਾਫ ਅੱਤਵਾਦ ਨਾਲ ਸਬੰਧਤ ਧਾਰਾ ਦੇ ਤਹਿਤ ਐੱਫ.ਆਈ.ਆਰ. ਦਰਜ ਕਰਾਵਾਂਗੇ।’ ਪੀ.ਪੀ.ਪੀ. ਦੀ ਅਗਵਾਈ ਵਾਲੀ ਸੂਬਾਈ ਸਰਕਾਰ ਵਿਰੁੱਧ ਸਾਡੇ ਵਿਰੋਧ ਦਾ ਇਹ ਪਹਿਲਾ ਦਿਨ ਨਹੀਂ ਸੀ, ਸਗੋਂਂਸ਼ੁਰੂਆਤ ਸੀ। ਉਨ੍ਹਾਂ ਅੱਗੇ ਕਿਹਾ ਕਿ ਪਾਰਟੀ ਵਰਕਰ ਦੀ ਮੌਤ ਤੋਂ ਬਾਅਦ ਵੀਰਵਾਰ ਦੇ ਰੋਸ ਪ੍ਰਦਰਸ਼ਨ ਲਈ ਪਹਿਲਾਂ ਐਲਾਨੇ ਗਏ ‘ਕਾਲੇ ਦਿਵਸ’ ਦਾ ਨਾਮ ਬਦਲ ਕੇ ‘ਸੋਗ ਦਿਵਸ’ ਦਾ ਨਾਂ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: ਹਥਿਆਰਾਂ ਦਾ 'ਘਰ' ਬਣਿਆ ਪਾਕਿਸਤਾਨ, ਪੀਜ਼ਾ ਵਾਂਗ ਹੋਮ ਡਿਲਿਵਰ ਕੀਤੀ ਜਾ ਰਹੀ ਹੈ AK-47
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।